September 30, 2026, 7:10 pm
----------- Advertisement -----------
HomeNewsHealthਯਾਤਰਾ ਦੌਰਾਨ ਆਉਂਦੀਆਂ ਹਨ ਉਲਟੀਆਂ? ਆਪਣੇ ਟ੍ਰੈਵਲ ਬੈਗ 'ਚ ਰੱਖੋ ਇਹ 3...

ਯਾਤਰਾ ਦੌਰਾਨ ਆਉਂਦੀਆਂ ਹਨ ਉਲਟੀਆਂ? ਆਪਣੇ ਟ੍ਰੈਵਲ ਬੈਗ ‘ਚ ਰੱਖੋ ਇਹ 3 ਚੀਜ਼ਾਂ, ਤੁਰੰਤ ਮਿਲੇਗੀ ਰਾਹਤ

Published on

----------- Advertisement -----------

ਕੁਝ ਲੋਕਾਂ ਨੂੰ ਕਾਰ, ਬੱਸ, ਰੇਲ ਜਾਂ ਹਵਾਈ ਜਹਾਜ਼ ਰਾਹੀਂ ਸਫ਼ਰ ਕਰਦੇ ਸਮੇਂ ਉਲਟੀਆਂ ਆਉਂਦੀਆਂ ਹਨ। ਅਜਿਹੇ ‘ਚ ਉਹ ਸਫਰ ਯਾਦਗਾਰੀ ਹੋਣ ਦੀ ਬਜਾਏ ਦਰਦਨਾਕ ਹੋ ਜਾਂਦਾ ਹੈ। ਜੇਕਰ ਤੁਹਾਨੂੰ ਵੀ ਯਾਤਰਾ ਦੌਰਾਨ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਆਪਣੇ ਬੈਗ ‘ਚ 3 ਚੀਜ਼ਾਂ ਜ਼ਰੂਰ ਨਾਲ ਰੱਖੋ। ਇਨ੍ਹਾਂ ਚੀਜ਼ਾਂ ਨਾਲ ਹੋਣ ਕਾਰਨ ਤੁਹਾਨੂੰ ਯਾਤਰਾ ਦੌਰਾਨ ਕਦੇ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਆਓ ਜਾਣਦੇ ਹਾਂ ਕਿਹੜੀਆਂ ਹਨ ਉਹ 3 ਫਾਇਦੇਮੰਦ ਚੀਜ਼ਾਂ-
ਨਿੰਬੂ
ਨਿੰਬੂ ‘ਚ ਵਿਟਾਮਿਨ-ਸੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ, ਜੋ ਸਰੀਰ ਦੀ ਇਮਿਊਨਿਟੀ ਨੂੰ ਮਜ਼ਬੂਤ ​​ਕਰਦਾ ਹੈ। ਇਸ ਦਾ ਰਸ ਪੀਣਾ ਜਾਂ ਇਸਨੂੰ ਚੱਟਣਾ ਬੇਚੈਨੀ, ਉਲਟੀ ਅਤੇ ਜੀਅ ਕੱਚਾ ਹੋਣ ਵਿਚ ਬਹੁਤ ਫਾਇਦੇਮੰਦ ਹੁੰਦਾ ਹੈ। ਜਦੋਂ ਵੀ ਤੁਸੀਂ ਯਾਤਰਾ ‘ਤੇ ਜਾਂਦੇ ਹੋ ਅਤੇ ਬੱਚੇ ਤੁਹਾਡੇ ਨਾਲ ਹੁੰਦੇ ਹਨ, ਤਾਂ ਆਪਣੇ ਨਾਲ 1-2 ਨਿੰਬੂ ਜ਼ਰੂਰ ਲਓ।
ਅਦਰਕ
ਅਦਰਕ ਦੀ ਵਰਤੋਂ ਆਮ ਤੌਰ ‘ਤੇ ਚਾਹ ਅਤੇ ਸਬਜ਼ੀਆਂ ‘ਚ ਖੁਸ਼ਬੂ ਲਿਆਉਣ ਲਈ ਕੀਤੀ ਜਾਂਦੀ ਹੈ। ਪਰ ਇਹ ਇੱਕ ਆਯੁਰਵੈਦਿਕ ਦਵਾਈ ਵੀ ਹੈ। ਜੇਕਰ ਤੁਹਾਨੂੰ ਸਫ਼ਰ ਦੌਰਾਨ ਜੀਅ ਕੱਚਾ ਜਾਂ ਉਲਟੀ ਦੀ ਸਮੱਸਿਆ ਹੁੰਦੀ ਹੈ ਤਾਂ ਤੁਸੀਂ ਇਸ ਦੀ ਵਰਤੋਂ ਕਰਕੇ ਰਾਹਤ ਪਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਸਫਰ ਕਰਦੇ ਸਮੇਂ ਆਪਣੇ ਬੈਗ ‘ਚ ਕੱਚਾ ਅਦਰਕ ਰੱਖਣਾ ਚਾਹੀਦਾ ਹੈ। ਜਦੋਂ ਵੀ ਤੁਹਾਨੂੰ ਉਲਟੀ ਆਉਂਦੀ ਹੈ ਤਾਂ ਤੁਸੀਂ ਥੋੜ੍ਹਾ ਜਿਹਾ ਅਦਰਕ ਚਬਾ ਸਕਦੇ ਹੋ।
ਪੁਦੀਨਾ
ਜੇਕਰ ਤੁਸੀਂ ਸਫ਼ਰ ਦੌਰਾਨ ਜੀਅ ਕੱਚਾ ਜਾਂ ਉਲਟੀ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਪੁਦੀਨਾ ਤੁਹਾਡੀ ਸਮੱਸਿਆ ਦਾ ਸਭ ਤੋਂ ਵਧੀਆ ਉਪਾਅ ਹੋ ਸਕਦਾ ਹੈ। ਪੁਦੀਨਾ ਪੇਟ ਨੂੰ ਠੰਡਾ ਰੱਖਦਾ ਹੈ ਅਤੇ ਮਾਸਪੇਸ਼ੀਆਂ ਨੂੰ ਵੀ ਆਰਾਮ ਮਿਲਦਾ ਹੈ। ਤੁਸੀਂ ਚਾਹੋ ਤਾਂ ਪੁਦੀਨੇ ਦੀਆਂ ਗੋਲੀਆਂ ਖਾ ਸਕਦੇ ਹੋ ਜਾਂ ਪੁਦੀਨੇ ਦਾ ਸ਼ਰਬਤ ਬਣਾ ਕੇ ਵੀ ਪੀ ਸਕਦੇ ਹੋ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਸਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਧਮਕੀ ਨਿਕਲੀ ਅਫਵਾਹ, DCP ਨੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਨਾ ਘਬਰਾਉਣ ਦੀ ਅਪੀਲ

ਅੰਮ੍ਰਿਤਸਰ ਦੇ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ...

ਪਹਿਲੀ ਪੇਸ਼ੀ ‘ਚ ‘ਆਲ ਇਜ਼ ਵੈੱਲ’ ਕਹਿਣ ਵਾਲੀ ਮਹਿਲਾ ਇੰਸਪੈਕਟਰ ਦੇ ਦੂਜੀ ਪੇਸ਼ੀ ’ਚ ਬਦਲੇ ਸੁਰ

ਰਿਸ਼ਵਤ ਦੇ ਦੋਸ਼ਾਂ ਵਿੱਚ ਘਿਰੀ ਮਹਿਲਾ ਪੁਲੀਸ ਇੰਸਪੈਕਟਰ ਦਾ ਮਿਜ਼ਾਜ ਦੋ ਦਿਨਾਂ ਵਿੱਚ ਹੀ...

ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵੱਡਾ ਐਕਸ਼ਨ, SGPC ਮੈਂਬਰ ਮਿੱਠੂ ਸਿੰਘ ਕਾਨੇਕੇ ਤੇ ਜਸਵੰਤ ਸਿੰਘ ਪੁੜੈਣ ਨੂੰ ਕੀਤਾ ਤਲਬ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰਾਂ ਖ਼ਿਲਾਫ਼ ਵੱਡਾ...

18 ਸਾਲਾ ਪ੍ਰੇਮਿਕਾ ਨੇ ਆਪਣੇ 19 ਸਾਲਾ ਪ੍ਰੇਮੀ ਦਾ ਕਰਵਾਇਆ ਕਤਲ, ਵਾਰਦਾਤ ਨੂੰ ਦਿੱਤਾ ਸੜਕ ਹਾਦਸੇ ਦਾ ਰੂਪ

ਗੁਰਦਾਸਪੁਰ ‘ਚ ਇੱਕ ਪ੍ਰੇਮਿਕਾ ਵੱਲੋਂ ਆਪਣੇ ਪ੍ਰੇਮੀ ਨੂੰ ਰਸਤੇ ਤੋਂ ਹਟਾਉਣ ਲਈ ਉਸ ਦਾ...

₹6,000 ਕਰੋੜ ਦੇ ਡਰੱਗ ਮਾਮਲੇ ’ਚ SIT ਦਾ ਐਕਸ਼ਨ, ਮਜੀਠੀਆ ਨੂੰ ਸੰਮਨ

6,000 ਕਰੋੜ ਰੁਪਏ ਦੇ ਡਰੱਗ ਮਾਮਲੇ ਵਿੱਚ ਬੁੱਧਵਾਰ ਨੂੰ ਵਿਸ਼ੇਸ਼ ਜਾਂਚ ਟੀਮ (SIT) ਨੇ...

 ਬ੍ਰਿਟਿਸ਼ ਸਿੱਖ ਨੌਜਵਾਨ Vikram Digwa ਨੂੰ ਉਮਰ ਕੈਦ ਦੀ ਸਜ਼ਾ ਖ਼ਿਲਾਫ਼ ਅਪੀਲ ਦੀ ਇਜਾਜ਼ਤ

ਦੱਖਣ-ਪੂਰਬੀ ਇੰਗਲੈਂਡ ਵਿੱਚ 18 ਸਾਲਾ ਵਿਦਿਆਰਥੀ ਨੂੰ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ...

ਪਹਿਲੀ ਪੇਸ਼ੀ ‘ਚ ‘ਆਲ ਇਜ਼ ਵੈੱਲ’ ਕਹਿਣ ਵਾਲੀ ਮਹਿਲਾ ਇੰਸਪੈਕਟਰ ਦੇ ਦੂਜੀ ਪੇਸ਼ੀ ’ਚ ਬਦਲੇ ਸੁਰ

ਰਿਸ਼ਵਤ ਦੇ ਦੋਸ਼ਾਂ ਵਿੱਚ ਘਿਰੀ ਮਹਿਲਾ ਪੁਲੀਸ ਇੰਸਪੈਕਟਰ ਦਾ ਮਿਜ਼ਾਜ ਦੋ ਦਿਨਾਂ ਵਿੱਚ ਹੀ...

 ਸਰਕਾਰੀ ਸਕੂਲਾਂ ਦੇ ਸਮੇਂ ’ਚ ਬਦਲਾਅ, ਜਾਣੋ ਨਵਾਂ ਟਾਈਮ

ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਸਮੇਂ ਵਿੱਚ ਕੱਲ੍ਹ ਯਾਨੀ 1 ਅਕਤੂਬਰ ਤੋਂ ਬਦਲਾਅ...

‘ਵਾਰਿਸ ਪੰਜਾਬ ਦੇ’ ਦੀ ਪਾਰਟੀ ਰਜਿਸਟ੍ਰੇਸ਼ਨ ’ਤੇ ECI ਨੇ ਉਠਾਏ ਸਵਾਲ

ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਸਿਆਸੀ ਸੰਗਠਨ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸਿਆਸੀ...