ਬੀਤੇ ਦਿਨ ਰਣਵੀਰ ਅਤੇ ਆਲੀਆ ਦਾ ਵਿਆਹ ਬਹੁਤ ਹੀ ਧੂਮ-ਧਾਮ ਨਾਲ ਹੋਇਆ ਹੈ। ਵਿਆਹ ਤੋਂ ਬਾਅਦ ਫੈਨਜ਼ ਉਹਨਾਂ ਦੀ ਇਕ ਝਲਕ ਦਾ ਇੰਤਜ਼ਾਰ ਕਰ ਰਹੇ ਸਨ। ਆਲੀਆ ਭੱਟ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਰਣਵੀਰ ਦੀਆਂ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਵਿਆਹ ਤੋਂ ਤੁਰੰਤ ਬਾਅਦ ਸ਼ੇਅਰ ਕੀਤੀਆਂ ਹਨ। ਆਲੀਆ ਭੱਟ ਦੇ ਗਰਲ ਗੈਂਗ ਨੇ ਜੁੱਤੀ ਚੋਰੀ ਕਰਨ ਦੀ ਰਸਮ ਪੂਰੀ ਜ਼ਿੰਮੇਵਾਰੀ ਨਾਲ ਨਿਭਾਈ ਹੈ। ਖਬਰਾਂ ਮੁਤਾਬਕ ਸਾਲੀਆਂ ਨੇ ਜੁੱਤੀ ਲੈਣ ਲਈ ਰਣਬੀਰ ਕਪੂਰ ਤੋਂ ਕਰੀਬ 11.5 ਕਰੋੜ ਰੁਪਏ ਦੀ ਮੰਗ ਰੱਖੀ ਸੀ।

ਉਹਨਾਂ ਦੀ ਇਹ ਗੱਲ ਸੁਣ ਕੇ ਰਣਵੀਰ ਕਪੂਰ ਦੇ ਹੋਸ਼ ਉੱਡ ਗਏ ਹੋਣਗੇ। ਕਾਫੀ ਸੌਦੇਬਾਜ਼ੀ ਤੋਂ ਬਾਅਦ ਰਣਵੀਰ ਕਪੂਰ ਨੇ ਸਾਲੀਆਂ ਨੂੰ ਸਿਰਫ 1 ਲੱਖ ਰੁਪਏ ਦਾ ਲਿਫਾਫਾ ਦਿੱਤਾ। ਦੋਹਾਂ ਦੇ ਵਿਆਹ ‘ਚ ਮਿਲੇ ਤੋਹਫੇ ਵੀ ਸੁਰਖੀਆਂ ‘ਚ ਬਣੇ ਹੋਏ ਹਨ। ਰਣਵੀਰ ਕਪੂਰ ਦੀ ਸੱਸ ਸੋਨੀ ਰਾਜ਼ਦਾਨ ਨੇ ਰਣਵੀਰ ਕਪੂਰ ਨੂੰ ਇਕ ਖਾਸ ਘੜੀ ਗਿਫਟ ਕੀਤੀ ਹੈ, ਜਿਸ ਦੀ ਕੀਮਤ ਕਰੀਬ 2.5 ਕਰੋੜ ਰੁਪਏ ਹੈ। ਆਲੀਆ ਭੱਟ ਨੇ ਵਿਆਹ ‘ਚ ਆਉਣ ਵਾਲੇ ਸਾਰੇ ਮਹਿਮਾਨਾਂ ਨੂੰ ਆਪਣੇ ਵੱਲੋਂ ਰਿਟਰਨ ਗਿਫਟ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਰਣਵੀਰ ਅਤੇ ਆਲੀਆ ਦੋਵੇਂ ਸਾਲ 2018 ਤੋਂ ਰਿਲੇਸ਼ਨਸ਼ਿਪ ‘ਚ ਹਨ। ਫ਼ਿਲਮ ‘ਬ੍ਰਹਮਾਸਤਰ’ ਦੀ ਸ਼ੂਟਿੰਗ ਦੌਰਾਨ ਦੋਵੇਂ ਇਕ-ਦੂਜੇ ਦੇ ਕਰੀਬ ਆਏ ਅਤੇ ਫਿਰ ਦੋਵਾਂ ਦਾ ਇਹ ਰਿਸ਼ਤਾ ਹੋਰ ਡੂੰਘਾ ਹੋ ਗਿਆ। ਬੁਆਏਫ੍ਰੈਂਡ-ਗਰਲਫਰੈਂਡ ਤੋਂ ਬਾਅਦ ਹੁਣ ਦੋਵੇਂ ਪਤੀ-ਪਤਨੀ ਬਣ ਗਏ ਹਨ।









