September 30, 2026, 5:57 am
----------- Advertisement -----------
HomeNewsEntertainmentਦੂਜੇ ਵੀਕੈਂਡ 'ਅਵਤਾਰ 2' ਨੇ ਕੀਤੀ ਜ਼ਬਰਦਸਤ ਕਮਾਈ ,ਕੀਤਾ 250 ਕਰੋੜ ਦਾ...

ਦੂਜੇ ਵੀਕੈਂਡ ‘ਅਵਤਾਰ 2’ ਨੇ ਕੀਤੀ ਜ਼ਬਰਦਸਤ ਕਮਾਈ ,ਕੀਤਾ 250 ਕਰੋੜ ਦਾ ਅੰਕੜਾ ਪਾਰ

Published on

----------- Advertisement -----------

ਹਾਲੀਵੁੱਡ ਫਿਲਮ ‘ਅਵਤਾਰ ਦ ਵੇ ਆਫ ਵਾਟਰ’ ਆਪਣੀ ਰਿਲੀਜ਼ ਨੂੰ ਲੈ ਕੇ ਲਗਾਤਾਰ ਚਰਚਾ ‘ਚ ਹੈ। ਫਿਲਮ ਦੀ ਰਿਲੀਜ਼ ਦੇ ਦੋ ਹਫਤੇ ਪੂਰੇ ਹੋ ਚੁੱਕੇ ਹਨ ਅਤੇ ਜ਼ਬਰਦਸਤ ਕਮਾਈ ਜਾਰੀ ਹੈ। ਜੇਮਸ ਕੈਮਰਨ ਦੀ ਫਿਲਮ ‘ਅਵਤਾਰ ਦਿ ਵੇ ਆਫ ਵਾਟਰ’ ਨੇ ਕਮਾਈ ਦੇ ਮਾਮਲੇ ‘ਚ ਹੁਣ ਤੱਕ ਬਾਲੀਵੁੱਡ ਅਤੇ ਸਾਊਥ ਦੀਆਂ ਕਈ ਵੱਡੀਆਂ ਫਿਲਮਾਂ ਨੂੰ ਪਿੱਛੇ ਛੱਡ ਦਿੱਤਾ ਹੈ। ਫਿਲਮ ਨੇ 10 ਦਿਨਾਂ ‘ਚ 200 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਹੁਣ ਮੇਕਰਸ ਦੀ ਨਜ਼ਰ 300 ਕਰੋੜ ਦੇ ਅੰਕੜੇ ‘ਤੇ ਹੈ। ‘ਅਵਤਾਰ ਦਿ ਵੇ ਆਫ ਵਾਟਰ’ ਆਪਣੀ ਰਿਲੀਜ਼ ਦੇ ਦੂਜੇ ਵੀਕੈਂਡ ਦੇ ਪਹਿਲੇ ਹੀ ਦਿਨ 200 ਕਰੋੜ ਦੇ ਕਲੱਬ ‘ਚ ਸ਼ਾਮਲ ਹੋ ਗਈ ਸੀ।

ਜਿਸ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜੇਕਰ ਫਿਲਮ ਦੀ ਕਮਾਈ ਦੀ ਰਫਤਾਰ ਇਸੇ ਤਰ੍ਹਾਂ ਰਹੀ ਤਾਂ ਇਹ ਫਿਲਮ ਸਾਰੀਆਂ ਫਿਲਮਾਂ ਨੂੰ ਪਿੱਛੇ ਛੱਡ ਦੇਵੇਗੀ। ਸਿਨੇਮਾਘਰਾਂ ਦੇ ਮਾਲਕ ‘ਅਵਤਾਰ ਦਾ ਵੇਅ ਆਫ਼ ਵਾਟਰ’ ਨੂੰ ਹੋਰ ਦਿਨਾਂ ਲਈ ਰੱਖਣਾ ਚਾਹੁੰਦੇ ਹਨ। ਜਿਨ੍ਹਾਂ ਨੇ ਇਹ ਫਿਲਮ ਨਹੀਂ ਦੇਖੀ ਹੈ, ਉਹ ਇਸ ਨੂੰ ਦੇਖਣ ਲਈ ਸਿਨੇਮਾਘਰਾਂ ‘ਚ ਪਹੁੰਚਣ ਲਈ ਲਗਾਤਾਰ ਸਮਾਂ ਕੱਢ ਰਹੇ ਹਨ। ਦੂਜੇ ਪਾਸੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਰਿਲੀਜ਼ ਦੇ 10ਵੇਂ ਦਿਨ ਵੀ ‘ਅਵਤਾਰ ਦਿ ਵੇ ਆਫ ਵਾਟਰ’ ਦੀ ਕਮਾਈ ‘ਚ ਕਾਫੀ ਉਛਾਲ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ‘ਅਵਤਾਰ ਦਿ ਵੇ ਆਫ ਵਾਟਰ’ ਨੇ ਦਸਵੇਂ ਦਿਨ ਬਾਕਸ ਆਫਿਸ ‘ਤੇ 25 ਕਰੋੜ ਦਾ ਕਲੈਕਸ਼ਨ ਕਰ ਲਿਆ ਹੈ। ਜੋ ਕਿ ਆਪਣੇ ਆਪ ਵਿੱਚ ਸ਼ਾਨਦਾਰ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੰਡੀਗੜ੍ਹ ਹੈੱਡ ਕਾਂਸਟੇਬਲ ਕਤਲ ਕਾਂਡ: ਪੁੱਤ ਨੂੰ ਹਥਿਆਰ ਦੇਣ ਵਾਲਾ ਹਰਿਦੁਆਰ ਤੋਂ ਗ੍ਰਿਫ਼ਤਾਰ, ਮਿਲਿਆ 4 ਦਿਨਾਂ ਦਾ ਰਿਮਾਂਡ

ਚੰਡੀਗੜ੍ਹ ਦੇ ਸੈਕਟਰ-22 ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਨਿਤਿਨ ਦੇ ਸਨਸਨੀਖੇਜ਼ ਕਤਲ...

‘ਮੈਂ ਕਿਸੇ ਧਰਮ ਖਿਲਾਫ ਨਹੀਂ ਬੋਲਿਆ’, ਵਿਵਾਦ ‘ਤੇ ਬੋਲੇ ਧੀਰੇਂਦਰ ਸ਼ਾਸਤਰੀ

ਪੰਡਤ ਧੀਰੇਂਦਰ ਸ਼ਾਸਤਰੀ ਵੱਲੋਂ ਲੁਧਿਆਣਾ ਵਿੱਚ ਕਥਾ ਦੌਰਾਨ ਕੀਤੀਆਂ ਗਈਆਂ ਕੁਝ ਟਿੱਪਣੀਆਂ ‘ਤੇ ਪੰਜਾਬ...

ਅਮਰੀਕਾ ਭਾਰਤ ਸਮੇਤ 20 ਦੇਸ਼ਾਂ ਤੋਂ ਆਉਣ ਵਾਲੀਆਂ ਕੁਝ ਦਵਾਈਆਂ ‘ਤੇ ਡਿਊਟੀ ਨਹੀਂ ਲਗਾਏਗਾ

ਸੰਯੁਕਤ ਰਾਜ ਅਮਰੀਕਾ ਭਾਰਤ ਸਮੇਤ 20 ਦੇਸ਼ਾਂ ਤੋਂ ਆਯਾਤ ਕੀਤੀਆਂ ਜਾਣ ਵਾਲੀਆਂ ਦੁਰਲੱਭ ਬਿਮਾਰੀਆਂ...

‘ਮਿਸ ਪ੍ਰਿਟੀ ਇੰਡੀਆ’ ਨਿਧੀ ਤਿਵਾੜੀ ਨੇ ਚੁੱਕਿਆ ਖੌਫਨਾਕ ਕਦਮ, ਇੰਫਲੂਐਂਸਰ ਦੇ ਸਨ 16 ਲੱਖ Followers

ਪ੍ਰਦੇਸ਼ ਦੇ ਸਿੰਗਰੌਲੀ ਜ਼ਿਲ੍ਹੇ ਦੇ ਮੋਰਵਾ ਥਾਣਾ ਖੇਤਰ ਦੇ ਭੂਸਾ ਮੋਡ ਤੋਂ ਇੱਕ ਹੈਰਾਨ...

ਸੰਗਰੂਰ ਦੇ ਗੁਰਦੁਆਰਾ ਸਾਹਿਬ ਵਿੱਚ ਵੜੇ 4 ਬਦਮਾਸ਼, ਸੇਵਾਦਾਰ ਨੂੰ ਮਾਰੀ ਗੋਲੀ, CCTV ‘ਚ ਕੈਦ ਵਾਰਦਾਤ

ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਦਿੜਬਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਬੜਰੁੱਖਾਂ ਤੋਂ ਇੱਕ...

ਧੀਰੇਂਦਰ ਸ਼ਾਸਤਰੀ ਦੀ ਟਿੱਪਣੀ ‘ਤੇ ਸ਼ਾਹੀ ਇਮਾਮ ਨੇ ਚੁੱਕਿਆ ਇਤਰਾਜ, ਮੁਆਫ਼ੀ ਮੰਗੋ ਨਹੀਂ ਤਾਂ ਕਾਨੂੰਨੀ ਕਾਰਵਾਈ ਲਈ ਰਹੋ ਤਿਆਰ

ਲੁਧਿਆਣਾ ਵਿੱਚ ਸ਼ਾਹੀ ਇਮਾਮ ਨੇ ਧਾਰਮਿਕ ਕਥਾ ਦੌਰਾਨ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਵੱਲੋਂ ਇਸਲਾਮ...

ਝੋਨੇ ਦੀ ਖਰੀਦ ਲਈ ਪੰਜਾਬ ਸਰਕਾਰ ਨੂੰ 42,786 ਕਰੋੜ ਰੁਪਏ ਦੀ CCL ਮਨਜ਼ੂਰ, 1 ਅਕਤੂਬਰ ਤੋਂ ਸਰਕਾਰੀ ਖਰੀਦ ਸ਼ਰੂ

ਪੰਜਾਬ ‘ਚ ਝੋਨੇ ਦੀ ਸਰਕਾਰੀ ਖਰੀਦ ਦਾ ਸੀਜ਼ਨ 1 ਅਕਤੂਬਰ ਤੋਂ ਅਧਿਕਾਰਤ ਤੌਰ ‘ਤੇ...

ਰਾਜੋਆਣਾ ਨੂੰ ਜੇਲ੍ਹ ‘ਚ ਮਿਲਣ ਪਹੁੰਚੇ ਜਥੇਦਾਰ ਗੜਗੱਜ, ਪਟੀਸ਼ਨ ‘ਤੇ ਜਲਦੀ ਫੈਸਲਾ ਕਰਨ ਦੀ ਮੰਗ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ...

ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਕਸ਼ਨ, ਰੂਪ ਕੌਰ ਸੰਧੂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਬਰਖ਼ਾਸਤ

ਸ਼੍ਰੋਮਣੀ ਅਕਾਲੀ ਦਲ ਨੇ ਰੂਪ ਕੌਰ ਸੰਧੂ ‘ ਤੇ ਵੱਡਾ ਐਕਸ਼ਨ ਲਿਆ ਹੈ। ਅਕਾਲਈ...