ਵਨਡੇ ਵਿਸ਼ਵ ਕੱਪ 2023 ਦਾ ਫਾਈਨਲ ਮੈਚ 19 ਨਵੰਬਰ ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਟੂਰਨਾਮੈਂਟ ਦੀਆਂ ਦੋਵੇਂ ਟੀਮਾਂ ਮੈਚ ਲਈ ਅਹਿਮਦਾਬਾਦ ਪਹੁੰਚ ਗਈਆਂ ਹਨ। ਇਸ ਹਾਈ ਪ੍ਰੋਫਾਈਲ ਮੈਚ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ‘ਚ ਲੋਕ ਪਹੁੰਚਣਗੇ।
ਦੱਸ ਦਈਏ ਕਿ ਫਾਈਨਲ ਮੈਚ ‘ਚ ਇੰਗਲੈਂਡ ਦੇ ਰਿਚਰਡ ਇਲਿੰਗਵਰਥ ਅਤੇ ਰਿਚਰਡ ਕੈਟਲਬਰੋ ਐਤਵਾਰ ਨੂੰ ਭਾਰਤ ਅਤੇ ਆਸਟਰੇਲੀਆ ਵਿਚਾਲੇ ਹੋਣ ਵਾਲੇ ਵਿਸ਼ਵ ਕੱਪ ਫਾਈਨਲ ਵਿੱਚ ਮੈਦਾਨੀ ਅੰਪਾਇਰ ਹੋਣਗੇ। ਰਿਚਰਡ ਕੈਟਲਬਰੋ 2015 ਵਿਸ਼ਵ ਕੱਪ ਫਾਈਨਲ ਵਿੱਚ ਵੀ ਅੰਪਾਇਰਿੰਗ ਕਰ ਚੁੱਕੇ ਹਨ, ਇਹ ਹੁਣ ਉਨ੍ਹਾਂ ਦਾ ਦੂਜਾ ਮੌਕਾ ਹੈ। ਰਿਚਰਡ ਇਲਿੰਗਵਰਥ ਦਾ ਵੀ ਇਹ ਦੂਜਾ ਵਿਸ਼ਵ ਕੱਪ ਫਾਈਨਲ ਹੋਵੇਗਾ, ਪਰ ਉਹ ਪਹਿਲੀ ਵਾਰ ਮੈਚ ਅਧਿਕਾਰੀ ਦੇ ਤੌਰ ‘ਤੇ ਮੌਜੂਦ ਹੋਣਗੇ। ਉਹ 1992 ਦੇ ਵਿਸ਼ਵ ਕੱਪ ਵਿੱਚ ਇੱਕ ਖਿਡਾਰੀ ਵਜੋਂ ਖੇਡੇ ਸਨ।
ਦੱਸ ਦੇਈਏ ਕਿ ਰਿਚਰਡ ਕੇਟਲਬਰੋ ਅੰਪਾਇਰ ਵਜੋਂ ਟੀਮ ਇੰਡੀਆ ਲਈ ‘ਬਦਕਿਸਮਤ’ ਸਾਬਤ ਹੋਏ ਹਨ। ਰਿਚਰਡ ਕੇਟਲਬਰੋ ਨੇ ਆਈਸੀਸੀ ਟਰਾਫੀ ਦੇ ਜ਼ਿਆਦਾਤਰ ਨਾਕਆਊਟ ਮੈਚਾਂ ਵਿੱਚ ਅੰਪਾਇਰਿੰਗ ਕੀਤੀ ਹੈ। ਜਦੋਂ ਵੀ ਕੇਟਲਬਰੋ ਨੇ ਆਈਸੀਸੀ ਟਰਾਫੀ ਦੇ ਜ਼ਿਆਦਾਤਰ ਨਾਕਆਊਟ ਮੈਚਾਂ ਵਿੱਚ ਅੰਪਾਇਰਿੰਗ ਕੀਤੀ ਤਾਂ ਭਾਰਤ ਨੂੰ ਕਈ ਵੱਡੇ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਰਿਚਰਡ ਕੇਟਲਬਰੋ ਦੇ ਅੰਪਾਇਰ ਰਹਿੰਦਿਆਂ 2014 ਟੀ-20 ਵਿਸ਼ਵ ਕੱਪ ਫਾਈਨਲ, 2015 ਵਿਸ਼ਵ ਕੱਪ ਸੈਮੀ-ਫਾਈਨਲ, 2016 ਟੀ-20 ਵਿਸ਼ਵ ਕੱਪ ਸੈਮੀ-ਫਾਈਨਲ ਅਤੇ 2021 ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ‘ਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
----------- Advertisement -----------
ਵਿਸ਼ਵ ਕੱਪ 2023 ਦੇ ਫਾਈਨਲ ਲਈ ਮੈਦਾਨੀ ਅੰਪਾਇਰ ਦਾ ਐਲਾਨ; ਇੱਥੇ ਪੜ੍ਹੋ ਪੂਰਾ ਵੇਰਵਾ
Published on
----------- Advertisement -----------
----------- Advertisement -----------












