May 17, 2026, 3:57 am
----------- Advertisement -----------
HomeNewsBreaking NewsBabbu Maan ਦਾ ਵਿਦੇਸ਼ੀ ਸ਼ੋਅ ਵਿਵਾਦਾਂ ‘ਚ, ਪਾਕਿਸਤਾਨੀ ਇਨਫਲੂਐਂਸਰ ਦੀ ਸ਼ਿਕਾਇਤ

Babbu Maan ਦਾ ਵਿਦੇਸ਼ੀ ਸ਼ੋਅ ਵਿਵਾਦਾਂ ‘ਚ, ਪਾਕਿਸਤਾਨੀ ਇਨਫਲੂਐਂਸਰ ਦੀ ਸ਼ਿਕਾਇਤ

Published on

----------- Advertisement -----------

ਪੰਜਾਬੀ ਗਾਇਕ ਬੱਬੂ ਮਾਨ ਦੇ ਜਰਮਨੀ ਵਿੱਚ ਹੋਏ ਲਾਈਵ ਸ਼ੋਅ ਦੌਰਾਨ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਪਾਕਿਸਤਾਨ ਦੀ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਟਿਕਟਾਕਰ ਅਲੀਜ਼ਾ ਸਹਰ ਨੇ ਬੱਬੂ ਮਾਨ ਦੀ ਸੁਰੱਖਿਆ ਟੀਮ ‘ਤੇ ਬਦਸਲੂਕੀ ਅਤੇ ਗਲਤ ਢੰਗ ਨਾਲ ਛੂਹਣ ਦੇ ਗੰਭੀਰ ਇਲਜ਼ਾਮ ਲਾਏ ਹਨ। ਅਲੀਜ਼ਾ ਨੇ 10 ਅਪ੍ਰੈਲ ਨੂੰ ਇੱਕ ਵੀਡੀਓ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਸੁਰੱਖਿਆ ਕਰਮੀਆਂ ਨੇ ਉਸ ਨਾਲ ਸਰੀਰਕ ਤੌਰ ‘ਤੇ ਗਲਤ ਵਿਵਹਾਰ ਕੀਤਾ, ਜਿਸ ਤੋਂ ਬਾਅਦ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਕੀ ਹੈ ਪੂਰਾ ਮਾਮਲਾ?

ਬੱਬੂ ਮਾਨ ਦਾ ਇਹ ਲਾਈਵ ਕੰਸਰਟ 6 ਅਪ੍ਰੈਲ, 2026 ਦੀ ਰਾਤ ਨੂੰ ਜਰਮਨੀ ਦੇ ਫਰੈਂਕਫਰਟ ਸ਼ਹਿਰ ਵਿੱਚ ਆਯੋਜਿਤ ਕੀਤਾ ਗਿਆ ਸੀ। ਇਹ ਸ਼ੋਅ ਉਹਨਾਂ ਦੇ ਯੂਰਪ ਟੂਰ ਦਾ ਇੱਕ ਅਹਿਮ ਹਿੱਸਾ ਸੀ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਸ਼ੰਸਕ ਪਹੁੰਚੇ ਹੋਏ ਸਨ। ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਪਾਕਿਸਤਾਨੀ ਟਿਕਟਾਕਰ ਅਲੀਜ਼ਾ ਸਹਰ, ਜੋ ਅੱਜਕੱਲ੍ਹ ਯੂਰਪ ਦੀ ਯਾਤਰਾ ‘ਤੇ ਹੈ, ਆਪਣੇ ਸਾਥੀਆਂ ਸਮੇਤ ਸ਼ੋਅ ਦੇਖਣ ਪਹੁੰਚੀ। ਅਲੀਜ਼ਾ ਕੋਲ VVIP ਪਾਸ ਸੀ ਅਤੇ ਉਹ ਬੱਬੂ ਮਾਨ ਨੂੰ ਮਿਲ ਕੇ ਉਨ੍ਹਾਂ ਨਾਲ ਵੀਡੀਓ ਬਣਾਉਣਾ ਚਾਹੁੰਦੀ ਸੀ, ਪਰ ਸੁਰੱਖਿਆ ਕਰਮੀਆਂ ਨੇ ਉਸ ਨੂੰ ਬੈਕ ਸਟੇਜ ਜਾਣ ਤੋਂ ਰੋਕ ਦਿੱਤਾ।

ਅਲੀਜ਼ਾ ਸਹਰ ਨੇ ਰੋਂਦੇ ਹੋਏ ਲਾਏ ਇਲਜ਼ਾਮ

ਸਾਂਝੀ ਕੀਤੀ ਗਈ ਵੀਡੀਓ ਵਿੱਚ ਅਲੀਜ਼ਾ ਸਹਰ ਕਾਫੀ ਭਾਵੁਕ ਨਜ਼ਰ ਆ ਰਹੀ ਹੈ। ਉਸ ਨੇ ਰੋਂਦੇ ਹੋਏ ਦੱਸਿਆ, “ਮੈਂ ਬੱਬੂ ਮਾਨ ਦੀ ਬਹੁਤ ਵੱਡੀ ਫੈਨ ਹਾਂ ਅਤੇ ਉਨ੍ਹਾਂ ਨੂੰ ਮਿਲਣ ਲਈ ਖ਼ਾਸ ਤੌਰ ‘ਤੇ ਸ਼ੋਅ ‘ਤੇ ਗਈ ਸੀ। ਪਰ ਉੱਥੇ ਤਾਇਨਾਤ ਸੁਰੱਖਿਆ ਗਾਰਡਾਂ ਨੇ ਮੇਰੇ ਨਾਲ ਬਹੁਤ ਬੁਰਾ ਸਲੂਕ ਕੀਤਾ। ਉਨ੍ਹਾਂ ਨੇ ਮੈਨੂੰ ਧੱਕੇ ਦਿੱਤੇ ਅਤੇ ਜ਼ਲੀਲ ਕੀਤਾ। ਇੰਨਾ ਹੀ ਨਹੀਂ, ਮੇਰੀ ਬ੍ਰੈਸਟ ‘ਤੇ ਹੱਥ ਲਾਇਆ ਗਿਆ, ਜੋ ਕਿ ਬੇਹੱਦ ਸ਼ਰਮਨਾਕ ਹੈ।” ਅਲੀਜ਼ਾ ਨੇ ਬੱਬੂ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸੁਰੱਖਿਆ ਕਰਮੀਆਂ ਤੋਂ ਇਸ ਬਦਸਲੂਕੀ ਦਾ ਜਵਾਬ ਮੰਗਣ ਅਤੇ ਉਸ ਨੂੰ ਇਨਸਾਫ਼ ਦਿਵਾਉਣ।

ਪ੍ਰਬੰਧਕਾਂ ਅਤੇ ਸੁਰੱਖਿਆ ਟੀਮ ਦਾ ਪੱਖ

ਦੂਜੇ ਪਾਸੇ, ਸ਼ੋਅ ਦੇ ਪ੍ਰਮੋਟਰਾਂ ‘ਏ ਵਨ ਈਵੈਂਟਸ’ ਅਤੇ ‘ਪਿੰਡ ਪ੍ਰਾਈਮ’ ਦੇ ਪ੍ਰਬੰਧਕਾਂ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਲਾਕਾਰ ਦੀ ਸੁਰੱਖਿਆ ਬਹੁਤ ਸਖ਼ਤ ਸੀ ਕਿਉਂਕਿ ਭੀੜ ਬਹੁਤ ਜ਼ਿਆਦਾ ਸੀ। ਪ੍ਰਬੰਧਕਾਂ ਮੁਤਾਬਕ ਕਈ ਲੋਕਾਂ ਕੋਲ ਬੈਕ ਸਟੇਜ ਜਾਣ ਦੇ ਅਧਿਕਾਰਤ ਪਾਸ ਨਹੀਂ ਸਨ, ਜਿਸ ਕਾਰਨ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕਿਆ ਗਿਆ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਨਾਲ ਵੀ ਕੋਈ ਨਿੱਜੀ ਬਦਸਲੂਕੀ ਨਹੀਂ ਕੀਤੀ ਗਈ, ਸਿਰਫ਼ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਗਈ ਸੀ।

ਬੱਬੂ ਮਾਨ ਵੱਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ

ਗਾਇਕ ਬੱਬੂ ਮਾਨ ਵੱਲੋਂ ਫਿਲਹਾਲ ਇਸ ਹੰਗਾਮੇ ਜਾਂ ਅਲੀਜ਼ਾ ਦੇ ਇਲਜ਼ਾਮਾਂ ‘ਤੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਦਾ ਸ਼ੋਅ ਸਫਲਤਾਪੂਰਵਕ ਨੇਪਰੇ ਚੜ੍ਹਿਆ ਸੀ, ਪਰ ਹੁਣ ਇਸ ਵਿਵਾਦ ਨੇ ਸੋਸ਼ਲ ਮੀਡੀਆ ‘ਤੇ ਨਵੀਂ ਚਰਚਾ ਛੇੜ ਦਿੱਤੀ ਹੈ। ਅਲੀਜ਼ਾ ਸਹਰ ਦੇ ਪ੍ਰਸ਼ੰਸਕ ਜਿੱਥੇ ਉਸ ਦਾ ਸਾਥ ਦੇ ਰਹੇ ਹਨ, ਉੱਥੇ ਹੀ ਕੁਝ ਲੋਕ ਇਸ ਨੂੰ ਸਿਰਫ਼ ਪਬਲੀਸਿਟੀ ਸਟੰਟ ਵੀ ਦੱਸ ਰਹੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਆਪ’ ਵੱਲੋਂ ਪੰਜਾਬ ਵਿੱਚ ਐਸ.ਆਈ.ਆਰ. ਦੌਰਾਨ ਇੱਕ ਵੀ ਯੋਗ ਵੋਟ ਹਟਾਉਣ ਨਹੀਂ ਦਿੱਤੀ ਜਾਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਚੰਡੀਗੜ੍ਹ; 16 ਮਈ , 2026*:ਦੇਸ਼ ਦੇ ਕਈ ਸੂਬਿਆਂ ਵਿੱਚ ਵੋਟਰ ਸੂਚੀਆਂ 'ਚ ਬੇਨਿਯਮੀਆਂ ਨੂੰ...

ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ

*ਸਮਾਣਾ/ਚੰੜ੍ਹੀਗੜ੍ਹ, 16 ਮਈ , 2026*:ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ...

ਅੰਮ੍ਰਿਤਸਰ : ਧੀ ਨੇ ਆਪਣੇ ਹੀ ਪਿਓ ਦੀ ਪਿੱਠ ‘ਚ ਮਾਰੀ ਗੋਲੀ, ਮਾਨਸਿਕ ਤੌਰ ਤੋਂ ਪ੍ਰੇਸ਼ਾਨ ਦੱਸੀ ਜਾ ਰਹੀ ਹੈ ਕੁੜੀ

ਅੰਮ੍ਰਿਤਸਰ ਦੇ ਅਧੀਨ ਆਉਂਦੇ ਬਾਬਾ ਬਕਾਲਾ ਸਾਹਿਬ ਦੇ ਥਾਣਾ ਖਲਚੀਆਂ ਖੇਤਰ ਤੋਂ ਇੱਕ ਬੇਹੱਦ...

ਪਿੰਡ ਕੁੱਸਾ ਨੇ ਲਿਆ ਇਤਿਹਾਸਕ ਫ਼ੈਸਲਾ, ਬਜ਼ੁਰਗਾਂ ਦੇ ਭੋਗ ‘ਤੇ ਨਹੀਂ ਪੱਕਣਗੇ ਮਿੱਠੇ ਪਕਵਾਨ

ਲੋਕ ਘੋਲਾਂ ਵਜੋਂ ਜਾਣੇ ਜਾਂਦੇ ਮਾਲਵੇ ਦੇ ਪ੍ਰਸਿੱਧ ਪਿੰਡ ਕੁੱਸਾ ਜੋ ਏਕਤਾ ਅਤੇ ਭਾਈਚਾਰੇ...

ਪੰਜਾਬ ਵਿੱਚ ਵਧ ਰਹੇ ਗੈਸਟ੍ਰੋਐਂਟਰਾਈਟਿਸ ਮਾਮਲਿਆਂ ਦੇ ਵਿਚਕਾਰ ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਜੀਵਨਰੇਖਾ

*ਚੰਡੀਗੜ੍ਹ; 15 ਮਈ 2026:* ਪੰਜਾਬ ਭਿਆਨਕ ਗਰਮੀ ਅਤੇ ਗੈਸਟ੍ਰੋਐਂਟਰਾਈਟਿਸ ਤੇ ਡਿਹਾਈਡ੍ਰੇਸ਼ਨ ਦੇ ਵਧਦੇ ਮਾਮਲਿਆਂ ਦੀ...

ਹੁਸ਼ਿਆਰਪੁਰ: ਬੋਰਵੈੱਲ ਵਿਚੋਂ 9 ਘੰਟਿਆਂ ਦੀ ਜੱਦੋਜਹਿਦ ਤੋਂ ਬਾਅਦ ਬੱਚੇ ਨੂੰ ਕੱਢਿਆ ਗਿਆ ਸੁਰੱਖਿਅਤ

ਹੁਸ਼ਿਆਰਪੁਰ ਵਿੱਚ ਸ਼ੁੱਕਰਵਾਰ ਸ਼ਾਮ 4 ਵਜੇ ਦੇ ਕਰੀਬ 300 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੇ...