ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਦੀ ਮੋਸਟ ਅਵੇਟਿਡ ਫਿਲਮ ਪਠਾਨ ਜਲਦ ਹੀ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਅਜਿਹੇ ‘ਚ ਫਿਲਮ ਦੇ ਆਏ ਦਿਨ ਕੁਝ ਨਵੇਂ ਅਪਡੇਟਸ ਸਾਹਮਣੇ ਆਉਂਦੇ ਰਹਿੰਦੇ ਹਨ। ਕਿੰਗ ਖਾਨ ਦੀ ਇਹ ਫਿਲਮ ਰਿਲੀਜ਼ ਤੋਂ ਪਹਿਲਾਂ ਹੀ ਕਾਫੀ ਵਿਵਾਦਾਂ ‘ਚ ਘਿਰ ਗਈ ਹੈ। ਫਿਲਮ ਦਾ ਟ੍ਰੇਲਰ 10 ਜਨਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਪਰ ਹੁਣ ਟਰੇਲਰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਫਿਲਮ ਦੇ ਨਿਰਦੇਸ਼ਕ ਨੇ ਕਹਾਣੀ ‘ਚ ਟਵਿਸਟ ਲਿਆ ਦਿੱਤਾ ਹੈ। ਦਰਅਸਲ, ਫਿਲਮ ਦੇ ਟ੍ਰੇਲਰ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ।
ਤਾਜ਼ਾ ਰਿਪੋਰਟ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਫਿਲਮ ‘ਪਠਾਨ’ ਦੇ ਦੋ ਟ੍ਰੇਲਰ ਰਿਲੀਜ਼ ਕੀਤੇ ਜਾਣਗੇ। ਖਾਸ ਗੱਲ ਇਹ ਹੈ ਕਿ ਸਿਧਾਰਥ ਆਨੰਦ ਦੇ ਨਿਰਦੇਸ਼ਨ ‘ਚ ਬਣਨ ਵਾਲੀ ਫਿਲਮ ‘ਪਠਾਨ’ ‘ਚ ਸ਼ਾਹਰੁਖ ਖਾਨ ਦੇ ਨਾਲ ਦੀਪਿਕਾ ਪਾਦੂਕੋਣ ਅਤੇ ਜਾਨ ਅਬ੍ਰਾਹਮ ਵੀ ਨਜ਼ਰ ਆਉਣ ਵਾਲੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਸਨ ਕਿ ਸਲਮਾਨ ਖਾਨ ਵੀ ਇਸ ਵਿੱਚ ਕੈਮਿਓ ਕਰਦੇ ਨਜ਼ਰ ਆਉਣਗੇ। ਮੀਡੀਆ ਰਿਪੋਰਟਾਂ ਮੁਤਾਬਕ, ‘ਆਦਿੱਤਿਆ ਚੋਪੜਾ ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਬਣਾ ਰਹੇ ਹਨ ਅਤੇ ਉਹ ਜਾਣਦੇ ਹਨ ਕਿ ਦਰਸ਼ਕਾਂ ਨੂੰ ਕਿਵੇਂ ਆਕਰਸ਼ਿਤ ਕਰਨਾ ਹੈ। ਫਿਲਮ ਪਠਾਨ ਨੂੰ ਲੈ ਕੇ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਸਲਮਾਨ ਖਾਨ ਕੈਮਿਓ ਕਰਨ ਜਾ ਰਹੇ ਹਨ।
ਇਸ ਲਈ ਆਦਿਤਿਆ ਚੋਪੜਾ ਨੇ ਆਪਣੀ ਪ੍ਰੋਡਕਸ਼ਨ ਟੀਮ ਨੂੰ ਫਿਲਮ ਪਠਾਨ ਦੇ ਦੋ ਟਰੇਲਰ ਕੱਟਣ ਲਈ ਕਿਹਾ ਹੈ। ਇੱਕ ਟ੍ਰੇਲਰ ਸਲਮਾਨ ਖਾਨ ਦੇ ਬਿਨਾਂ ਅਤੇ ਦੂਜਾ ਟ੍ਰੇਲਰ ਸਲਮਾਨ ਖਾਨ ਦੇ ਨਾਲ ਰਿਲੀਜ਼ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਸ਼ਾਹਰੁਖ ਅਤੇ ਦੀਪਿਕਾ ਦੀ ਫਿਲਮ ਪਠਾਨ ਦੇ ਗੀਤ ‘ਬੇਸ਼ਰਮ ਰੰਗ’ ਨੂੰ ਲੈ ਕੇ ਕਾਫੀ ਵਿਵਾਦ ਦੇਖਣ ਨੂੰ ਮਿਲੇ ਹਨ। ਜਿੱਥੇ ਇਸ ਵਿਵਾਦ ‘ਤੇ ਆਮ ਲੋਕਾਂ ਨੇ ਹੀ ਨਹੀਂ ਸਗੋਂ ਕਈ ਨਾਮੀ ਸ਼ਖਸੀਅਤਾਂ ਸਮੇਤ ਕਈ ਸਿਆਸਤਦਾਨਾਂ ਨੇ ਵੀ ਇਤਰਾਜ਼ ਉਠਾਏ ਸਨ। ਜਿਸ ਤੋਂ ਬਾਅਦ ਟਵਿਟਰ ‘ਤੇ ਫਿਲਮ ਦੇ ਬਾਈਕਾਟ ਦੀ ਮੰਗ ਲਗਾਤਾਰ ਸ਼ੁਰੂ ਹੋ ਗਈ ਸੀ । ਅਜਿਹੇ ‘ਚ ਹੁਣ ਦੇਖਣਾ ਕਾਫੀ ਦਿਲਚਸਪ ਹੋਵੇਗਾ। ਗੀਤਾਂ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਫਿਲਮ ਦਾ ਟ੍ਰੇਲਰ ਕੀ ਧਮਾਕਾ ਕਰਦਾ ਹੈ, ਇਹ ਦੇਖਣ ਵਾਲੀ ਗੱਲ ਹੋਵੇਗੀ।












