ਆਸਟ੍ਰੇਲੀਆ ਦੀ ਟੀਮ ਵਿਸ਼ਵ ਕੱਪ ‘ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਕੰਗਾਰੂ ਟੀਮ ਨੇ ਆਪਣਾ ਅਗਲਾ ਮੈਚ ਸ਼ਨੀਵਾਰ (4 ਨਵੰਬਰ) ਨੂੰ ਖੇਡਣਾ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਵੱਡਾ ਝਟਕਾ ਲੱਗਾ ਹੈ। ਦੱਸ ਦਈਏ ਕਿ ਸ਼ਾਨਦਾਰ ਫਾਰਮ ‘ਚ ਚੱਲ ਰਹੇ ਵਿਸਫੋਟਕ ਬੱਲੇਬਾਜ਼ ਗਲੇਨ ਮੈਕਸਵੈੱਲ ਹਾਦਸੇ ਦਾ ਸ਼ਿਕਾਰ ਹੋ ਗਏ ਹਨ ਅਤੇ ਅਗਲੇ ਮੈਚ ‘ਚ ਨਹੀਂ ਖੇਡ ਸਕਣਗੇ।
ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਮੈਕਸਵੈੱਲ ਬੀਤੇ ਸੋਮਵਾਰ ਨੂੰ ਕ੍ਰਿਕਟ ਦੀ ਬਜਾਏ ਗੋਲਫ ਖੇਡ ਰਹੇ ਸਨ। ਇਸ ਦੌਰਾਨ ਉਹ ਜ਼ਖਮੀ ਹੋ ਗਏ। ਜਿਸ ਕਾਰਨ ਉਹ ਅਗਲੇ ਮੈਚ ‘ਚ ਨਹੀਂ ਖੇਡ ਸਕਣਗੇ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਠੀਕ ਹੋਣ ‘ਚ ਘੱਟੋ-ਘੱਟ ਅੱਠ ਤੋਂ 10 ਦਿਨ ਲੱਗਣਗੇ।
ESPNcricinfo ਨੇ ਆਪਣੀ ਰਿਪੋਰਟ ‘ਚ ਦੱਸਿਆ ਹੈ ਕਿ ‘ਮੈਕਸਵੈੱਲ ਸੋਮਵਾਰ ਨੂੰ ਜ਼ਖਮੀ ਹੋ ਗਿਆ ਸੀ। ਉਹ ਕਲੱਬ ਹਾਊਸ ਵਿੱਚ ਗੋਲਫ ਖੇਡ ਰਿਹਾ ਸੀ।’ ਉਨ੍ਹਾਂ ਦੇ ਸਾਥੀ ਸਟੀਵ ਸਮਿਥ ਨੇ ਵੀ ਗੋਲਫ ਖੇਡਦੇ ਹੋਏ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਆਸਟ੍ਰੇਲੀਆ ਟੀਮ ਦੇ ਕਈ ਖਿਡਾਰੀ ਨਜ਼ਰ ਆ ਰਹੇ ਹਨ। ਆਸਟਰੇਲੀਆ ਦੇ ਕੋਚ ਐਂਡਰਿਊ ਮੈਕਡੋਨਲਡ ਨੇ ਕਿਹਾ ਕਿ ਮੈਕਸਵੈੱਲ ਆਪਣੀ ਖੇਡ ਪ੍ਰਤੀ ਇਮਾਨਦਾਰ ਹੈ। ਉਹ ਜਲਦੀ ਹੀ ਵਾਪਸੀ ਕਰਨਗੇ।
----------- Advertisement -----------
ਵਿਸ਼ਵ ਕੱਪ ਦੌਰਾਨ ਹਾਦਸੇ ਦਾ ਸ਼ਿਕਾਰ ਹੋਇਆ ਆਸਟ੍ਰੇਲੀਆ ਦਾ ਇਹ ਦਿੱਗਜ ਖਿਡਾਰੀ, ਇੰਗਲੈਂਡ ਖਿਲਾਫ ਮੈਚ ਤੋਂ ਹੋਇਆ ਬਾਹਰ
Published on
----------- Advertisement -----------

----------- Advertisement -----------