ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਵਿਆਹ ਤੋਂ ਬਾਅਦ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਲਈ ਹੈ। ਦੋਵਾਂ ਦਾ 9 ਦਸੰਬਰ ਨੂੰ ਰਾਜਸਥਾਨ ਦੇ ਰਜਵਾੜਾ ਸਟਾਈਲ ‘ਚ ਧੂਮ-ਧਾਮ ਨਾਲ ਵਿਆਹ ਹੋਇਆ, ਜਿਸ ਦੀ ਬਾਲੀਵੁੱਡ ‘ਚ ਖੂਬ ਚਰਚਾ ਹੋ ਰਹੀ ਹੈ। ਹਾਲਾਂਕਿ, ਇਹਨਾਂ ਦੋਵਾਂ ਦਾ ਵਿਆਹ ਹੁਣ ਹੋ ਚੁੱਕਿਆ ਹੈ ,ਇਸ ਲਈ ਹਰ ਕੋਈ ਇਹ ਜ਼ਰੂਰ ਜਾਣਨਾ ਚਾਹੇਗਾ ਕਿ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੂੰ ਵਿਆਹ ਦੇ ਤੋਹਫੇ ਵਜੋਂ ਕੀ ਮਿਲਿਆ ਹੈ।ਕੈਟਰੀਨਾ ਅਤੇ ਵਿੱਕੀ ਕੌਸ਼ਲ ਨੇ ਆਪਣੇ ਵਿਆਹ ਲਈ ਬਾਲੀਵੁੱਡ ਜਗਤ ਦੇ ਕੁਝ ਲੋਕਾਂ ਨੂੰ ਹੀ ਸੱਦਾ ਦਿੱਤਾ ਸੀ ਪਰ ਜੋ ਸਿਤਾਰੇ ਦੋਵਾਂ ਦੇ ਵਿਆਹ ਵਿੱਚ ਸ਼ਾਮਲ ਨਹੀਂ ਹੋਏ, ਉਨ੍ਹਾਂ ਨੇ ਵੀ ਕੈਟਰੀਨਾ ਅਤੇ ਵਿੱਕੀ ਨੂੰ ਮਹਿੰਗੇ ਤੋਹਫ਼ੇ ਭੇਜੇ ਹਨ।

ਮੀਡੀਆ ਰਿਪੋਰਟਸ ਮੁਤਾਬਕ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ ਤੋਂ ਬਾਲੀਵੁੱਡ ਸਿਤਾਰੇ ਕਾਫੀ ਖੁਸ਼ ਹਨ ਅਤੇ ਇਸੇ ਲਈ ਸਿਤਾਰੇ ਇਸ ਜੋੜੀ ਨੂੰ ਖਾਸ ਤੋਹਫੇ ਭੇਜ ਰਹੇ ਹਨ। ਕੈਟਰੀਨਾ ਅਤੇ ਸ਼ਾਹਰੁਖ ਖਾਨ ਨੇ ਫਿਲਮ ‘ਜਬ ਤਕ ਹੈ ਜਾਨ’ ‘ਚ ਇਕੱਠੇ ਕੰਮ ਕੀਤਾ ਸੀ,ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਾਹਰੁਖ ਖਾਨ ਨੇ ਕੈਟਰੀਨਾ ਅਤੇ ਵਿੱਕੀ ਨੂੰ ਇਕ ਸ਼ਾਨਦਾਰ ਪੇਂਟਿੰਗ ਭੇਜੀ ਹੈ, ਜਿਸ ਦੀ ਕੀਮਤ ਡੇਢ ਲੱਖ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਰਿਤਿਕ ਰੋਸ਼ਨ ਨੇ ਦੋਵਾਂ ਨੂੰ BMW G310 R ਬਾਈਕ ਗਿਫਟ ਕੀਤੀ ਹੈ, ਜਿਸ ਦੀ ਕੀਮਤ 3 ਲੱਖ ਦੱਸੀ ਜਾ ਰਹੀ ਹੈ।

ਵਿੱਕੀ ਕੌਸ਼ਲ ਅਤੇ ਤਾਪਸੀ ਪੰਨੂ ਫਿਲਮ ‘ਮਨਮਰਜ਼ੀਆਂ’ ‘ਚ ਨਜ਼ਰ ਆਏ ਸਨ। ਅਜਿਹੇ ਵਿੱਚ ਅਦਾਕਾਰਾ ਨੇ ਵਿੱਕੀ ਅਤੇ ਕੈਟਰੀਨਾ ਨੂੰ ਇੱਕ ਖਾਸ ਤੋਹਫਾ ਵੀ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਤਾਪਸੀ ਨੇ ਵਿੱਕੀ ਨੂੰ ਇਕ ਪਲੈਟੀਨਮ ਬਰੇਸਲੇਟ ਗਿਫਟ ਕੀਤਾ ਹੈ, ਜਿਸ ਦੀ ਕੀਮਤ 1.5 ਲੱਖ ਰੁਪਏ ਹੈ।ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੂੰ ਤੋਹਫੇ ਦੇਣ ਵਾਲੇ ਸੈਲੇਬਸ ਦੀ ਸੂਚੀ ਵਿੱਚ ਰਣਬੀਰ ਕਪੂਰ ਅਤੇ ਸਲਮਾਨ ਖਾਨ ਦਾ ਨਾਮ ਵੀ ਸ਼ਾਮਲ ਹੈ। ਖਬਰਾਂ ਮੁਤਾਬਕ ਸਲਮਾਨ ਖਾਨ ਨੇ ਦੋਨਾਂ ਨੂੰ ਇੱਕ ਰੇਂਜ ਰੋਵਰ ਕਾਰ ਗਿਫਟ ਕੀਤੀ ਹੈ, ਜਿਸਦੀ ਕੀਮਤ 3 ਕਰੋੜ ਰੁਪਏ ਹੈ ਅਤੇ ਰਣਬੀਰ ਕਪੂਰ ਨੇ ਕੈਟਰੀਨਾ ਨੂੰ 2.5 ਕਰੋੜ ਤੋਂ ਵੱਧ ਕੀਮਤ ਦਾ ਹੀਰੇ ਦਾ ਹਾਰ ਗਿਫਟ ਕੀਤਾ ਹੈ।