August 6, 2026, 11:29 pm
----------- Advertisement -----------
HomeNewsEntertainmentਭਾਰਤ 'ਚ ਬਲਾਕਬਸਟਰ ਸਾਬਤ ਹੋਈ 'ਅਵਤਾਰ 2', ਕੀਤਾ 200 ਕਰੋੜ ਦਾ ਅੰਕੜਾ...

ਭਾਰਤ ‘ਚ ਬਲਾਕਬਸਟਰ ਸਾਬਤ ਹੋਈ ‘ਅਵਤਾਰ 2’, ਕੀਤਾ 200 ਕਰੋੜ ਦਾ ਅੰਕੜਾ ਪਾਰ

Published on

----------- Advertisement -----------

ਹਾਲੀਵੁੱਡ ਦੇ ਦਿੱਗਜ ਨਿਰਦੇਸ਼ਕ ਜੇਮਸ ਕੈਮਰਨ ਦੀ ਮਸ਼ਹੂਰ ਫਿਲਮ ‘ਅਵਤਾਰ 2’ ਇਨ੍ਹੀਂ ਦਿਨੀਂ ਭਾਰਤੀ ਬਾਕਸ ਆਫਿਸ ‘ਤੇ ਆਪਣੀ ਮਜ਼ਬੂਤ ​​ਪਕੜ ਬਣਾਈ ਰੱਖ ਰਹੀ ਹੈ। ਰਿਲੀਜ਼ ਦੇ 8ਵੇਂ ਦਿਨ ਵੀ ‘ਅਵਤਾਰ ਦਿ ਵੇ ਆਫ ਵਾਟਰ’ ਨੇ ਧਮਾਕੇਦਾਰ ਕਮਾਈ ਜਾਰੀ ਰੱਖੀ ਹੋਈ ਹੈ। ਆਲਮ ਇਹ ਹੈ ਕਿ ਹੁਣ ਇਹ ਫਿਲਮ ਭਾਰਤ ‘ਚ 200 ਕਰੋੜ ਦੀ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਅਜਿਹੇ ‘ਚ ਆਓ ਜਾਣਦੇ ਹਾਂ ਕਿ ਪਿਛਲੇ ਇਕ ਹਫਤੇ ‘ਚ ‘ਅਵਤਾਰ ਦਿ ਵੇ ਆਫ ਵਾਟਰ’ ਨੇ ਭਾਰਤੀ ਬਾਕਸ ਆਫਿਸ ‘ਤੇ ਕਿਵੇਂ ਕਮਾਈ ਜਾਰੀ ਰੱਖੀ ਹੈ। ਭਾਰਤੀ ਬਾਕਸ ਆਫਿਸ ‘ਤੇ ਰਿਲੀਜ਼ ਦੇ 8ਵੇਂ ਦਿਨ ‘ਅਵਤਾਰ 2’ ਨੇ 200 ਕਰੋੜ ਦਾ ਜਾਦੂਈ ਅੰਕੜਾ ਪਾਰ ਕਰ ਲਿਆ ਹੈ। ਇਸ ਤੋਂ ਸਾਫ਼ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ‘ਅਵਤਾਰ ਦਿ ਵੇਅ ਆਫ਼ ਵਾਟਰ’ ਅੱਜ ਵੀ ਦਰਸ਼ਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ।

ਰਿਪੋਰਟ ਮੁਤਾਬਕ ਨਿਰਦੇਸ਼ਕ ਜੇਮਸ ਕੈਮਰਨ ਦੀ ਫਿਲਮ ‘ਅਵਤਾਰ 2’ ਨੇ 8ਵੇਂ ਦਿਨ ਭਾਰਤੀ ਬਾਕਸ ਆਫਿਸ ‘ਤੇ ਕਰੀਬ 13.25 ਕਰੋੜ ਦਾ ਜ਼ਬਰਦਸਤ ਕਲੈਕਸ਼ਨ ਕਰ ਲਿਆ ਹੈ। ਇਸ ਨਾਲ ਭਾਰਤ ‘ਚ ‘ਅਵਤਾਰ 2’ ਦੀ ਕੁੱਲ ਕਮਾਈ 206.85 ਕਰੋੜ ਹੋ ਗਈ ਹੈ। ਸਾਫ ਸ਼ਬਦਾਂ ਵਿਚ ਕਹੀਏ ਤਾਂ ਆਪਣੀ ਰਿਲੀਜ਼ ਦੇ ਸਿਰਫ 8 ਦਿਨਾਂ ‘ਚ ‘ਅਵਤਾਰ ਦਿ ਵੇ ਆਫ ਵਾਟਰ’ ਭਾਰਤ ‘ਚ ਬਲਾਕਬਸਟਰ ਸਾਬਤ ਹੋਈ ਹੈ। 16 ਦਸੰਬਰ ਨੂੰ ਸਿਨੇਮਾਘਰਾਂ ‘ਚ ਬੰਪਰ ਓਪਨਿੰਗ ਨਾਲ ਸ਼ੁਰੂ ਹੋਈ ‘ਅਵਤਾਰ 2’ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜੇਮਸ ਕੈਮਰਨ ਦੀ ‘ਅਵਤਾਰ ਦ ਵੇ ਆਫ ਵਾਟਰ’ ਨੇ ਪਹਿਲੇ ਦਿਨ ਭਾਰਤੀ ਬਾਕਸ ਆਫਿਸ ‘ਤੇ ਰਿਕਾਰਡ 41 ਕਰੋੜ ਦੀ ਕਮਾਈ ਕੀਤੀ। ਇਸ ਤੋਂ ਬਾਅਦ ਦੂਜੇ ਦਿਨ ਕਰੀਬ 42 ਕਰੋੜ, ਤੀਜੇ ਦਿਨ 46 ਕਰੋੜ, ਚੌਥੇ ਦਿਨ 16.65 ਕਰੋੜ, 5ਵੇਂ ਦਿਨ 15.75 ਕਰੋੜ, 6ਵੇਂ ਦਿਨ 13.8, 7ਵੇਂ ਦਿਨ 13.50 ਕਰੋੜ, ਪਹਿਲੇ ਹਫ਼ਤੇ ਇਸ ਨੇ ਲਗਭਗ 190-193 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਤੀਕ ਅਹਿਮਦ ਦੇ ਸਭ ਤੋਂ ਛੋਟੇ ਪੁੱਤ ਦੀ ਸੜਕ ਹਾਦਸੇ ‘ਚ ਮੌਤ

ਮਾਫੀਆ ਡੌਨ ਅਤੇ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਦੇ ਸਭ ਤੋਂ ਛੋਟੇ ਪੁੱਤ ਅਬਾਨ...

ਜਬਰ ਜਨਾਹ ਮਾਮਲੇ ‘ਚ ਤਰੁਣ ਤੇਜਪਾਲ ਨੂੰ ਵੱਡਾ ਝਟਕਾ: ਹਾਈ ਕੋਰਟ ਨੇ ਸੁਣਾਈ 10 ਸਾਲ ਦੀ ਸਜ਼ਾ

ਸਾਲ 2013 ਦੇ ਚਰਚਿਤ ਜਿਨਸੀ ਸ਼ੋਸ਼ਣ ਮਾਮਲੇ ਵਿੱਚ ‘ਤਹਿਲਕਾ’ ਮੈਗਜ਼ੀਨ ਦੇ ਸਾਬਕਾ ਐਡੀਟਰ-ਇਨ-ਚੀਫ਼ ਤਰੁਣ...

43.44 ਕਰੋੜ ਨਸ਼ਾ ਛਡਾਊ ਗੋਲੀ ਛੱਕ ਗਏ ਪੰਜਾਬੀ 

ਪੰਜਾਬ ’ਚ ਨਸ਼ੇੜੀ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਬੁਪ੍ਰੇਨੋਰਫਾਈਨ (ਨਸ਼ਾ ਛਡਾਊ ਗੋਲੀ) ਦੀਆਂ 43.44...

ਪਟਿਆਲਾ: ਮਜੀਠੀਆ ਦੇ ਕਰੀਬੀ ਹਿਤੇਂਦਰ ਹੈਰੀ ਦੇ ਘਰ ‘ਤੇ ED ਦਾ ਛਾਪਾ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ...

ਸਾਹਮਣੇ ਆਓ ਚੰਨੀ ਜੀ, ਭਾਜਪਾ ਦੀ ਕਿਉਂ ਮੰਨੀ ਜੀ: ਰਾਜਾ ਵੜਿੰਗ ਦੀ ਹਾਜ਼ਰੀ ’ਚ ਚੰਨੀ ਤੇ ਆਸ਼ੂ ਦੇ ਲੱਗੇ ਨਾਅਰੇ

ਲੁਧਿਆਣਾ ਵਿੱਚ ਕਾਂਗਰਸ ਦੀ ਮੀਟਿੰਗ ਦੌਰਾਨ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਆਸ਼ੂ...

“ਅਸ਼ਵਨੀ ਜੀ ਪੰਜਾਬ ਦੀਆਂ ਮਾਵਾਂ-ਭੈਣਾਂ ਤੋਂ ਕੰਨ ਫੜ ਕੇ ਮੁਆਫੀ ਮੰਗਣ” : ਮੰਤਰੀ ਅਮਨ ਅਰੋੜਾ

ਵਿਧਾਨ ਸਭਾ ਵਿਚ ਮੰਤਰੀ ਅਮਨ ਅਰੋੜਾ ਨੇ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਦੀ ਟਿੱਪਣੀ ‘ਤੇ...

• ਪੰਜਾਬ ਵਿੱਚ ਨੌਜਵਾਨਾਂ ਦੀ ਬੇਰੁਜ਼ਗਾਰੀ ਦਰ 19.1 ਪ੍ਰਤੀਸ਼ਤ ਤੋਂ ਘੱਟ ਕੇ 17 ਪ੍ਰਤੀਸ਼ਤ ਹੋਈ: ਅਮਨ ਅਰੋੜਾ

ਚੰਡੀਗੜ੍ਹ, 5 ਅਗਸਤ:ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਨੂੰ ਘੇਰਦਿਆਂ ਪੰਜਾਬ ਦੇ ਰੁਜ਼ਗਾਰ ਉਤਪਤੀ,...

ਭਾਰਤ ‘ਚ ਬੈਨ ਹੋਇਆ ਅਰਵਿੰਦ ਕੇਜਰੀਵਾਲ ਦਾ Meta ਅਕਾਊਂਟ, ਪੋਸਟ ਕਰਕੇ ਮੈਟਾ ਇੰਡੀਆ ਤੋਂ ਮੰਗਿਆ ਜਵਾਬ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਕੰਪਨੀ Meta ‘ਤੇ...

*ਆਪ ਐਮਪੀ ਮਾਲਵਿੰਦਰ ਸਿੰਘ ਕੰਗ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ/ਚੰਡੀਗੜ੍ਹ, 5 ਅਗਸਤ:ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ...