ਜੈਸਲਮੇਰ : – ਰਾਜਸਥਾਨ ਦੇ ਜੈਸਲਮੇਰ ‘ਚ ਮੰਗਲਵਾਰ ਨੂੰ ਇਕ ਬੱਸ ਨੂੰ ਕਰੰਟ ਲੱਗ ਗਿਆ। ਬੱਸ ‘ਚ ਬੈਠੇ ਯਾਤਰੀ ਨਵਰਾਤਰੀ ‘ਤੇ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸਨ। ਬੱਸ ‘ਚ ਜਗ੍ਹਾ ਭਰਨ ਤੋਂ ਬਾਅਦ ਕੁਝ ਲੋਕ ਛੱਤ ‘ਤੇ ਵੀ ਬੈਠੇ ਸਨ। ਇਹ ਲੋਕ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆਏ ਸਨ। 3 ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 8 ਲੋਕ ਗੰਭੀਰ ਹਨ। ਘਟਨਾ ਵਿੱਚ ਮਰਨ ਵਾਲੇ ਦੋ ਨੌਜਵਾਨ ਰਾਨਾਰਾਮ ਮੇਘਵਾਲ ਅਤੇ ਨਰਾਇਣ ਰਾਮ ਮੇਘਵਾਲ ਅਸਲੀ ਭਰਾ ਹਨ। ਜੈਸਲਮੇਰ ਦੇ ਐਸਪੀ ਦੇ ਅਨੁਸਾਰ, “ਜਦੋਂ ਬੱਸ ਲੰਘ ਰਹੀ ਸੀ, ਉਸ ਸਮੇਂ ਸੜਕ ‘ਤੇ ਝੂਲਦੀਆਂ ਬਿਜਲੀ ਦੀਆਂ ਤਾਰਾਂ ਨੇ ਬੱਸ ਨੂੰ ਛੂਹ ਲਿਆ।
ਪੁਲਸ ਮੁਤਾਬਕ ਹਾਦਸਾ ਜੈਸਲਮੇਰ ਤੋਂ 15 ਕਿਲੋਮੀਟਰ ਦੂਰ ਸਦਰ ਥਾਣਾ ਖੇਤਰ ‘ਚ ਸਵੇਰੇ ਕਰੀਬ 10 ਵਜੇ ਪੋਲਜੀ ਦੀ ਡੇਅਰੀ ਨੇੜੇ ਹੋਇਆ। ਇਲਾਕੇ ਦੇ ਪਿੰਡ ਖਿਨੀਆ ਤੇ ਖੁਈਆਲਾ ਦੇ ਲੋਕ ਕਿਰਾਏ ’ਤੇ ਪ੍ਰਾਈਵੇਟ ਬੱਸ ਲੈ ਕੇ ਲੋਕ ਦੇਵੀ ਸੰਤ ਸਦਾਰਾਮ ਦੇ ਮੇਲੇ ’ਤੇ ਗਏ ਹੋਏ ਸਨ। ਉਥੋਂ ਵਾਪਸ ਆਉਂਦੇ ਸਮੇਂ ਇਹ ਹਾਦਸਾ ਵਾਪਰਿਆ। ਹਾਦਸੇ ਤੋਂ ਬਾਅਦ ਹੜਕੰਪ ਮਚ ਗਿਆ। ਸੂਚਨਾ ਮਿਲਣ ‘ਤੇ ਪੁਲਿਸ ਅਤੇ ਪਿੰਡ ਵਾਸੀਆਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ।
ਡਰਾਈਵਰ ਨੇ ਮੁਸਤੈਦੀ ਨਾਲ ਬੱਸ ਨੂੰ ਅੱਗੇ ਲੈ ਲਿਆ, ਜਿਸ ਕਾਰਨ ਕੁਝ ਦੇਰ ਲਈ ਕਰੰਟ ਰੁਕ ਸਕਿਆ। ਪਰ ਉਦੋਂ ਤੱਕ ਅੱਠ ਵਿਅਕਤੀ ਕਰੰਟ ਲੱਗਣ ਨਾਲ ਬੁਰੀ ਤਰ੍ਹਾਂ ਸੜ ਚੁੱਕੇ ਸਨ।
----------- Advertisement -----------
ਬੱਸ ਦੀ ਛੱਤ ‘ਤੇ ਬੈਠੇ ਲੋਕ ਆਏ ਬਿਜਲੀ ਦੀਆਂ ਤਾਰਾਂ ਦੀ ਲਪੇਟ ‘ਚ, 3 ਦੀ ਮੌਤ
Published on
----------- Advertisement -----------
----------- Advertisement -----------












