ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਦਾ ਦਿਹਾਂਤ ਹੋ ਗਿਆ ਹੈ। ਉਹ 77 ਸਾਲ ਦੇ ਸਨ। ਖੱਬੇ ਹੱਥ ਦੇ ਸਪਿਨਰ ਬੇਦੀ ਨੇ 1967 ਤੋਂ 1979 ਤੱਕ ਭਾਰਤ ਲਈ 67 ਟੈਸਟ ਮੈਚ ਖੇਡੇ ਅਤੇ 266 ਵਿਕਟਾਂ ਲਈਆਂ। ਵਨਡੇ ਕ੍ਰਿਕਟ ‘ਚ ਉਨ੍ਹਾਂ ਨੇ 10 ਮੈਚਾਂ ‘ਚ 7 ਵਿਕਟਾਂ ਲਈਆਂ।
ਉਨ੍ਹਾਂ ਦਾ ਜਨਮ 25 ਸਤੰਬਰ 1946 ਨੂੰ ਅੰਮ੍ਰਿਤਸਰ ਵਿਖੇ ਹੋਇਆ ਸੀ। ਉਹ ਖੱਬੇ ਹੱਥ ਦੇ ਸਪਿਨਰ ਸਨ। ਬੇਦੀ 1970 ਦੇ ਦਹਾਕੇ ਵਿੱਚ ਮਸ਼ਹੂਰ ਸਪਿਨ ਗੇਂਦਬਾਜ਼ੀ ਚੌਕੜੀ ਦਾ ਹਿੱਸਾ ਸਨ। ਉਨ੍ਹਾਂ ਤੋਂ ਇਲਾਵਾ, ਇਸ ਵਿੱਚ ਇਰਾਪੱਲੀ ਪ੍ਰਸੰਨਾ, ਸ਼੍ਰੀਨਿਵਾਸ ਵੈਂਕਟਰਾਘਵਨ ਅਤੇ ਭਾਗਵਤ ਚੰਦਰਸ਼ੇਖਰ ਸਨ। ਬਿਸ਼ਨ ਸਿੰਘ ਬੇਦੀ ਨੇ 22 ਟੈਸਟ ਮੈਚਾਂ ਵਿੱਚ ਭਾਰਤ ਦੀ ਕਪਤਾਨੀ ਕੀਤੀ। ਉਨ੍ਹਾਂ ਨੂੰ ਇਹ ਜ਼ਿੰਮੇਵਾਰੀ 1976 ਵਿੱਚ ਸੌਂਪੀ ਗਈ ਸੀ। ਬੇਦੀ ਨੂੰ ਮਹਾਨ ਕ੍ਰਿਕਟਰ ਮਨਸੂਰ ਅਲੀ ਖਾਨ ਪਟੌਦੀ ਦੀ ਜਗ੍ਹਾ ਕਪਤਾਨ ਬਣਾਇਆ ਗਿਆ ਸੀ। ਕਪਤਾਨ ਵਜੋਂ ਉਨ੍ਹਾਂ ਦੀ ਪਹਿਲੀ ਜਿੱਤ 1976 ਦੇ ਦੌਰੇ ਵਿੱਚ ਪੋਰਟ ਆਫ ਸਪੇਨ ਵਿੱਚ ਵੈਸਟਇੰਡੀਜ਼ ਵਿਰੁੱਧ ਮਿਲੀ ਸੀ। ਬੇਦੀ ਨੇ ਭਾਰਤ ਲਈ ਕੁੱਲ 77 ਅੰਤਰਰਾਸ਼ਟਰੀ ਮੈਚ ਖੇਡੇ।
----------- Advertisement -----------
ਸਾਬਕਾ ਭਾਰਤੀ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦਾ ਦਿਹਾਂਤ, ਕ੍ਰਿਕਟ ਜਗਤ ‘ਚ ਸੋਗ ਦੀ ਲਹਿਰ
Published on
----------- Advertisement -----------
----------- Advertisement -----------











