July 20, 2026, 5:29 pm
----------- Advertisement -----------
HomeNewsEntertainmentਜਨਮਦਿਨ ਮੌਕੇ ਜਾਣੋ ਸ਼ਹਿਨਾਜ਼ ਗਿੱਲ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ...

ਜਨਮਦਿਨ ਮੌਕੇ ਜਾਣੋ ਸ਼ਹਿਨਾਜ਼ ਗਿੱਲ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਬਾਰੇ

Published on

----------- Advertisement -----------

ਪੰਜਾਬ ਦੀ ‘ਕੈਟਰੀਨਾ ਕੈਫ’ ਯਾਨੀ ਸਾਰਿਆਂ ਦੀ ਚਹੇਤੀ ਸ਼ਹਿਨਾਜ਼ ਗਿੱਲ ਅੱਜ (ਸ਼ੁੱਕਰਵਾਰ) ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ‘ਬਿੱਗ ਬੌਸ 13’ ਨਾਲ ਮਸ਼ਹੂਰ ਹੋਈ ਸ਼ਹਿਨਾਜ਼ ਲੱਖਾਂ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਚੁੱਕੀ ਹੈ, ਉਸ ਦੀ ਮਾਸੂਮੀਅਤ ਅਤੇ ਖੂਬਸੂਰਤੀ ਹਰ ਕਿਸੇ ਨੂੰ ਉਸ ਦਾ ਦੀਵਾਨਾ ਬਣਾ ਦਿੰਦੀ ਹੈ। ਸਲਮਾਨ ਖਾਨ ਦੀ ਫਿਲਮ ‘ਕਿਸ ਕਾ ਭਾਈ ਕਿਸੀ ਕੀ ਜਾਨ’ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਸ਼ਹਿਨਾਜ਼ ਗਿੱਲ ਦਾ ਨਾਂ ਸ਼ਹਿਨਾਜ਼ ਕੌਰ ਗਿੱਲ ਹੈ, ਜੋ ਇਕ ਸਿੱਖ ਪਰਿਵਾਰ ਨਾਲ ਸਬੰਧ ਰੱਖਦੀ ਹੈ। ਅੱਜ ਅਸੀਂ ਤੁਹਾਨੂੰ ਸ਼ਹਿਨਾਜ਼ ਨਾਲ ਜੁੜੀਆਂ ਕੁਝ ਅਜਿਹੀਆਂ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ, ਜਿਨ੍ਹਾਂ ਬਾਰੇ ਤੁਸੀਂ ਪਹਿਲਾਂ ਕਦੇ ਨਹੀਂ ਸੁਣਿਆ ਹੋਵੇਗਾ।

ਸ਼ਹਿਨਾਜ਼ ਗੌੜ ਗਿੱਲ ਦਾ ਜਨਮ 27 ਜਨਵਰੀ 1993 ਨੂੰ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ। ਉਸ ਦੀ ਮਾਂ ਪਰਮਿੰਦਰ ਕੌਰ ਗਿੱਲ ਨੇ ਇਕ ਇੰਟਰਵਿਊ ‘ਚ ਦੱਸਿਆ ਕਿ ਜਦੋਂ ਸ਼ਹਿਨਾਜ਼ 16-17 ਸਾਲ ਦੀ ਸੀ ਤਾਂ ਹਰ ਕੋਈ ਉਸ ਨੂੰ ‘ਕੈਟਰੀਨਾ’ ਕਹਿ ਕੇ ਬੁਲਾਉਂਦੇ ਸਨ। ਸ਼ਹਿਨਾਜ਼ ਨੂੰ ‘ਪੰਜਾਬ ਦੀ ਕੈਟਰੀਨਾ ਕੈਫ’ ਵੀ ਕਿਹਾ ਜਾਂਦਾ ਹੈ। ਸ਼ਹਿਨਾਜ਼ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ, ਉਸਨੇ ਬਹੁਤ ਛੋਟੀ ਉਮਰ ਵਿੱਚ ਮਾਡਲਿੰਗ ਵੀ ਸ਼ੁਰੂ ਕਰ ਦਿੱਤੀ ਸੀ। ਅਦਾਕਾਰੀ ਦੇ ਸੁਪਨਿਆਂ ਵਿੱਚ ਰੁੱਝੀ, ਸ਼ਹਿਨਾਜ਼ ਨੂੰ ਪੜ੍ਹਾਈ ਵਿੱਚ ਮਨ ਨਹੀਂ ਲੱਗਿਆ, ਹਾਲਾਂਕਿ ਉਸਨੇ ਕਿਸੇ ਤਰ੍ਹਾਂ ਪੰਜਾਬ ਦੀ ਇੱਕ ਯੂਨੀਵਰਸਿਟੀ ਤੋਂ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ। ਪੰਜਾਬੀ ਇੰਡਸਟਰੀ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸ਼ਹਿਨਾਜ਼ ਨੇ ਸਾਲ 2015 ‘ਚ ਆਪਣਾ ਪਹਿਲਾ ਮਿਊਜ਼ਿਕ ਵੀਡੀਓ ‘ਸ਼ਿਵ ਦੀ ਕਿਤਾਬ’ ਕੀਤਾ, ਜਿਸ ਨੂੰ ਗੁਰਵਿੰਦਰ ਬਰਾੜ ਨੇ ਗਾਇਆ ਸੀ।

ਹਾਲਾਂਕਿ ਸ਼ਹਿਨਾਜ਼ ਗਿੱਲ ਨੂੰ ਮਿਊਜ਼ਿਕ ਐਲਬਮ ‘ਮਾਝੇ ਦੀ ਜੱਟੀ’ ਅਤੇ ਗੈਰੀ ਸੰਧੂ ਦੀ ਮਸ਼ਹੂਰ ਮਿਊਜ਼ਿਕ ਵੀਡੀਓ ‘ਹੋਲੀ-ਹੋਲੀ’ ਤੋਂ ਲੋਕ ਜਾਣਦੇ ਸਨ। ਸ਼ਹਿਨਾਜ਼ ਗਿੱਲ ਨੇ ਇਕ ਵਾਰ ਖੁਲਾਸਾ ਕੀਤਾ ਸੀ ਕਿ ਉਹ ਆਪਣੇ ਪਰਿਵਾਰ ਦੀ ਇੱਛਾ ਦੇ ਖਿਲਾਫ ਐਕਟਿੰਗ ਦੇ ਖੇਤਰ ‘ਚ ਆਈ ਸੀ। ਸ਼ਹਿਨਾਜ਼ ਦਾ ਪਰਿਵਾਰ ਉਸ ਦਾ ਵਿਆਹ ਕਰਵਾਉਣਾ ਚਾਹੁੰਦਾ ਸੀ। ਸ਼ਹਿਨਾਜ਼ ਨੇ ਕਿਹਾ, ‘ਜਦੋਂ ਮੈਂ ਸ਼ੂਟਿੰਗ ਤੋਂ ਦੇਰ ਰਾਤ ਵਾਪਸ ਆਉਂਦੀ ਸੀ ਤਾਂ ਘਰ ‘ਚ ਕਾਫੀ ਹੰਗਾਮਾ ਹੁੰਦਾ ਸੀ, ਪਰਿਵਾਰ ਵਾਲਿਆਂ ਨਾਲ ਲਗਾਤਾਰ ਲੜਾਈ-ਝਗੜੇ ਕਾਰਨ ਮੇਰਾ ਵਿਆਹ ਨਹੀਂ ਹੋਇਆ। ਮੈਂ ਘਰ ਛੱਡ ਕੇ ਉਸ ਨਾਲ ਆਪਣਾ ਰਿਸ਼ਤਾ ਖਤਮ ਕਰ ਲਿਆ। ਹਾਲਾਂਕਿ, ਮੇਰੀ ਲੋਕਪ੍ਰਿਅਤਾ ਨੂੰ ਦੇਖ ਕੇ ਮੇਰੇ ਪਰਿਵਾਰ ਵਾਲਿਆਂ ਨੂੰ ਮੇਰੇ ‘ਤੇ ਬਹੁਤ ਮਾਣ ਸੀ।ਸ਼ਹਿਨਾਜ਼ ਨੂੰ ਪੰਜਾਬ ਤੋਂ ਬਾਹਰ ‘ਬਿੱਗ ਬੌਸ 13’ ਤੋਂ ਬੰਪਰ ਪ੍ਰਸਿੱਧੀ ਮਿਲੀ ਸੀ, ਸ਼ੋਅ ‘ਚ ਸਿਧਾਰਥ ਸ਼ੁਕਲਾ ਨਾਲ ਉਸ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਗਿਆ ਸੀ। ਸ਼ੋਅ ਤੋਂ ਬਾਹਰ ਵੀ ਦੋਵੇਂ ਚੰਗੇ ਦੋਸਤ ਰਹੇ, ਪਰ ਸਿਧਾਰਥ ਸ਼ੁਕਲਾ ਦੀ ਮੰਦਭਾਗੀ ਮੌਤ ਨੇ ਸ਼ਹਿਨਾਜ਼ ਨੂੰ ਬੁਰੀ ਤਰ੍ਹਾਂ ਨਾਲ ਤੋੜ ਦਿੱਤਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਿਸੇ ਵੀ ਪਰਿਵਾਰ ਨੂੰ ਆਰਥਿਕ ਚਿੰਤਾ ਕਾਰਨ ਸਟ੍ਰੋਕ ਦੇ ਇਲਾਜ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ; ਜ਼ਿੰਦਗੀ ਬਚਾਉਣ ਲਈ ਹਰ ਮਿੰਟ ਮਹੱਤਵਪੂਰਨ ਹੈ: ਡਾ. ਬਲਬੀਰ...

ਚੰਡੀਗੜ੍ਹ, 15 ਜੁਲਾਈ 2026:ਸਟ੍ਰੋਕ ਕਿਸੇ ਪਰਿਵਾਰ ਦੀ ਜ਼ਿੰਦਗੀ ਵਿੱਚ ਆਉਣ ਤੋਂ ਪਹਿਲਾਂ ਕੋਈ ਚੇਤਾਵਨੀ...

ਜਲੰਧਰ ‘ਚ ਮੇਲੇ ਦੌਰਾਨ ਪ੍ਰਸ਼ੰਸਕਾਂ ‘ਤੇ ਭੜਕੇ ਪੰਜਾਬੀ ਗਾਇਕ ਖਾਨ ਸਾਬ, ਬੋਲੇ – ਡੰਡਿਆਂ ਨਾਲ ਹੀ ਮੰਨੋਗੇ

ਜਲੰਧਰ 'ਚ ਇੱਕ ਮੇਲੇ ਦੌਰਾਨ ਪੰਜਾਬੀ ਗਾਇਕ ਖਾਨ ਸਾਬ ਦੇ ਪ੍ਰਸ਼ੰਸਕਾਂ 'ਤੇ ਭੜਕ ਜਾਣ...

DGP ਅਨੁਰਾਗ ਧਨਖੜ ਦੀ ਸ਼ੱਕੀ ਹਾਲਾਤਾਂ ‘ਚ ਮੌਤ

 ਤ੍ਰਿਪੁਰਾ ਤੋਂ ਇੱਕ ਵੱਡੀ ਦੁਖਦ ਖ਼ਬਰ ਸਾਹਮਣੇ ਆਈ ਹੈ। ਸੂਬੇ ਦੇ ਡੀਜੀਪੀ ਅਨੁਰਾਗ ਧਨਖੜ...

“ਪੰਜਾਬ ਨੇ ਹਰ ਕੰਮ ਦਾ ਠੇਕਾ ਥੋੜ੍ਹੀ ਲਿਆ ਹੈ…”, CJP ਦੇ ਧਰਨੇ ‘ਤੇ ਬੱਬੂ ਮਾਨ ਦਾ ਬਿਆਨ, ਬੋਲੇ- ਹੁਣ ਸਾਨੂੰ ਦਿਮਾਗ ਵਰਤਣਾ ਪਵੇਗਾ

ਪੰਜਾਬੀ ਗਾਇਕ ਬੱਬੂ ਮਾਨ ਨੇ ‘ਕਾਕਰੋਚ ਜਨਤਾ ਪਾਰਟੀ’ ਦੇ ਧਰਨਾ ਪ੍ਰਦਰਸ਼ਨ ਬਾਰੇ ਆਪਣੀ ਪ੍ਰਤੀਕਿਰਿਆ...

CJP ਦੇ ਸੰਸਥਾਪਕ ਅਭਿਜੀਤ ਨੇ ਖ਼ਤਮ ਕੀਤੀ ਭੁੱਖ ਹੜਤਾਲ, ਸੰਸਦ ਭਵਨ ਦੇ ਨੇੜੇ ਪਹੁੰਚਿਆ ਕਾਕਰੋਚ ਜਨਤਾ ਪਾਰਟੀ ਦਾ ਮਾਰਚ

ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਆਪਣੀ ਭੁੱਖ ਹੜਤਾਲ ਖ਼ਤਮ ਕਰ...

“ਮਾਮਲੇ ‘ਚ ਅਸਲੀ ਦੋਸ਼ੀ ਫੜਨੇ ਚਾਹੀਦੇ ਨੇ…,”SIT ਵੱਲੋਂ ਪੁੱਛਗਿੱਛ ਕੀਤੇ ਜਾਣ ਮਗਰੋਂ ਬੋਲੇ ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੋਮਵਾਰ ਨੂੰ ਇੱਕ ਘਟਨਾ ਦੇ ਸਬੰਧ...

ਸੂਬੇ ਵਿੱਚ 2 ਰੋਜ਼ਾ ਵਿਸ਼ੇਸ਼ ਐਸ.ਆਈ.ਆਰ. ਕੈਂਪਾਂ ਦੌਰਾਨ 30 ਲੱਖ ਤੋਂ ਵੱਧ ਗਣਨਾ ਫਾਰਮ ਜਮ੍ਹਾਂ ਹੋਏ: ਸੀ.ਈ.ਓ. ਅਨਿੰਦਿਤਾ ਮਿਤਰਾ

ਚੰਡੀਗੜ੍ਹ, 12 ਜੁਲਾਈ:ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ.) ਪ੍ਰਕਿਰਿਆ ਦੇ ਹਿੱਸੇ...

ਲੁਧਿਆਣਾ ਦੇ ਸੇਵਾ ਕੇਂਦਰ ‘ਚ AAP MLA ਦਾ ਛਾਪਾ, ਦਲਾਲੀ ਤੇ ਰਿਸ਼ਵਤਖੋਰੀ ‘ਤੇ ਭੜਕੇ

https://www.facebook.com/reel/994033530191618 ਤੁਹਾਡੀ ਲੁਧਿਆਣਾ ਤੋਂ ਬਾਹਰ ਬੈਠੇ ਦਲਾਲਾਂ ਨਾਲ ਸੈਟਿੰਗ ਹੈ… ਤੁਸੀਂ ਜਾਣਬੁੱਝ ਕੇ ਲੋਕਾਂ ਦੇ...

ਲੋਕ ਸਭਾ ਚੋਣਾਂ ਦੀ ਤਰਾਂ ਵਿਧਾਨ ਸਭਾ ਚੋਣਾਂ ਵਿਚ ਵੀ ਰਾਹੁਲ ਗਾਂਧੀ ‘ਤੇ ਭਰੋਸਾ ਕਰ ਰਹੇ ਹਨ ਪੰਜਾਬ ਦੇ ਵੋਟਰ – ਭੁਪੇਸ਼ ਬਘੇਲ

ਪੰਜਾਬ ਕਾਂਗਗਰਸ ਦੇ ਪ੍ਰਭਾਰੀ ਭੁਪੇਸ਼ ਬਘੇਲ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਹਾ...