25 ਦਸੰਬਰ ਨੂੰ ਪੂਰੇ ਦੇਸ਼ ‘ਚ ਕ੍ਰਿਸਮਿਸ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਸਾਲ 2021 ‘ਚ ਵਧਦੇ ਕੋਰੋਨਾ ਦੇ ਨਵੇਂ ਵੈਰੀਏਂਟ ਓਮੀਕ੍ਰੋਨ ਦੇ ਖਦਸ਼ੇ ਦੇ ਵਿਚਾਲੇ ਇਸ ਤਿਉਹਾਰ ਨੂੰ ਸੈਲੀਬਿਰੇਟ ਕੀਤਾ ਗਿਆ। ਭਾਵੇਂ ਹੀ ਇਸ ਵਾਇਰਸ ਦੇ ਚੱਲਦੇ ਤਿਉਹਾਰ ਦੀ ਰੌਣਕ ਥੋੜੀ ਜਿਹੀ ਫਿੱਕੀ ਰਹੀ ਪਰ ਸਿਤਾਰਿਆਂ ਨੇ ਕ੍ਰਿਸਮਿਸ ਸੈਲੀਬਿਰੇਟ ਜ਼ਰੂਰ ਕੀਤਾ। ਕਈ ਸਾਰੇ ਸਿਤਾਰਿਆਂ ਨੇ ਬਾਹਰ ਨਾ ਨਿਕਲ ਕੇ ਘਰ ‘ਚ ਹੀ ਇਸ ਤਿਉਹਾਰ ਨੂੰ ਮਨਾਇਆ। ਇਸ ਲਿਸਟ ‘ਚ ਅਦਾਕਾਰ ਰਣਬੀਰ ਕਪੂਰ ਤੇ ਅਦਾਕਾਰਾ ਆਲੀਆ ਭੱਟ ਦਾ ਨਾਂ ਵੀ ਸ਼ਾਮਲ ਹੈ। ਉਹਨਾਂ ਨੇ ਆਪਣੇ ਪਰਿਵਾਰ ਨਾਲ ਕ੍ਰਿਸਮਸ ਦਾ ਤਿਉਹਾਰ ਮਨਾਇਆ।

ਇਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਆਲੀਆ 2017 ਤੋਂ ਰਣਬੀਰ ਕਪੂਰ ਨੂੰ ਡੇਟ ਕਰ ਰਹੀ ਹੈ। ਆਪਣੇ ਰਿਸ਼ਤੇ ਦੀ ਪੁਸ਼ਟੀ ਕਰਨ ਤੋਂ ਬਾਅਦ ਹੀ ਇਹ ਕੱਪਲ ਇਕ-ਦੂਜੇ ਨਾਲ ਸਪਾਟ ਕੀਤਾ ਜਾਂਦਾ ਹੈ।ਆਲੀਆ ਭੱਟ ਨੇ ਆਪਣੇ ਪਰਿਵਾਰ ਨਾਲ ਕ੍ਰਿਸਮਸ ਦਾ ਤਿਉਹਾਰ ਮਨਾਇਆ ਤੇ ਇਸ ਪਾਰਟੀ ’ਚ ਰਣਬੀਰ ਕਪੂਰ ਤੇ ਉਸ ਦੀ ਮਾਂ ਨੀਤੂ ਕਪੂਰ ਵੀ ਨਜ਼ਰ ਆਏ। 24 ਦਸੰਬਰ ਨੂੰ ਆਲੀਆ ਨੇ ਆਪਣੀ ਮਾਂ ਸੋਨੀ ਰਾਜ਼ਦਾਨ ਤੇ ਭੈਣ ਸ਼ਾਹਿਨ ਭੱਟ ਨਾਲ ਡਿਨਰ ਡੇਟ ਦਾ ਪਲਾਨ ਬਣਾਇਆ ਸੀ।

ਇਸ ਡਿਨਰ ਡੇਟ ਨੂੰ ਅਦਾਕਾਰਾ ਦੇ ਲਿਵਿੰਗ ਬੁਆਏਫਰੈਂਡ ਰਣਬੀਰ ਕਪੂਰ ਤੇ ਉਸ ਦੀ ਮਾਂ ਨੀਤੂ ਕਪੂਰ ਨੇ ਵੀ ਜੁਆਇਨ ਕੀਤਾ। ਇਹੀ ਨਹੀਂ, ਇਸ ਦੌਰਾਨ ਕੱਪਲ ਨਾਲ ਪਹਿਲੀ ਇਕੱਠਿਆਂ ਫ਼ਿਲਮ ‘ਬ੍ਰਹਮਾਸਤਰ’ ਦੇ ਡਾਇਰੈਕਟਰ ਅਯਾਨ ਮੁਖਰਜੀ ਵੀ ਨਜ਼ਰ ਆਏ।ਫੈਮਿਲੀ ਡਿਨਰ ਡੇਟ ’ਤੇ ਆਲੀਆ ਭੱਟ ਲਾਲ ਰੰਗ ਦੀ ਸਟ੍ਰੈੱਪਲੈੱਸ ਡਰੈੱਸ ’ਚ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ। ਉਸ ਨੇ ਆਪਣੇ ਲੁੱਕ ਨੂੰ ਗੋਲਡਨ ਹੁਪਸ ਤੇ ਮਿਨਿਮਲ ਮੇਕਅੱਪ ਨਾਲ ਸਟਾਈਲਿਸ਼ ਤੇ ਐਲੀਗੇਂਟ ਰੱਖਿਆ ਸੀ। ਉਥੇ ਰਣਬੀਰ ਕਪੂਰ ਸਫੈਦ ਟੀ-ਸ਼ਰਟ ਤੇ ਕਾਲੇ ਰੰਗ ਦੀ ਜੀਨ ਤੇ ਬਲੇਜ਼ਰ ’ਚ ਨਜ਼ਰ ਆਏ।












