April 17, 2026, 7:11 pm
----------- Advertisement -----------
HomeNewsEntertainmentਕੀ ਕ੍ਰਿਸ਼ਨਾ ਅਭਿਸ਼ੇਕ ਦੀ ਭੈਣ ਆਰਤੀ ਸਿੰਘ ਨੇ ਕਰਵਾਇਆ ਲਿਆ ਹੈ ਵਿਆਹ!...

ਕੀ ਕ੍ਰਿਸ਼ਨਾ ਅਭਿਸ਼ੇਕ ਦੀ ਭੈਣ ਆਰਤੀ ਸਿੰਘ ਨੇ ਕਰਵਾਇਆ ਲਿਆ ਹੈ ਵਿਆਹ! ਜਾਣੋ ਵਾਇਰਲ ਤਸਵੀਰ ਦਾ ਸੱਚ

Published on

----------- Advertisement -----------

ਨਵੀਂ ਦਿੱਲੀ: ਗੋਵਿੰਦਾ ਦੀ ਭਤੀਜੀ ਅਤੇ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਦੀ ਭੈਣ ਆਰਤੀ ਸਿੰਘ ਵੀ ਪਿਛਲੇ ਕੁਝ ਸਮੇਂ ਤੋਂ ਸੁਰਖੀਆਂ ਵਿੱਚ ਹੈ। ਜਦੋਂ ਉਹ ‘ਬਿੱਗ ਬੌਸ 13’ ਦਾ ਹਿੱਸਾ ਬਣੀ ਤਾਂ ਉਸ ਦੀ ਪ੍ਰਸਿੱਧੀ ਹੋਰ ਵਧ ਗਈ। ਬੇਸ਼ੱਕ ਉਹ ਇਸ ਸ਼ੋਅ ਦੀ ਵਿਨਰ ਨਹੀਂ ਬਣ ਸਕੀ ਪਰ ਉਦੋਂ ਤੋਂ ਹੀ ਆਰਤੀ ਲਗਾਤਾਰ ਸੁਰਖੀਆਂ ‘ਚ ਬਣੀ ਹੋਈ ਹੈ। ਹਾਲਾਂਕਿ ਇਸ ਦੌਰਾਨ ਹੁਣ ਅਦਾਕਾਰਾ ਨੇ ਆਪਣਾ ਬ੍ਰਾਈਡਲ ਲੁੱਕ ਸ਼ੇਅਰ ਕੀਤਾ ਹੈ। ਉਸ ਨੇ ਇੰਸਟਾਗ੍ਰਾਮ ‘ਤੇ ਆਪਣੀ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ‘ਚ ਉਹ ਦੁਲਹਨ ਦੀ ਡਰੈੱਸ ‘ਚ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਸ ਫੋਟੋ ‘ਚ ਆਰਤੀ ਦੇ ਲਾੜੇ ਰਾਜਾ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਦਰਅਸਲ, ਇੱਥੇ ਰਾਜੀਵ ਅਦਤੀਆ ਆਰਤੀ ਦੇ ਨਾਲ ਲਾੜੇ ਦੇ ਰੂਪ ਵਿੱਚ ਨਜ਼ਰ ਆ ਰਹੇ ਹਨ।

ਉਹ ਸਫੇਦ ਰੰਗ ਦੀ ਸ਼ੇਰਵਾਨੀ ਚ ਨਜ਼ਰ ਆ ਰਹੇ ਹਨ। ਉਸ ਨੇ ਇਸ ਦੇ ਨਾਲ ਲਾਲ ਰੰਗ ਦੀ ਪੱਗ ਵੀ ਬੰਨ੍ਹੀ ਹੋਈ ਹੈ। ਦੂਜੇ ਪਾਸੇ, ਆਰਤੀ ਸਿੰਘ ਨੇ ਗੋਲਡਨ ਕਢਾਈ ਅਤੇ ਸੋਨੇ ਦੇ ਗਹਿਣਿਆਂ ਦੇ ਨਾਲ ਹਰੇ ਰੰਗ ਦਾ ਹੈਵੀ ਲਹਿੰਗਾ ਪਾਇਆ ਹੋਇਆ ਹੈ। ਦੱਸ ਦੇਈਏ ਕਿ ਰਾਜੀਵ ਅਤੇ ਆਰਤੀ ਨੇ ਅਸਲ ਵਿੱਚ ਵਿਆਹ ਨਹੀਂ ਕੀਤਾ ਹੈ, ਸਗੋਂ ਉਹ ਇਸ ਲੁੱਕ ਰਾਹੀਂ ‘ਤਨੂ ਵੈਡਸ ਮਨੂ’ ਦੇ ਲੁੱਕ ਨੂੰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ‘ਹਾਹਾਹਾ ਆਰੂ ਵੈਡਸ ਰਾਜੂ, ਤਨੂ ਵੈਡਸ ਮਨੂ 2.0। ਇਹ ਸਿਰਫ਼ ਇੱਕ ਮਜ਼ਾਕ ਹੈ। ਰਾਜੀਵ ਨੇ ਅੱਗੇ ਕਿਹਾ, ‘ਅਸੀਂ ਇਸ ਲੁੱਕ ਨੂੰ ਕੈਲੰਡਰ ਸ਼ੂਟ ਲਈ ਅਪਣਾਇਆ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਬਿਲਕੁਲ ਅਸਲੀ ਲੱਗਦਾ ਹੈ। ਹੁਣ ਰਾਜੀਵ ਅਤੇ ਆਰਤੀ ਦਾ ਇਹ ਲੁੱਕ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲੋਕਾਂ ਨੇ ਇਸ ‘ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਜ਼ਾਹਰ ਕਰਦਿਆਂ ਟਿੱਪਣੀਆਂ ਕੀਤੀਆਂ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਰਨਾਟਕ ‘ਚ ਨਵਾਂ ਨਿਯਮ: ਔਰਤਾਂ ਲਈ ਪੀਰੀਅਡ ਦੌਰਾਨ ਇੱਕ ਦਿਨ ਦੀ ਛੁੱਟੀ ਲਾਜ਼ਮੀ

ਕਰਨਾਟਕ ਹਾਈ ਕੋਰਟ ਨੇ ਇਕ ਅਹਿਮ ਟਿੱਪਣੀ ਕਰਦਿਆਂ ਕਿਹਾ ਹੈ ਕਿ ਮਹਿਲਾਵਾਂ ਦੀ ਮਾਸਿਕ...

ਸੀਬੀਆਈ ਕੋਰਟ ਦਾ ਐਕਸ਼ਨ: ਨਾਮਧਾਰੀ ਆਗੂ ਦਿਲੀਪ ਸਿੰਘ ਘੋਸ਼ਿਤ ਭਗੌੜਾ

  ਸਾਲ 2015 ਦੇ ਚਰਚਿਤ ਕਾਰ ਬੰਬ ਧਮਾਕੇ ਦੇ ਸੀ.ਬੀ.ਆਈ ਬਨਾਮ ਜਗਮੋਹਨ ਸਿੰਘ ਆਦਿ ਕੇਸ...

ਪੰਜਾਬ ਵਿਚ ਗਰਮੀ ਨੇ ਕੱਢੇ ਵੱਟ, ਪਾਰਾ ਪਹੁੰਚਿਆਂ 40 ਡਿਗਰੀ ਤੋਂ ਪਾਰ

ਪੰਜਾਬ ਅਤੇ ਚੰਡੀਗੜ੍ਹ ਵਿੱਚ ਗਰਮੀ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਤਾਪਮਾਨ...

ਬੇਅਦਬੀ ਵਿਰੁੱਧ ਬਿੱਲ ਅੱਗੇ ਵਧਿਆ: ਰਾਜਪਾਲ ਕੋਲ ਦਸਤਖਤ ਲਈ ਭੇਜਿਆ, CM ਮਾਨ ਨੇ ਦਿੱਤੀ ਜਾਣਕਾਰੀ

ਚੰਡੀਗੜ੍ਹ: ਪੰਜਾਬ ਵਿੱਚ ਬੇਅਦਬੀ ਮਾਮਲਿਆਂ ‘ਤੇ ਸਖ਼ਤ ਕਦਮ ਵੱਲ ਇੱਕ ਹੋਰ ਪੜਾਅ ਤੈਅ ਕਰਦਿਆਂ...

ਲੁਧਿਆਣਾ ‘ਚ ਸਵੇਰੇ-ਸਵੇਰੇ ਹੰਗਾਮਾ: ਸੰਜੀਵ ਅਰੋੜਾ ਦੇ ਘਰ ED ਦੀ ਰੇਡ

ਲੁਧਿਆਣਾ: ਪੰਜਾਬ ਦੀ ਸਿਆਸਤ ਵਿੱਚ ਹਲਚਲ ਮਚਾਉਂਦਿਆਂ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਕੈਬਨਿਟ ਮੰਤਰੀ ਸੰਜੀਵ...

ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਐਲਾਨ

*ਬਟਾਲਾ, 16 ਅਪ੍ਰੈਲ 2026*:ਪੰਜਾਬ ਦੇ ਇਤਿਹਾਸਕ ਸ਼ਹਿਰਾਂ ਵਿੱਚ ਸ਼ਾਮਲ ਬਟਾਲਾ ਦੀ ਕਾਇਆਕਲਪ ਕਰਨ ਲਈ...

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

*ਚੰਡੀਗੜ੍ਹ, 16 ਅਪ੍ਰੈਲ 2026*:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ...

ਸਾਂਸਦ ਮਾਲਵਿੰਦਰ ਕੰਗ ਨੇ ਸੰਸਦ ਵਿੱਚ ਮਹਿਲਾ ਰਾਖਵੇਂਕਰਨ ਅਤੇ ਹੱਦਬੰਦੀ ਦੇ ਮੁੱਦੇ ‘ਤੇ ਮਜ਼ਬੂਤੀ ਨਾਲ ਪਾਰਟੀ ਦਾ ਪੱਖ ਰੱਖਿਆ

ਨਵੀਂ ਦਿੱਲੀ/ਚੰਡੀਗੜ੍ਹ, 16 ਅਪ੍ਰੈਲ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਂਸਦ...