May 31, 2026, 6:08 pm
----------- Advertisement -----------
HomeNewsEntertainmentਕੀ ਇਸ ਗਾਇਕ ਨੂੰ ਡੇਟ ਕਰ ਰਹੀ ਹੈ ਉਰਫੀ ? ਲਿਖਿਆ- ਮੈਨੂੰ...

ਕੀ ਇਸ ਗਾਇਕ ਨੂੰ ਡੇਟ ਕਰ ਰਹੀ ਹੈ ਉਰਫੀ ? ਲਿਖਿਆ- ਮੈਨੂੰ ਪਤਾ ਹੈ ਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ…

Published on

----------- Advertisement -----------

‘ਬਿੱਗ ਬੌਸ ਓਟੀਟੀ’ ਫੇਮ ਉਰਫੀ ਜਾਵੇਦ ਆਪਣੇ ਡਰੈਸਿੰਗ ਸਟਾਈਲ ਨਾਲ ਦਰਸ਼ਕਾਂ ਵਿੱਚ ਕਾਫੀ ਸੁਰਖੀਆਂ ਬਟੋਰਦੀ ਨਜ਼ਰ ਆਉਂਦੀ ਰਹਿੰਦੀ ਹੈ। ਕਈ ਵਾਰ ਇਹ ਟਰੋਲਾਂ ਦੇ ਨਿਸ਼ਾਨੇ ‘ਤੇ ਵੀ ਆ ਜਾਂਦੀ ਹੈ। ਹਰ ਕੋਈ ਉਸਦੀ ਸ਼ੈਲੀ ਨੂੰ ਪਸੰਦ ਨਹੀਂ ਕਰਦਾ। ਹਾਲਾਂਕਿ ਇਸ ਵਾਰ ਉਰਫੀ ਸੋਸ਼ਲ ਮੀਡੀਆ ‘ਤੇ ਆਪਣੀ ਡਰੈਸਿੰਗ ਸੈਂਸ ਲਈ ਨਹੀਂ ਸਗੋਂ ਆਪਣੀ ਲਵ-ਲਾਈਫ ਕਾਰਨ ਸੁਰਖੀਆਂ ‘ਚ ਹੈ। ਉਰਫੀ ਜਾਵੇਦ ਦੇ ਰਿਲੇਸ਼ਨਸ਼ਿਪ ਸਟੇਟਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਚਰਚਾ ਸ਼ੁਰੂ ਹੋ ਗਈ ਹੈ। ਦਰਅਸਲ, ਉਰਫੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਇਸ ਤਸਵੀਰ ‘ਚ ਇੰਡੋ-ਕੈਨੇਡੀਅਨ ਗਾਇਕ ਕੁੰਵਰ ਨਾਲ ਨਜ਼ਰ ਆ ਰਹੇ ਹਨ। ਦੋਵਾਂ ਦੀ ਹਾਲ ਹੀ ‘ਚ ਪੋਸਟ ਕੀਤੀ ਗਈ ਫੋਟੋ ਨੇ ਇੰਟਰਨੈੱਟ ‘ਤੇ ਖਲਬਲੀ ਮਚਾ ਦਿੱਤੀ ਹੈ। ਹਰ ਕੋਈ ਦੋਵਾਂ ਦੇ ਰਿਸ਼ਤੇ ਦੀ ਗੱਲ ਕਰ ਰਿਹਾ ਹੈ। ਫੈਨਜ਼ ਉਰਫੀ ਨੂੰ ਸਵਾਲ ਕਰ ਰਹੇ ਸਨ ਕਿ ਕੀ ਉਹ ਸੱਚਮੁੱਚ ਕੁੰਵਰ ਨੂੰ ਡੇਟ ਕਰ ਰਹੀ ਹੈ। ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਅਦਾਕਾਰਾ ਨੇ ਕੁੰਵਰ ਨਾਲ ਇਕ ਫੋਟੋ ਸ਼ੇਅਰ ਕੀਤੀ ਅਤੇ ਉਸ ‘ਤੇ ਲਿਖਿਆ, ”ਮੈਂ ਜਾਣਦੀ ਹਾਂ ਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ। ਦਰਅਸਲ, ਕੁੰਵਰ ਨੇ ਉਰਫੀ ਦੇ ਨਾਲ ਇੱਕ ਫੋਟੋ ਸ਼ੇਅਰ ਕੀਤੀ ਸੀ। ਫੋਟੋ ‘ਚ ਦੋਵੇਂ ਰੋਮਾਂਟਿਕ ਜਗ੍ਹਾ ‘ਤੇ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।

ਕੁੰਵਰ ਦੀ ਇਸ ਫੋਟੋ ਨੂੰ ਰੀ-ਸ਼ੇਅਰ ਕਰਦੇ ਹੋਏ ਉਰਫੀ ਨੇ ਦਿਲ ਲਿਖਿਆ ਹੈ। ਉਦੋਂ ਤੋਂ ਹੀ ਪ੍ਰਸ਼ੰਸਕਾਂ ਵਿੱਚ ਇਸ ਗੱਲ ਨੂੰ ਲੈ ਕੇ ਹੰਗਾਮਾ ਹੈ ਕਿ ਕੀ ਦੋਵੇਂ ਡੇਟ ਕਰ ਰਹੇ ਹਨ। ਇਸ ਤੋਂ ਇਲਾਵਾ ਉਰਫੀ ਜਾਵੇਦ ਨੇ ਵੈਲੇਨਟਾਈਨ ਡੇ ‘ਤੇ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ ‘ਚ ਉਨ੍ਹਾਂ ਨੇ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਵੈਲੇਨਟਾਈਨ ਡੇ ਦੀ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਸ ‘ਤੇ ਵੀ ਟਿੱਪਣੀ ਕਰਦੇ ਹੋਏ ਕੁੰਵਰ ਨੇ ਲਿਖਿਆ, ‘ਹੈਪੀ ਵੈਲੇਨਟਾਈਨ ਡੇ ਉਰਫੀ ਜੀ।’ ਉਦੋਂ ਤੋਂ ਉਨ੍ਹਾਂ ਦੇ ਰਿਸ਼ਤੇ ਦੀ ਚਰਚਾ ਤੇਜ਼ ਹੋ ਗਈ ਹੈ। ਲੋਕ ਕਿਆਸ ਲਗਾਉਣ ਲੱਗੇ ਕਿ ਕੀ ਉਰਫੀ ਸੱਚਮੁੱਚ ਕੁੰਵਰ ਨੂੰ ਡੇਟ ਕਰ ਰਹੀ ਹੈ। ਕੁੰਵਰ ਨੇ ਆਪਣੇ ਕਰੀਅਰ ‘ਚ ਕਈ ਹਿੱਟ ਗੀਤ ਦਿੱਤੇ ਹਨ, ਜਿਨ੍ਹਾਂ ‘ਚੋਂ ਇਕ ‘ਬੇਵਫਾ’ ਹੈ। ਹਾਲ ਹੀ ‘ਚ ਕੁੰਵਰ ਦਾ ਲੇਟੈਸਟ ਟ੍ਰੈਕ ‘ਰਵੱਈਆ’ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਗਵੰਤ ਮਾਨ ਸਰਕਾਰ ਵੱਲੋਂ ਲੜਕੀਆਂ ਲਈ ਦੇਸ਼ ਦੀਆਂ ਸਭ ਤੋਂ ਵੱਡੀਆਂ ਪਹਿਲਕਦਮੀਆਂ ਵਿੱਚ ਸ਼ਾਮਲ ਸਕੂਲ-ਅਧਾਰਤ ਮਾਹਵਾਰੀ ਸਿਹਤ ਸਿੱਖਿਆ ਦੀ ਸ਼ੁਰੂਆਤ

ਚੰਡੀਗੜ੍ਹ; 30 ਮਈ 2026:ਸੂਬੇ ਵਿੱਚ ਕੁੜੀਆਂ ਦੀ ਸਿੱਖਿਆ, ਬਾਲਗ ਸਿਹਤ ਅਤੇ ਲਿੰਗ-ਸੰਵੇਦਨਸ਼ੀਲ ਪੜ੍ਹਾਈ ਨੂੰ...

ਮਾਨ ਸਰਕਾਰ ਨੇ 19 ਹਜ਼ਾਰ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਮੈਗਾ ਪੀ.ਟੀ.ਐਮ. ਕਰਵਾ ਕੇ ਸਿੱਖਿਆ ਵਿੱਚ ਪੰਜਾਬ ਦੀ ਅੱਵਲ ਦਰਜਾਬੰਦੀ ਦਾ ਜਸ਼ਨ ਮਨਾਇਆ

ਚੰਡੀਗੜ੍ਹ, 30 ਮਈ:ਕੌਮੀ ਸਿੱਖਿਆ ਦਰਜਾਬੰਦੀ 'ਚ ਪੰਜਾਬ ਵੱਲੋਂ ਸਿਖ਼ਰਲਾ ਸਥਾਨ ਮੱਲਣ ਦੇ ਜਸ਼ਨ ਮਨਾਉਣ...

ਪੰਜਾਬ ਸਰਕਾਰ ਵਿੱਚ ਠੇਕਾ ਸਿਸਟਮ ਹੋਇਆ ਖਤਮ

ਚੰਡੀਗੜ੍ਹ, 30 ਮਈ 2026:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ...

ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਸਰਕਾਰ ਦੇ ਕੰਮ ਦੀ ਕੀਤੀ ਪ੍ਰਸ਼ੰਸਾ, ਈਡੀ ਪਾਰਟੀ ਦਾ ਸਫਾਇਆ ਕਰ ਦਿੱਤਾ – ਕੇਜਰੀਵਾਲ

ਨਵੀਂ ਦਿੱਲੀ, 29 ਮਈ:ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਸ਼ਹਿਰੀ ਸਥਾਨਕ ਨਿਕਾਏ...

ਪੰਜਾਬ ਨੇ ਨਫ਼ਰਤ ਦੀ ਰਾਜਨੀਤੀ ਨੂੰ ਨਕਾਰਿਆ; ‘ਈ.ਡੀ. ਪਾਰਟੀ’ (ਭਾਜਪਾ) ਪੰਜਵੇਂ ਸਥਾਨ ‘ਤੇ ਖਿਸਕੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ, 29 ਮਈ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਿਉਂਸਪਲ ਚੋਣਾਂ ਵਿੱਚ ਆਮ...

‘ਭਾਜਪਾ ਇੱਕਲਿਆਂ ਚੋਣ ਜਿੱਤਣ ਦੀ ਸਥਿਤੀ ‘ਚ ਨਹੀਂ’, ਕੈਪਟਨ ਨੇ ਮੁੜ SAD-BJP ਗੱਠਜੋੜ ਦੀ ਕੀਤੀ ਵਕਾਲਤ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਤੇ...

ਗਰਮੀ ਦੇ ਮੱਦੇਨਜ਼ਰ ਪੰਜਾਬ ਦੇ ਸਮੂਹ ਸਰਕਾਰੀ, ਏਡਿਡ ਅਤੇ ਨਿੱਜੀ ਸਕੂਲਾਂ ਵਿਚ 1 ਜੂਨ ਤੋਂ 30 ਜੂਨ ਤੱਕ ਛੁੱਟੀਆਂ

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਵੱਧ ਰਹੀ ਗਰਮੀ ਦੇ ਮੱਦੇਨਜ਼ਰ...

ਅਜੇ ਨਹੀਂ ਬਦਲੇਗਾ ਪੰਜਾਬ ਕਾਂਗਰਸ ਦਾ ਪ੍ਰਧਾਨ, ਦਿੱਲੀ ‘ਚ ਹਾਈਕਮਾਨ ਨੇ ਦਿੱਤੇ ਸੰਕੇਤ

ਪੰਜਾਬ ਕਾਂਗਰਸ ਦੇ ਆਗੂਆਂ ਵਿੱਚ ਅੰਦਰੂਨੀ ਲੜਾਈ ਦਾ ਮੁੱਦਾ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਉਠਾਇਆ...