June 7, 2026, 9:28 pm
----------- Advertisement -----------
HomeNewsEntertainmentਕਪੂਰ ਪਰਿਵਾਰ ਤੋਂ ਘੱਟ ਨਹੀਂ ਹੈ ਭੱਟ ਪਰਿਵਾਰ : ਆਲੀਆ ਦੇ ਦਾਦਾ...

ਕਪੂਰ ਪਰਿਵਾਰ ਤੋਂ ਘੱਟ ਨਹੀਂ ਹੈ ਭੱਟ ਪਰਿਵਾਰ : ਆਲੀਆ ਦੇ ਦਾਦਾ ਨਾਨਾਭਾਈ ਕਰ ਚੁੱਕੇ ਹਨ 100 ਤੋਂ ਵੱਧ ਫਿਲਮਾਂ ‘ਚ ਕੰਮ

Published on

----------- Advertisement -----------

ਭੱਟ ਪਰਿਵਾਰ ਨੂੰ ਫਿਲਮਾਂ ‘ਚ ਆਏ ਕਰੀਬ 80 ਸਾਲ ਹੋ ਗਏ ਹਨ। ਬਹੁਤ ਸਾਰੇ ਲੋਕ ਨਹੀਂ ਜਾਣਦੇ ਹਨ ਕਿ ਮਹੇਸ਼ ਭੱਟ ਦੇ ਪਿਤਾ ਨਾਨਾਭਾਈ ਭੱਟ 1937 ਤੋਂ ਬਾਲੀਵੁੱਡ ਵਿੱਚ ਇੱਕ ਸਕ੍ਰਿਪਟ ਲੇਖਕ ਵਜੋਂ ਸਰਗਰਮ ਸਨ। ਉਸਨੇ ਗੁਜਰਾਤੀ ਅਤੇ ਹਿੰਦੀ ਨੂੰ ਮਿਲਾ ਕੇ 100 ਤੋਂ ਵੱਧ ਫਿਲਮਾਂ ਬਣਾਈਆਂ। ਬਾਲੀਵੁੱਡ ਵਿੱਚ ਡਬਲ ਰੋਲ ਦਾ ਸੰਕਲਪ ਵੀ ਨਾਨਾਭਾਈ ਭੱਟ ਨੇ 1942 ਵਿੱਚ ਆਪਣੀ ਫਿਲਮ ‘ਮੁਕਾਬਲਾ’ ਤੋਂ ਲਿਆਂਦਾ ਸੀ। ਪਿਛਲੇ ਕੁਝ ਦਿਨਾਂ ਤੋਂ ਆਲੀਆ ਅਤੇ ਰਣਬੀਰ ਦੇ ਵਿਆਹ ਨੂੰ ਲੈ ਕੇ ਕਾਫੀ ਚਰਚਾ ਹੈ।

ਭੱਟ ਪਰਿਵਾਰ ਦੇ ਮੈਂਬਰਾਂ ਨੇ ਵੀ ਕਪੂਰ ਪਰਿਵਾਰ ਵਾਂਗ ਬਾਲੀਵੁੱਡ ‘ਚ ਆਪਣਾ ਨਾਂ ਕਮਾਇਆ ਹੈ, ਤਾਂ ਆਓ ਜਾਣਦੇ ਹਾਂ ਭੱਟ ਪਰਿਵਾਰ ਬਾਰੇ। ਤੁਹਾਨੂੰ ਦੱਸ ਦਈਏ ਕਿ ਨਾਨਾਭਾਈ ਭੱਟ ਦੀ ਪਹਿਲੀ ਫ਼ਿਲਮ ਮੁਕਾਬਲਾ ਸੀ,ਜਿਸ ਵਿੱਚ ਉਹਨਾਂ ਦੁਆਰਾ ਡਬਲ ਰੋਲ ਕੀਤਾ ਗਿਆ ਸੀ। ਦੂਜੀ ਪੀੜੀ ਦੇ ਮੁਕੇਸ਼ ਭੱਟ ਦੀ ਜਿਹਨਾਂ ਦੀ ਪਹਿਲੀ ਫਿਲਮ ਜੁਰਮ ਸੀ ਜੋ ਸਾਲ 1990 ‘ਚ ਰਿਲੀਜ ਹੋਈ ਸੀ। ਮੁਕੇਸ਼ ਭੱਟ ਨੇ 52 ਤੋਂ ਜ਼ਿਆਦਾ ਫ਼ਿਲਮਾਂ ‘ਚ ਕੰਮ ਕੀਤਾ ਹੈ।

ਦੂਜੀ ਪੀੜੀ ਦੇ ਰੋਬਿਨ ਜਿਹਨਾਂ ਨੇ ਪਹਿਲੀ ਫ਼ਿਲਮ ਆਸ਼ਕੀ ਕੀਤੀ ਸੀ,ਜੋ ਕਿ ਬੇਹੱਦ ਸੁਪਰਹਿੱਟ ਸਾਬਿਤ ਹੋਇ ਸੀ। ਉਹਨਾਂ ਨੇ ਆਪਣੇ ਫ਼ਿਲਮੀ ਕਰੀਅਰ ਦੌਰਾਨ 66 ਫ਼ਿਲਮਾਂ ਲਿਖਿਆ ਹਨ ਅਤੇ 10 ਤੋਂ ਜ਼ਿਆਦਾ ‘ਚ ਕੰਮ ਕੀਤਾ ਹੈ। ਮਹੇਸ਼ ਭੱਟ ਨੇ ਕੁੱਲ 76 ਤੋਂ ਵੀ ਜ਼ਿਆਦਾ ਫ਼ਿਲਮਾਂ ਚ ਕੰਮ ਕੀਤਾ ਹੈ। ਤੀਜੀ ਪੀੜੀ ਪੂਜਾ ਭੱਟ ਨੇ 31 ਤੋਂ ਜ਼ਿਆਦਾ ਫ਼ਿਲਮਾਂ ‘ਚ ਕੰਮ ਕੀਤਾ ਹੈ। ਆਲੀਆ ਭੱਟ ਉਹਨ ਤੱਕ 17 ਤੋਂ ਜ਼ਿਆਦਾ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਅੰਮ੍ਰਿਤਸਰ: ਕਿਸਾਨ ਦੇ ਘਰ ਬੇਹੋਸ਼ ਕਰਕੇ ਚੋਰੀ! 5 ਲੱਖ ਨਕਦੀ ਤੇ 45 ਤੋਲਾ ਸੋਨਾ ਲੈ ਕੇ ਫ਼ਰਾਰ

ਅਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਜਾਨਿਆ ਇਲਾਕੇ ‘ਚ ਚੋਰਾਂ ਨੇ ਇੱਕ ਕਿਸਾਨ...

ਮੈਨੇਜਰ ਨਾਲ ਭੱਜੀ ਪਤਨੀ ਤੇ 4 ਸਾਲਾਂ ਦੀ ਬੇਟੀ ਨੂੰ ਲੈ ਕੇ ਟਾਵਰ ‘ਤੇ ਚੜ੍ਹਿਆ ਪਤੀ

ਫਤਿਹਗੜ ਸਾਹਿਬ ਦੇ ਪਿੰਡ ਨਾਨੋਵਾਲ ਵਿਚ ਇਕ ਵਿਅਕਤੀ ਟਾਵਰ ਤੇ ਚੜ ਗਿਆ। ਵਿਅਕਤੀ 4...

ਹੁਸ਼ਿਆਰਪੁਰ : ਨਹਿਰ ‘ਚ ਨਹਾਉਣ ਗਏ 2 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ, ਵਾਲ-ਵਾਲ ਬਚੇ ਦੋ ਹੋਰ ਨੌਜਵਾਨ

ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਅਧੀਂਨ ਆਉਦੇ ਪਿੰਡ ਗੱਜ ਨਾਲ ਲੱਗਦੀ ਕੰਢੀ ਕਨਾਲ ਨਹਿਰ ‘ਚ...

ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਅਮਿਤ ਸ਼ਾਹ ਤੇ ਨੱਡਾ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ

ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ...

ਆਮ ਆਦਮੀ ਨੂੰ ਮਹਿੰਗਾਈ ਦਾ ਝਟਕਾ, ਮਹਿੰਗਾ ਹੋਇਆ ਘਰੇਲੂ LPG ਸਿਲੰਡਰ

ਦੇਸ਼ ਵਿੱਚ ਲਗਾਤਾਰ ਵਧ ਰਹੀ ਮਹਿੰਗਾਈ ਨੇ ਆਮ ਆਦਮੀ ਦਾ ਜੀਣਾ ਮੁਸ਼ਕਲ ਕਰ ਦਿੱਤਾ...

 ਲਾਪਤਾ ਆਸਟ੍ਰੇਲੀਅਨ ਨਾਗਰਿਕ ਮਾਮਲੇ ’ਚ ਵੱਡੀ ਅਪਡੇਟ; ਭਰਾ ਵੱਲੋਂ ਹੀ ਕੀਤਾ ਗਿਆ ਕਤਲ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਆਸਟ੍ਰੇਲੀਆ ਸਥਿਤ ਐਨਆਰਆਈ ਅਤੇ ਗਣਿਤ ਅਧਿਆਪਕ ਸੁਨੀਲ ਸ਼ਰਮਾ ਦੇ ਲਾਪਤਾ...

ਜਲੰਧਰ ਵਿਚ ਪੁਲਿਸ ਰੇਡ ਵੇਲੇ ਹੰਗਾਮਾ, ਲਵਪ੍ਰੀਤ ਦੀ ਗੋਲੀ ਲੱਗਣ ਨਾਲ ਮੌਤ

ਜਲੰਧਰ 'ਚ ਪੁਲਿਸ ਦੀ ਗੋਲੀ ਲੱਗਣ ਕਾਰਨ ਮੁਲਜ਼ਮ ਦੀ ਮੌਤ ਹੋ ਗਈ। ਲਵਪ੍ਰੀਤ ਦੀ...