ਟੀਵੀ ਦੇ ਸੁਪਰਹਿੱਟ ਸ਼ੋਅ ‘ਭਾਬੀ ਜੀ ਘਰ ਪਰ ਹੈਂ’ ਦੇ ਅਭਿਨੇਤਾ ਈਸ਼ਵਰ ਠਾਕੁਰ ਇਨ੍ਹੀਂ ਦਿਨੀਂ ਗੰਭੀਰ ਸਿਹਤ ਸਮੱਸਿਆ ਨਾਲ ਜੂਝ ਰਹੇ ਹਨ। ਅਦਾਕਾਰ ਈਸ਼ਵਰ ਠਾਕੁਰ ਕਿਡਨੀ ਦੀ ਬਿਮਾਰੀ ਤੋਂ ਪੀੜਤ ਹਨ। 49 ਸਾਲਾ ਅਦਾਕਾਰ ਦੀ ਆਰਥਿਕ ਹਾਲਤ ਇੰਨੀ ਖਰਾਬ ਹੈ ਕਿ ਉਹ ਆਪਣਾ ਇਲਾਜ ਵੀ ਨਹੀਂ ਕਰਵਾ ਸਕਦਾ। ਈਸ਼ਵਰ ਠਾਕੁਰ ਦੀ ਮਦਦ ਲਈ ਸੋਸ਼ਲ ਮੀਡੀਆ ‘ਤੇ ਮੁਹਿੰਮ ਚਲਾਈ ਜਾ ਰਹੀ ਹੈ। ਅਦਾਕਾਰ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਉਹ ਆਯੁਰਵੈਦਿਕ ਦਵਾਈਆਂ ਦੇ ਸਹਾਰੇ ਆਪਣਾ ਇਲਾਜ ਕਰਵਾ ਰਿਹਾ ਸੀ, ਪਰ ਉਹ ਵੀ ਬੰਦ ਕਰਵਾ ਦਿੱਤਾ ਹੈ ।
ਕਿਉਂਕਿ ਮੇਰੇ ਕੋਲ ਹੁਣ ਇਲਾਜ ਕਰਵਾਉੇਣ ਦੇ ਲਈ ਵੀ ਪੈਸੇ ਨਹੀਂ ਬਚੇ ਹਨ । ਆਪਣੇ ਘਰ ਦੇ ਹਾਲਾਤਾਂ ਬਾਰੇ ਅਦਾਕਾਰ ਨੇ ਦੱਸਿਆ ਕਿ ‘ਮੇਰੇ ਘਰ ‘ਚ ਮਾਂ ਅਤੇ ਭਰਾ ਦੀ ਤਕਲੀਫ ਬਹੁਤ ਜ਼ਿਆਦਾ ਹੈ, ਇਨ੍ਹਾਂ ਤਕਲੀਫਾਂ ਦੇ ਦੌਰਾਨ ਮੈਂ ਆਪਣੇ ਬਾਰੇ ਵੀ ਨਹੀਂ ਸੋਚ ਪਾਉਂਦਾ’।ਦਰਅਸਲ ਮਾਂ ਅਤੇ ਭਰਾ ਵੀ ਕਿਸੇ ਬੀਮਾਰੀ ਦੇ ਨਾਲ ਪੀੜਤ ਹਨ ਅਤੇ ਪਿਛਲੇ ਕਾਫੀ ਸਮੇਂ ਤੋਂ ਉਨ੍ਹਾਂ ਨੂੰ ਕੰਮ ਨਹੀਂ ਮਿਲਿਆ ਅਤੇ ਇਸੇ ਕਾਰਨ ਉਨ੍ਹਾਂ ਦੀ ਆਰਥਿਕ ਸਥਿਤੀ ਵਿਗੜਦੀ ਗਈ । ਸ਼ੋਅ FIR ‘ਚ ਹੌਲਦਾਰ ਦੀ ਭੂਮਿਕਾ ‘ਚ ਨਜ਼ਰ ਆਏ ਈਸ਼ਵਰ ਨੇ ਟੀਵੀ ਇੰਡਸਟਰੀ ‘ਚ ਕੰਮ ਨਾ ਮਿਲਣ ‘ਤੇ ਦੁੱਖ ਜਤਾਇਆ ਹੈ। ਸ਼ੋਅ ‘ਭਾਬੀ ਜੀ…’ ਦੇ ਅਦਾਕਾਰ ਜੀਤੂ ਗੁਪਤਾ ਨੇ ਦੋ ਸਾਲ ਪਹਿਲਾਂ ਸੋਸ਼ਲ ਮੀਡੀਆ ‘ਤੇ ਈਸ਼ਵਰ ਠਾਕੁਰ ਲਈ ਮਦਦ ਦੀ ਅਪੀਲ ਕੀਤੀ ਸੀ।