ਸਟਾਰ ਪਲੱਸ ਦੇ ਮਸ਼ਹੂਰ ਟੀਵੀ ਸ਼ੋਅ ‘ਯੇ ਹੈ ਮੁਹੱਬਤੇਂ’ ਵਿੱਚ ਨਜ਼ਰ ਆ ਚੁੱਕੀ ਰੁਹਾਨਿਕਾ ਧਵਨ ਉਰਫ਼ ‘ਛੋਟੀ ਰੂਹੀ’ ਨੇ ਆਪਣੀ ਅਦਾਕਾਰੀ ਨਾਲ ਹਰ ਇੱਕ ਦੇ ਦਿਲ ‘ਚ ਥਾਂ ਬਣਾਈ ਹੈ। ਦੱਸ ਦਈਏ ਕਿ ਬਾਲ ਅਦਾਕਾਰਾ ਰੁਹਾਨਿਕਾ ਧਵਨ ਨੇ ਮੁੰਬਈ ਵਿੱਚ ਇੱਕ ਘਰ ਖਰੀਦਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਉਸਨੇ ਮੁੰਬਈ ਵਿੱਚ ਆਪਣਾ ਇੱਕ 3 BHK ਫਲੈਟ ਖਰੀਦਿਆ ਹੈ। ਉਨ੍ਹਾਂ ਨੇ ਘਰ ਦੀਆਂ ਕੁਝ ਤਸਵੀਰਾਂ ਸ਼ੇਅਰ ਕਰਕੇ ਬਹੁਤ ਭਾਵੁਕ ਕੈਪਸ਼ਨ ਵੀ ਲਿਖਿਆ ਹੈ। ਨਵੇਂ ਘਰ ‘ਚ ਰੁਹਾਨਿਕਾ ਆਪਣੇ ਪਰਿਵਾਰ ਨਾਲ ਕਾਫੀ ਖੁਸ਼ ਨਜ਼ਰ ਆ ਰਹੀ ਸੀ।
ਆਪਣੀ ਸਫਲਤਾ ਦਾ ਪੂਰਾ ਸਿਹਰਾ ਆਪਣੇ ਮਾਤਾ-ਪਿਤਾ ਨੂੰ ਦਿੰਦੇ ਹੋਏ, ਉਸਨੇ ਲਿਖਿਆ- ‘ਵਾਹਿਗੁਰੂ ਜੀ ਅਤੇ ਮੇਰੇ ਮਾਤਾ-ਪਿਤਾ ਦੇ ਆਸ਼ੀਰਵਾਦ ਨਾਲ, ਮੈਂ ਅੱਜ ਤੁਹਾਡੇ ਨਾਲ ਆਪਣੀ ਖੁਸ਼ੀ ਸਾਂਝੀ ਕਰ ਰਹੀ ਹਾਂ…. ਮੈਂ ਨਵੀਂ ਸ਼ੁਰੂਆਤ ਲਈ ਬਹੁਤ ਉਤਸ਼ਾਹਿਤ ਹਾਂ। ਮੈਂ ਅੱਜ ਆਪਣਾ ਇੱਕ ਸੁਪਨਾ ਪੂਰਾ ਕੀਤਾ ਹੈ। ਮੈਂ ਅਤੇ ਮੇਰੇ ਮਾਤਾ-ਪਿਤਾ ਉਨ੍ਹਾਂ ਸਾਰੇ ਪਲੇਟਫਾਰਮਾਂ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਸੁਪਨੇ ਨੂੰ ਪੂਰਾ ਕਰਨ ਵਿੱਚ ਮੇਰੀ ਮਦਦ ਕੀਤੀ ਹੈ।” ਉਸਨੇ ਇਹ ਵੀ ਦੱਸਿਆ ਕਿ ਉਸਨੂੰ ਘਰ ਖਰੀਦਣ ਲਈ ਪੈਸੇ ਬਚਾਉਣ ਵਿੱਚ ਲਗਭਗ 7 ਤੋਂ 8 ਸਾਲ ਲੱਗ ਗਏ।
----------- Advertisement -----------
15 ਸਾਲ ਦੀ ਇਸ ਬਾਲ ਅਦਾਕਾਰਾ ਨੇ ਖਰੀਦਿਆ ਘਰ, ਕਿਹਾ- ਨਵੀਂ ਸ਼ੁਰੂਆਤ ਲਈ ਬਹੁਤ ਉਤਸ਼ਾਹਿਤ ਹਾਂ
Published on
----------- Advertisement -----------
----------- Advertisement -----------