ਮਸ਼ਹੂਰ ਗਾਇਕਾ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦਾ ਕਿਊਟ ਅੰਦਾਜ਼ ਅਕਸਰ ਸੋਸ਼ਲ ਮੀਡੀਆ ਉੱਪਰ ਵਾਈਰਲ ਹੁੰਦਾ ਰਹਿੰਦਾ ਹੈ। ਦੋਵਾਂ ਦੀ ਜੋੜੀ ਨੂੰ ਪ੍ਰਸ਼ੰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾਂਦਾ ਹੈ। ਨੇਹਾ ਕੱਕੜ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਪੀਜ਼ਾ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ । ਜਿਸ ਨੂੰ ਤਿਆਰ ਕਰਨ ਤੋਂ ਬਾਅਦ ਨੇਹਾ ਦੇ ਚਿਹਰੇ ਉੱਪਰ ਖੁਸ਼ੀ ਸਾਫ ਝਲਕ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ ਕਿ ‘ਮੈਨੂੰ ਖਾਣਾ ਬਨਾਉਣਾ ਨਹੀਂ ਆਉਂਦਾ ਅਤੇ ਇਹ ਇਨ੍ਹਾਂ ਸੌਖਾ ਵੀ ਨਹੀਂ ਹੈ।
ਪਰ ਇਹ ਬਹੁਤ ਸੌਖਾ ਹੈ ਅਤੇ ਇਸ ਨੂੰ ਬਣਾਉਣ ’ਚ ਬੜਾ ਮਜ਼ਾ ਆਇਆ ਹੈ। ਨੇਹਾ ਕੱਕੜ ਦੀ ਇਹ ਵੀਡੀਓ ਪ੍ਰਸ਼ੰਸਕਾਂ ਨੂੰ ਕਾਫ਼ੀ ਪਸੰਦ ਆ ਰਹੀ ਹੈ। ਇਸ ਵੀਡੀਓ ’ਚ ਉਨ੍ਹਾਂ ਦਾ ਪਤੀ ਵੀ ਵਿਖਾਈ ਦੇ ਰਿਹਾ ਹੈ। ਨੇਹਾ ਕੱਕੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ। ਉਹ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ’ਚ ਵੀ ਸਰਗਰਮ ਹਨ।