May 17, 2026, 3:42 am
----------- Advertisement -----------
HomeNewsBreaking News ਵੱਡਾ ਹਾਦਸਾ! ਵ੍ਰਿੰਦਾਵਨ ‘ਚ ਕਿਸ਼ਤੀ ਡੁੱਬੀ – 11 ਮੌਤਾਂ, CM ਮਾਨ ਪਹੁੰਚੇ...

 ਵੱਡਾ ਹਾਦਸਾ! ਵ੍ਰਿੰਦਾਵਨ ‘ਚ ਕਿਸ਼ਤੀ ਡੁੱਬੀ – 11 ਮੌਤਾਂ, CM ਮਾਨ ਪਹੁੰਚੇ ਜਗਰਾਓਂ

Published on

----------- Advertisement -----------

ਵ੍ਰਿੰਦਾਵਨ ਕਿਸ਼ਤੀ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ। ਅਬੋਹਰ ਦੇ ਰਹਿਣ ਵਾਲੇ ਮਾਨਿਕ ਟੰਡਨ ਦੀ ਲਾਸ਼ ਵੀ ਸ਼ਨੀਵਾਰ ਨੂੰ ਮਿਲੀ। ਮਾਨਿਕ ਦੀ ਮੰਗਣੀ ਹੋਈ ਸੀ ਅਤੇ ਉਸ ਦਾ ਵਿਆਹ 12 ਸਤੰਬਰ ਨੂੰ ਹੋਣਾ ਸੀ। ਉਹ ਮਧੁਰ ਬਹਿਲ ਦੀ ਮਾਸੀ ਦਾ ਪੁੱਤ ਸੀ।

ਦੂਜੇ ਪਾਸੇ ਹਾਦਸੇ ਵਿਚ ਮਾਰੇ ਗਏ ਪੰਜਾਬ ਦੇ 9 ਲੋਕਾਂ ਦੀਆਂ ਮ੍ਰਿਤਕ ਦੇਹਾਂ ਘਰ ਪਹੁੰਚ ਗਈਆਂ। ਮੁੱਖ ਮੰਤਰੀ ਭਗਵੰਤ ਮਾਨ ਵੀ ਜਗਰਾਓਂ ਵਿਖੇ ਦੁੱਖ ਪ੍ਰਗਟ ਕਰਨ ਲਈ ਪਹੁੰਚੇ। ਉਨ੍ਹਾਂ ਨੇ ਮ੍ਰਿਤਕ ਚਰਨਜੀਤ ਅਤੇ ਪਿੰਕੀ ਬਹਿਲ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਦੌਰਾਨ ਉੱਤਰ ਪ੍ਰਦੇਸ਼ ਵਿੱਚ, ਪੁਲਿਸ ਨੇ ਕਿਸ਼ਤੀ ਚਾਲਕ ਪੱਪੂ ਅਤੇ ਪੋਂਟੂਨ ਪੁਲ ਦੇ ਠੇਕੇਦਾਰ ਨਾਰਾਇਣ ਸ਼ਰਮਾ ਵਿਰੁੱਧ ਮਾਮਲਾ ਦਰਜ ਕੀਤਾ ਹੈ। ਕਿਸ਼ਤੀ ਚਾਲਕ ‘ਤੇ ਦੋਸ਼ ਹੈ ਕਿ ਜਦੋਂ ਯਾਤਰੀਆਂ ਨੇ ਉਸਨੂੰ ਵਾਪਸ ਮੁੜਨ ਲਈ ਕਿਹਾ ਤਾਂ ਰਸਤੇ ਵਿੱਚ ਖ਼ਤਰੇ ਨੂੰ ਨਜ਼ਰਅੰਦਾਜ਼ ਕੀਤਾ। ਕਿਸ਼ਤੀ ਵਿੱਚ ਲਾਈਫ ਜੈਕਟਾਂ ਦੀ ਘਾਟ ਸੀ। ਕਿਸ਼ਤੀ ਵਿਚ ਸਮਰੱਥਾ ਤੋਂ ਵੱਧ ਭੀੜ ਹੋਣ ਕਰਕੇ ਇਸ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਇਹ ਪਲਟ ਗਈ। ਇਸ ਦੌਰਾਨ ਠੇਕੇਦਾਰ ਨਾਰਾਇਣ ਸ਼ਰਮਾ ਬਿਨਾਂ ਕਿਸੇ ਪੂਰਵ ਸੂਚਨਾ ਦੇ ਪੋਂਟੂਨ ਪੁਲ ਨੂੰ ਢਾਹ ਰਿਹਾ ਸੀ ਅਤੇ ਦੁਬਾਰਾ ਜੋੜ ਰਿਹਾ ਸੀ।

ਦੇਵਰਾਹਾ ਬਾਬਾ ਘਾਟ ਦੇ ਨੇੜੇ ਇੱਕ ਮ੍ਰਿਤਕ ਦੇਹ ਬਰਾਮਦ ਕੀਤੀ ਗਈ ਹੈ। ਬਾਕੀ ਲਾਪਤਾ ਲੋਕ ਕਿਉਂ ਨਹੀਂ ਮਿਲੇ? ਬਚਾਅ ਕਾਰਜ ਵਿੱਚ ਸ਼ਾਮਲ ਇੱਕ ਅਧਿਕਾਰੀ ਨੇ ਦੱਸਿਆ ਕਿ ਯਮੁਨਾ ਨਦੀ ਦਾ ਵਹਾਅ ਤੇਜ਼ ਹੈ, ਇਸ ਲਈ ਲੋਕ ਕਾਫ਼ੀ ਦੂਰੀ ਤੱਕ ਰੁੜ ਸਕਦੇ ਹਨ। ਇਸ ਤੋਂ ਇਲਾਵਾ, ਮ੍ਰਿਤਕ ਨਦੀ ਦੇ ਅੰਦਰ ਗਾਦ ਅਤੇ ਰੇਤ ਵਿੱਚ ਦੱਬੀਆਂ ਹੋ ਸਕਦੀਆਂ ਹਨ। ਉਹ 24 ਘੰਟਿਆਂ ਬਾਅਦ ਫੁੱਲ ਕੇ ਉਪਰ ਆ ਸਕਦੀਆਂ ਹਨ।

ਹਾਦਸੇ ਵਾਲੀ ਥਾਂ ‘ਤੇ ਪਾਣੀ 25 ਫੁੱਟ ਡੂੰਘਾ ਪਾਣੀ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਿਸ਼ਤੀ ਦੀ ਸਮਰੱਥਾ 40 ਸ਼ਰਧਾਲੂਆਂ ਕੀਤੀ ਸੀ। ਕਿਸੇ ਵੀ ਸ਼ਰਧਾਲੂ ਨੂੰ ਨਾਵਿਕ ਨੇ ਲਾਈਫ ਜੈਕੇਟ ਨਹੀਂ ਦਿੱਤੀ ਸੀ। ਪਾਂਟੂਨ ਪੁਲ ਦੀ ਰਿਪੇਅਰਿੰਗ ਕਰ ਰਹੇ ਲੋਕਾਂ ਅਤੇ ਹੋਰ ਨਾਵਿਕਾਂ ਨੇ ਕੁਝ ਲੋਕਾਂ ਨੂੰ ਬਚਾਇਆ। ਬਾਅਦ ਵਿਚ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਤੇ ਰੈਸਕਿਊ ਸ਼ੁਰੂ ਕੀਤਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਆਪ’ ਵੱਲੋਂ ਪੰਜਾਬ ਵਿੱਚ ਐਸ.ਆਈ.ਆਰ. ਦੌਰਾਨ ਇੱਕ ਵੀ ਯੋਗ ਵੋਟ ਹਟਾਉਣ ਨਹੀਂ ਦਿੱਤੀ ਜਾਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਚੰਡੀਗੜ੍ਹ; 16 ਮਈ , 2026*:ਦੇਸ਼ ਦੇ ਕਈ ਸੂਬਿਆਂ ਵਿੱਚ ਵੋਟਰ ਸੂਚੀਆਂ 'ਚ ਬੇਨਿਯਮੀਆਂ ਨੂੰ...

ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ

*ਸਮਾਣਾ/ਚੰੜ੍ਹੀਗੜ੍ਹ, 16 ਮਈ , 2026*:ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ...

ਅੰਮ੍ਰਿਤਸਰ : ਧੀ ਨੇ ਆਪਣੇ ਹੀ ਪਿਓ ਦੀ ਪਿੱਠ ‘ਚ ਮਾਰੀ ਗੋਲੀ, ਮਾਨਸਿਕ ਤੌਰ ਤੋਂ ਪ੍ਰੇਸ਼ਾਨ ਦੱਸੀ ਜਾ ਰਹੀ ਹੈ ਕੁੜੀ

ਅੰਮ੍ਰਿਤਸਰ ਦੇ ਅਧੀਨ ਆਉਂਦੇ ਬਾਬਾ ਬਕਾਲਾ ਸਾਹਿਬ ਦੇ ਥਾਣਾ ਖਲਚੀਆਂ ਖੇਤਰ ਤੋਂ ਇੱਕ ਬੇਹੱਦ...

ਪਿੰਡ ਕੁੱਸਾ ਨੇ ਲਿਆ ਇਤਿਹਾਸਕ ਫ਼ੈਸਲਾ, ਬਜ਼ੁਰਗਾਂ ਦੇ ਭੋਗ ‘ਤੇ ਨਹੀਂ ਪੱਕਣਗੇ ਮਿੱਠੇ ਪਕਵਾਨ

ਲੋਕ ਘੋਲਾਂ ਵਜੋਂ ਜਾਣੇ ਜਾਂਦੇ ਮਾਲਵੇ ਦੇ ਪ੍ਰਸਿੱਧ ਪਿੰਡ ਕੁੱਸਾ ਜੋ ਏਕਤਾ ਅਤੇ ਭਾਈਚਾਰੇ...

ਪੰਜਾਬ ਵਿੱਚ ਵਧ ਰਹੇ ਗੈਸਟ੍ਰੋਐਂਟਰਾਈਟਿਸ ਮਾਮਲਿਆਂ ਦੇ ਵਿਚਕਾਰ ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਜੀਵਨਰੇਖਾ

*ਚੰਡੀਗੜ੍ਹ; 15 ਮਈ 2026:* ਪੰਜਾਬ ਭਿਆਨਕ ਗਰਮੀ ਅਤੇ ਗੈਸਟ੍ਰੋਐਂਟਰਾਈਟਿਸ ਤੇ ਡਿਹਾਈਡ੍ਰੇਸ਼ਨ ਦੇ ਵਧਦੇ ਮਾਮਲਿਆਂ ਦੀ...

ਹੁਸ਼ਿਆਰਪੁਰ: ਬੋਰਵੈੱਲ ਵਿਚੋਂ 9 ਘੰਟਿਆਂ ਦੀ ਜੱਦੋਜਹਿਦ ਤੋਂ ਬਾਅਦ ਬੱਚੇ ਨੂੰ ਕੱਢਿਆ ਗਿਆ ਸੁਰੱਖਿਅਤ

ਹੁਸ਼ਿਆਰਪੁਰ ਵਿੱਚ ਸ਼ੁੱਕਰਵਾਰ ਸ਼ਾਮ 4 ਵਜੇ ਦੇ ਕਰੀਬ 300 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੇ...