ਨਵੀਂ ਦਿੱਲੀ— ਕ੍ਰਿਕਟ ਅਤੇ ਬਾਲੀਵੁੱਡ ਦਾ ਰਿਸ਼ਤਾ ਸਾਲਾਂ ਤੋਂ ਖਾਸ ਰਿਹਾ ਹੈ। ਅਕਸਰ ਦੇਖਿਆ ਗਿਆ ਹੈ ਕਿ ਕ੍ਰਿਕਟ ਜਗਤ ਦੇ ਸਿਤਾਰੇ ਬਾਲੀਵੁੱਡ ਅਭਿਨੇਤਰੀਆਂ ਨਾਲ ਦੋਸਤੀ ਕਰਦੇ ਹਨ ਅਤੇ ਫਿਰ ਬਾਅਦ ‘ਚ ਉਨ੍ਹਾਂ ਨਾਲ ਰਿਲੇਸ਼ਨਸ਼ਿਪ ‘ਚ ਆ ਜਾਂਦੇ ਹਨ। ਜਿੱਥੇ ਬਾਲੀਵੁੱਡ ਅਭਿਨੇਤਰੀ ਸ਼ਰਮੀਲਾ ਟੈਗੋਰ ਅਤੇ ਕ੍ਰਿਕਟਰ ਮਨਸੂਰ ਅਲੀ ਖਾਨ ਪਟੌਦੀ ਇਸਦੀ ਇੱਕ ਵੱਡੀ ਉਦਾਹਰਣ ਹਨ, ਉੱਥੇ ਹੁਣ ਉਨ੍ਹਾਂ ਦੀ ਪੋਤੀ ਸਾਰਾ ਅਲੀ ਖਾਨ ਦਾ ਨਾਮ ਵੀ ਇਨ੍ਹੀਂ ਦਿਨੀਂ ਇੱਕ ਕ੍ਰਿਕਟਰ ਨਾਲ ਜੁੜ ਰਿਹਾ ਹੈ। ਖਬਰਾਂ ਮੁਤਾਬਕ ਸਾਰਾ ਅਲੀ ਖਾਨ ਅਤੇ ਸ਼ੁਭਮਨ ਗਿੱਲ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹਾਲ ਹੀ ‘ਚ ਸਾਰਾ ਅਲੀ ਖਾਨ ਅਤੇ ਸ਼ੁਭਮਨ ਗਿੱਲ ਨੂੰ ਦਿੱਲੀ ‘ਚ ਸਪਾਟ ਕੀਤਾ ਗਿਆ ਸੀ। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਸਾਰਾ ਅਤੇ ਸ਼ੁਭਮਨ ਨੂੰ ਇਕ ਹੋਟਲ ਤੋਂ ਬਾਹਰ ਨਿਕਲਦੇ ਦੇਖਿਆ ਜਾ ਸਕਦਾ ਹੈ।
ਇਸ ਦੌਰਾਨ ਦੋਵੇਂ ਕੈਜ਼ੂਅਲ ਪਹਿਰਾਵੇ ‘ਚ ਨਜ਼ਰ ਆਏ। ਇਸ ਦੇ ਨਾਲ ਹੀ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵੇਂ ਫਲਾਈਟ ‘ਚ ਇਕੱਠੇ ਵੀ ਨਜ਼ਰ ਆਏ ਸਨ। ਫੋਟੋਆਂ ਕਲਿੱਕ ਕਰਨ ਤੋਂ ਬਾਅਦ ਸਾਰਾ ਸ਼ੁਭਮਨ ਗਿੱਲ ਨਾਲ ਸੀਟ ‘ਤੇ ਬੈਠ ਗਈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ ਇਕੱਠੇ ਫਲਾਈਟ ਫੜੀ ਸੀ।ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ‘ਚ ਸਾਰਾ ਫਲਾਈਟ ‘ਚ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸਾਰਾ-ਸ਼ੁਭਮਨ ਦੀ ਡੇਟਿੰਗ ਦੀਆਂ ਖਬਰਾਂ ਨੇ ਹੋਰ ਤੇਜ਼ੀ ਫੜ ਲਈ ਹੈ। ਹਾਲਾਂਕਿ ਅਜੇ ਤੱਕ ਸਾਰਾ ਅਤੇ ਸ਼ੁਭਮਨ ਨੇ ਆਪਣੇ ਰਿਸ਼ਤੇ ‘ਚ ਹੋਣ ਦੀ ਖਬਰ ਦੀ ਪੁਸ਼ਟੀ ਨਹੀਂ ਕੀਤੀ ਹੈ। ਹਾਲਾਂਕਿ ਦੋਹਾਂ ਦਾ ਇਕੱਠੇ ਸਪਾਟ ਕਰਨਾ ਇਸ ਗੱਲ ਦਾ ਸੰਕੇਤ ਦੇ ਰਿਹਾ ਹੈ ਕਿ ਦੋਵਾਂ ਵਿਚਾਲੇ ਜ਼ਰੂਰ ਕੁਝ ਖਿਚੜੀ ਪਕ ਰਹੀ ਹੈ।











