July 22, 2026, 3:07 am
----------- Advertisement -----------
HomeNewsLatest Newsਵਿਰਾਟ ਕੋਹਲੀ ਬਾਰੇ ਅਫਰੀਦੀ ਦਾ ਵੱਡਾ ਬਿਆਨ, ਕਿਹਾ- ਕ੍ਰਿਕਟ 'ਚ ਟਾਈਮ ਪਾਸ...

ਵਿਰਾਟ ਕੋਹਲੀ ਬਾਰੇ ਅਫਰੀਦੀ ਦਾ ਵੱਡਾ ਬਿਆਨ, ਕਿਹਾ- ਕ੍ਰਿਕਟ ‘ਚ ਟਾਈਮ ਪਾਸ ਕਰ ਰਹੇ ਹਨ ਵਿਰਾਟ

Published on

----------- Advertisement -----------

ਵਿਰਾਟ ਕੋਹਲੀ ਦਾ ਬੱਲਾ ਲੰਬੇ ਸਮੇਂ ਤੋਂ ਸ਼ਾਂਤ ਹੈ। ਲਗਭਗ ਦੋ ਸਾਲਾਂ ਤੱਕ ਉਸ ਦੇ ਬੱਲੇ ਤੋਂ ਕੋਈ ਸੈਂਕੜਾ ਨਹੀਂ ਆਇਆ। ਇੰਨਾ ਹੀ ਨਹੀਂ ਉਸ ਨੂੰ ਆਪਣੇ ਅਰਧ ਸੈਂਕੜੇ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ । ਅਜਿਹੇ ‘ਚ ਸਾਬਕਾ ਖਿਡਾਰੀ ਹੁਣ ਉਸ ਦੇ ਰਵੱਈਏ ‘ਤੇ ਸਵਾਲ ਉਠਾ ਰਹੇ ਹਨ। ਹੁਣ ਪਾਕਿਸਤਾਨ ਦੇ ਮਹਾਨ ਬੱਲੇਬਾਜ਼ ਸ਼ਾਹਿਦ ਅਫਰੀਦੀ ਨੇ ਵਿਰਾਟ ਕੋਹਲੀ ਦੇ ਰਵੱਈਏ ‘ਤੇ ਸਵਾਲ ਚੁੱਕੇ ਹਨ। 42 ਸਾਲਾ ਸਾਬਕਾ ਕ੍ਰਿਕਟਰ ਨੇ ਕਿਹਾ ਕਿ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਹੁਣ ਕ੍ਰਿਕਟ ‘ਚ ਸਮਾਂ ਲੰਘਾ ਰਹੇ ਹਨ।
ਅਫਰੀਦੀ ਨੇ ਕਿਹਾ ਕਿ ਵਿਰਾਟ ਦੀ ਬੱਲੇਬਾਜ਼ੀ ਨੰਬਰ 1 ‘ਤੇ ਪਹੁੰਚਣ ਦੀ ਇੱਛਾ ਨਹੀਂ ਦਿਖਾਉਂਦੀ ਜੋ ਦਸ ਸਾਲ ਪਹਿਲਾਂ ਦੇਖਣ ਨੂੰ ਮਿਲੀ ਸੀ। ਵਿਰਾਟ ਨੇ ਆਪਣੀ ਫਾਰਮ ‘ਤੇ ਹਾਲ ਹੀ ‘ਚ ਦਿੱਤੇ ਬਿਆਨ ‘ਚ ਕਿਹਾ ਸੀ, ‘ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਖੁਸ਼ਹਾਲ ਪਲਾਂ ‘ਚ ਜੀ ਰਿਹਾ ਹਾਂ। ਮੈਨੂੰ ਪਰਵਾਹ ਨਹੀਂ ਕਿ ਦੁਨੀਆਂ ਮੇਰੇ ਬਾਰੇ ਕੀ ਸੋਚਦੀ ਹੈ।
ਪਾਕਿਸਤਾਨ ਦੇ ਸਾਬਕਾ ਕਪਤਾਨ ਅਫਰੀਦੀ ਨੇ ਕਿਹਾ ਕਿ ਕੋਹਲੀ ਦੀ ਫਾਰਮ ‘ਚ ਵਾਪਸੀ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਉਨ੍ਹਾਂ ਦਾ ਰਵੱਈਆ ਕੀ ਹੈ। ਕੀ ਉਹ ਦੁਬਾਰਾ ਨੰਬਰ ਇਕ ਬਣਨ ਦੀ ਕੋਸ਼ਿਸ਼ ਕਰਨਾ ਚਾਹੁੰਦਾ ਹੈ ਜਾਂ ਕੀ ਉਹ ਉਸ ਤੋਂ ਸੰਤੁਸ਼ਟ ਹੈ ਜੋ ਉਸਨੇ ਪ੍ਰਾਪਤ ਕੀਤਾ ਹੈ? ਅਫਰੀਦੀ ਨੇ ਕਿਹਾ ਕਿ ਕ੍ਰਿਕਟ ‘ਚ ਰਵੱਈਆ ਸਭ ਤੋਂ ਮਾਇਨੇ ਰੱਖਦਾ ਹੈ।
ਕੋਹਲੀ ਆਪਣੇ ਕਰੀਅਰ ਦੇ ਸ਼ੁਰੂ ਵਿੱਚ ਵਿਸ਼ਵ ਦਾ ਨੰਬਰ ਇੱਕ ਬੱਲੇਬਾਜ਼ ਬਣਨਾ ਚਾਹੁੰਦਾ ਸੀ, ਪਰ ਕੀ ਉਹ ਅਜੇ ਵੀ ਉਸੇ ਪ੍ਰੇਰਣਾ ਨਾਲ ਖੇਡ ਰਿਹਾ ਹੈ? ਇਹ ਇੱਕ ਵੱਡਾ ਸਵਾਲ ਹੈ। ਵਿਰਾਟ ਦੀ ਕਲਾਸ ਹੈ, ਪਰ ਕੀ ਉਹ ਸੱਚਮੁੱਚ ਦੁਬਾਰਾ ਨੰਬਰ ਇਕ ਬਣਨਾ ਚਾਹੁੰਦਾ ਹੈ? ਜਾਂ ਵਿਰਾਟ ਨੂੰ ਲੱਗਦਾ ਹੈ ਕਿ ਉਸ ਨੇ ਜ਼ਿੰਦਗੀ ‘ਚ ਸਭ ਕੁਝ ਹਾਸਲ ਕਰ ਲਿਆ ਹੈ। ਹੁਣ ਉਹ ਸਿਰਫ ਆਰਾਮ ਕਰਨਾ ਅਤੇ ਸਮਾਂ ਪਾਸ ਕਰਨਾ ਚਾਹੁੰਦਾ ਹੈ? ਇਹ ਸਭ ਉਨ੍ਹਾਂ ਦੇ ਰਵੱਈਏ ‘ਤੇ ਨਿਰਭਰ ਕਰਦਾ ਹੈ|

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪਿਛਲੀਆਂ ਸਰਕਾਰਾਂ ਨੇ ਸਿਰਫ਼ ਆਪਣੇ ਚਹੇਤਿਆਂ ਦੇ ਹੀ ਰਾਸ਼ਨ ਕਾਰਡ ਬਣਾਏ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਚੰਡੀਗੜ੍ਹ, 21 ਜੁਲਾਈ,2026*ਭੋਜਨ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਬਿਨਾਂ ਕਿਸੇ ਭ੍ਰਿਸ਼ਟਾਚਾਰ ਜਾਂ ਪੱਖਪਾਤ ਦੇ...

ਸੁਨਾਮ ਵਿਖੇ ਮੈਗਾ ਰੋਜ਼ਗਾਰ ਮੇਲੇ ਵਿੱਚ 562 ਨੌਜਵਾਨਾਂ ਦੀ ਨੌਕਰੀਆਂ ਲਈ ਚੋਣ; ਵੱਖ-ਵੱਖ ਕੰਪਨੀਆਂ ਨੇ 618 ਨੌਜਵਾਨਾਂ ਨੂੰ ਕੀਤਾ ਸ਼ਾਰਟਲਿਸਟ: ਅਮਨ ਅਰੋੜਾ

*ਚੰਡੀਗੜ੍ਹ/ ਸੁਨਾਮ, 20 ਜੁਲਾਈ,2026*:ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ...

ਪ੍ਰਧਾਨ ਮੰਤਰੀ ਜੀ, ਨੌਜਵਾਨਾਂ ਦੇ ਗੁੱਸੇ ਨੂੰ ਸੰਭਾਲੋ, ਇਹ ਨੌਜਵਾਨ ਤੁਹਾਡਾ ਹੰਕਾਰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ- ਕੇਜਰੀਵਾਲ

*ਨਵੀਂ ਦਿੱਲੀ, 20 ਜੁਲਾਈ, 2026*ਦੇਸ਼ ਦੀ ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ 'ਤੇ ਸਿੱਖਿਆ ਅਤੇ ਪ੍ਰੀਖਿਆ...

*ਪੰਜਾਬ ਦੀ ਮਿੱਟੀ ਬਹੁਤ ਉਪਜਾਊ ਹੈ, ਪਰ ਇੱਥੇ ਕਦੇ ਵੀ ਨਫ਼ਰਤ ਦੇ ਬੀਜ ਨਹੀਂ ਉੱਗ ਸਕਦੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

ਜਲੰਧਰ; 19 ਜੁਲਾਈ 2026:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਨਕੋਦਰ ਵਿਖੇ...

’ਸੇਫ਼ ਪੰਜਾਬ’ ਹੈਲਪਲਾਈਨ ਬਣੀ ਨਸ਼ਾ ਵਿਰੋਧੀ ਮੁਹਿੰਮ ਦੀ ਵਿਸ਼ੇਸ਼ ਪਛਾਣ

ਚੰਡੀਗੜ੍ਹ, 19 ਜੁਲਾਈ 2026:ਪੰਜਾਬ ਪੁਲਿਸ ਦੀ ਤਿੰਨ-ਪੱਖੀ ਰਣਨੀਤੀ—ਸਖ਼ਤ ਕਾਨੂੰਨੀ ਕਾਰਵਾਈ, ਜਨ-ਭਾਗੀਦਾਰੀ ਅਤੇ ਨਿਵਾਰਕ ਜਾਗਰੂਕਤਾ—ਆਪਣੀ...

•ਨੀਟ ਪ੍ਰੀਖਿਆ ਵਿੱਚ ਸਫਲਤਾ “ਸਿੱਖਿਆ ਕ੍ਰਾਂਤੀ” ਦੇ ਵਿਆਪਕ ਪ੍ਰਭਾਵ ਨੂੰ ਕਰਦੀ ਹੈ ਉਜਾਗਰ: ਸਿੱਖਿਆ ਮੰਤਰੀ

*ਚੰਡੀਗੜ੍ਹ, 19 ਜੁਲਾਈ 2026*ਪੰਜਾਬ ਦੀ ਜਨਤਕ ਸਿੱਖਿਆ ਪ੍ਰਣਾਲੀ ਨੂੰ ਵੱਡਾ ਹੁਲਾਰਾ ਮਿਲਿਆ ਹੈ ਕਿਉਂਕਿ...

ਇੱਕ ਅਗਸਤ ਨੂੰ ਭਗਵੰਤ ਮਾਨ ਸਰਕਾਰ ਨਵੀਂ ਰਜਿਸਟ੍ਰੇਸ਼ਨ ਵਾਲੀਆਂ 50 ਲੱਖ ਔਰਤਾਂ ਦੇ ਖਾਤਿਆਂ ਵਿੱਚ ਪਾਵੇਗੀ ਸਨਮਾਨ ਰਾਸ਼ੀ- ਕੇਜਰੀਵਾਲ

*ਮੁਕੇਰੀਆਂ, 19 ਜੁਲਾਈ,2026*:ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁਕੇਰੀਆਂ...