ਅੱਜ ਸੁਪਰੀਮ ਕੋਰਟ ਵਿੱਚ ਦੋ ਨਵੇਂ ਜੱਜਾਂ ਨੇ ਸਹੁੰ ਚੁੱਕੀ। ਸੀਜੇਆਈ ਚੰਦਰਚੂੜ ਨੇ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਅਤੇ ਐਡਵੋਕੇਟ ਕੇਵੀ ਵਿਸ਼ਵਨਾਥਨ ਨੂੰ ਸਹੁੰ ਚੁਕਾਈ। ਇਸ ਨਾਲ ਹੁਣ ਸੁਪਰੀਮ ਕੋਰਟ ਵਿੱਚ ਇੱਕ ਵਾਰ ਫਿਰ 34 ਜੱਜਾਂ ਦਾ ਕੋਰਮ ਪੂਰਾ ਹੋ ਗਿਆ ਹੈ।
ਦੱਸ ਦਈਏ ਕਿ ਇਹ ਸਿਫ਼ਾਰਿਸ਼ ਚੀਫ਼ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਕੇਐਮ ਜੋਸੇਫ਼ ਨੇ ਕੇਂਦਰ ਨੂੰ ਭੇਜੀ ਸੀ। ਉਨ੍ਹਾਂ ਕਿਹਾ ਸੀ ਕਿ ਸੁਪਰੀਮ ਕੋਰਟ ਵਿੱਚ 34 ਜੱਜ ਹੋਣੇ ਚਾਹੀਦੇ ਹਨ, ਪਰ ਹੁਣ ਸਿਰਫ਼ 32 ਜੱਜ ਹਨ। ਕੁਝ ਜੱਜਾਂ ਦੇ ਸੇਵਾਮੁਕਤ ਹੋਣ ਤੋਂ ਬਾਅਦ ਜੁਲਾਈ ਦੇ ਦੂਜੇ ਹਫ਼ਤੇ ਤੱਕ ਸਿਰਫ਼ 28 ਜੱਜ ਹੀ ਰਹਿ ਜਾਣਗੇ। ਇਸ ਕਾਰਨ ਪਹਿਲਾਂ ਇਨ੍ਹਾਂ ਦੋ ਜੱਜਾਂ ਨੂੰ ਸੁਪਰੀਮ ਕੋਰਟ ਵਿੱਚ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ। ਦੱਸ ਦਈਏ ਕਿ ਕੇਂਦਰ ਸਰਕਾਰ ਨੇ 48 ਘੰਟਿਆਂ ਦੇ ਅੰਦਰ ਕੌਲਿਜੀਅਮ ਦੀ ਸਿਫਾਰਿਸ਼ ਨੂੰ ਮਨਜ਼ੂਰੀ ਦੇ ਦਿੱਤੀ। ਇਸ ਤੋਂ ਤੁਰੰਤ ਬਾਅਦ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੋਵਾਂ ਜੱਜਾਂ ਦੀ ਨਿਯੁਕਤੀ ਦਾ ਪੱਤਰ ਵੀ ਜਾਰੀ ਕੀਤਾ।
----------- Advertisement -----------
ਸੁਪਰੀਮ ਕੋਰਟ ਨੂੰ ਮਿਲੇ ਦੋ ਨਵੇਂ ਜੱਜ, CJI ਨੇ ਚੁਕਾਈ ਸਹੁੰ
Published on
----------- Advertisement -----------
----------- Advertisement -----------












