ਹਿੰਦੀ ਸਿਨੇਮਾ ਦੇ ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਦੀ ਧੂਮ ਜ਼ੋਰਾਂ ‘ਤੇ ਹੈ। ਫਿਲਮ ‘ਪਠਾਨ’ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਜ਼ਬਰਦਸਤ ਕ੍ਰੇਜ਼ ਦੇਖਿਆ ਜਾ ਰਿਹਾ ਹੈ। ਪਰ ਫਿਲਹਾਲ ਫਿਲਮ ‘ਪਠਾਨ’ ਦੇ ਇਕ ਸੀਨ ਦੀ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੋ ਰਹੀ ਹੈ, ਜਿਸ ‘ਚ ਸ਼ਾਹਰੁਖ ਖਾਨ ਦੇ ਡਾਇਲਾਗ ਦੀ ਕਾਫੀ ਤਾਰੀਫ ਹੋ ਰਹੀ ਹੈ। ਅਜਿਹੇ ‘ਚ ਆਓ ਜਾਣਦੇ ਹਾਂ ‘ਪਠਾਨ’ ਦਾ ਕਿਹੜਾ ਸੀਨ ਹੈ ਜੋ ਇਸ ਸਮੇਂ ਸੋਸ਼ਲ ਮੀਡੀਆ ‘ਤੇ ਸੁਰਖੀਆਂ ‘ਚ ਹੈ। ਹਾਲਾਂਕਿ ਫਿਲਮ ‘ਪਠਾਨ’ ‘ਚ ਸ਼ਾਹਰੁਖ ਖਾਨ ਦੀ ਐਂਟਰੀ, ਜੌਨ ਅਬ੍ਰਾਹਮ ਦੀ ਐਕਟਿੰਗ, ਦੀਪਿਕਾ ਪਾਦੁਕੋਣ ਦੇ ਐਕਸ਼ਨ ਅਤੇ ਸੁਪਰਸਟਾਰ ਸਲਮਾਨ ਖਾਨ ਦੇ ਕੈਮਿਓ ਸੀਨ ਦੀ ਪਿਛਲੇ ਦਿਨੀਂ ਕਾਫੀ ਚਰਚਾ ਹੋਈ ਹੈ।
ਪਰ ਫਿਲਮ ‘ਪਠਾਨ’ ਦਾ ਜੋ ਸੀਨ ਅਸੀਂ ਦੱਸਣ ਜਾ ਰਹੇ ਹਾਂ, ਉਸ ਬਾਰੇ ਸ਼ਾਇਦ ਹੀ ਤੁਸੀਂ ਧਿਆਨ ਦਿੱਤਾ ਹੋਵੇਗਾ। ਅਸਲ ‘ਚ ਫਿਲਮ ‘ਪਠਾਨ’ ‘ਚ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੂਕੋਣ ਦਾ ਇਕ ਸੀਨ ਹੈ, ਜਿਸ ‘ਚ ਦੀਪਿਕਾ, ਅਭਿਨੇਤਾ ਸ਼ਾਜੀ ਚੌਧਰੀ (ਰਜ਼ਾ) ਨੂੰ ਪਠਾਣ ਸਮਝ ਕੇ ਉਸ ਦੀ ਗਰਦਨ ‘ਤੇ ਪਿਸਤੌਲ ਰੱਖ ਕੇ ‘ਸਲਾਮ’ ਵਾਲੇਕੁਮ ਕਹਿੰਦੀ ਹੈ। ਅਜਿਹੇ ‘ਚ ਦੀਪਿਕਾ ਦੇ ਪਿੱਛੇ ਮੌਜੂਦ ਸ਼ਾਹਰੁਖ (ਪਠਾਨ) ਉਸ ਨੂੰ ਕਹਿੰਦੇ ਹਨ ਕਿ ‘ਵਾਲੇਕੁਮ ਅਸਾਲਮ ਵਰਹਮਤੁੱਲ੍ਹਾ ਵਬਰਕਾਤੁਹੂ’ ਬੋਲੋ। ਸ਼ਾਹਰੁਖ ਖਾਨ ਦੇ ਇਸ ਡਾਇਲਾਗ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਬੱਸ ਇਹ ਸੀਨ ਚਲਾਇਆ ਗਿਆ ਹੈ। ਜਿਸ ਨੂੰ ਲੈ ਕੇ ਪ੍ਰਸ਼ੰਸਕ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।












