ਫਿਲਮ ਐਕਟਰ ਅਨਿਲ ਕਪੂਰ ਜਰਮਨੀ ਵਿਚ ਆਪਣਾ ਇਲਾਜ ਕਰਵਾ ਰਹੇ ਹਨ l ਇੰਸਟਾਗ੍ਰਾਮ ਉੱਤੇ ਉਨ੍ਹਾਂ ਨੇ ਇਕ ਵੀਡੀਓ ਸ਼ੇਅਰ ਕਰ ਆਪਣੇ ਟ੍ਰੀਟਮੈਂਟ ਦੀ ਗੱਲ ਕਹੀ ਹੈ l ਉਨ੍ਹਾਂ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਟ੍ਰੀਟਮੈਂਟ ਦਾ ਆਖਰੀ ਦਿਨ ਹੈ l ਇਸਦੇ ਚਲਦੇ ਉਹ ਜਰਮਨੀ ਵਿਚ ਇਕ ਡਾਕਟਰ ਨੂੰ ਮਿਲਣ ਜਾ ਰਹੇ ਹਨ lਅਨਿਲ ਕਪੂਰ ਨੇ ਵੀਡੀਓ ਵਿਚ ਕਾਲੇ ਰੰਗ ਦੀ ਡਰੇਸ ਪਹਿਣੀ ਹੋਈ ਹੈ l
ਅਨਿਲ ਕਪੂਰ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ਬਰਫ ਵਿਚ ਬਹੁਤ ਚੰਗੀ ਚਹਿਲ ਪਹਿਲ ਹੈ l ਜਰਮਨੀ ਵਿਚ ਡਾਕਟਰ ਮੁਲਰ ਨੂੰ ਟਰੀਟਮੈਂਟ ਦੇ ਆਖਰੀ ਦਿਨ ਮਿਲਣ ਜਾ ਰਿਹਾ ਹਾਂ l ਅਨਿਲ ਕਪੂਰ ਜਰਮਨੀ ਦੀਆਂ ਸੜਕਾਂ ਉੱਤੇ ਘੁੰਮਦੇ ਨਜ਼ਰ ਆ ਰਹੇ ਹਨ l ਅਨਿਲ ਕਪੂਰ ਨੇ ਇਸ ਵੀਡੀਓ ਵਿਚ ਫਿਲਮ ਰਾਕਸਟਾਰ ਦਾ ਗਾਣਾ ਲਾਇਆ ਹੈ l ਇਸ ਦੌਰਾਨ ਕਈ ਲੋਕ ਪੁੱਛ ਰਹੇ ਹਨ ਕਿ ਉਹ ਕਿਸ ਰੋਗ ਦਾ ਇਲਾਜ ਕਰਵਾ ਰਹੇ ਹਨ।