ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਅਗਨੀਪਥ ਖਿਲਾਫ ਪ੍ਰਦਰਸ਼ਨ ਤੇਜ਼ ਹੋ ਗਏ ਹਨ। ਸੂਤਰਾਂ ਮੁਤਾਬਿਕ ਬਿਹਾਰ ਭਾਜਪਾ ਦੇ 10 ਨੇਤਾਵਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਨ੍ਹਾਂ ‘ਚ ਕਈ ਵਿਧਾਇਕ ਅਤੇ ਸੰਸਦ ਮੈਂਬਰ ਸ਼ਾਮਿਲ ਹਨ। ਇਨ੍ਹਾਂ ਸਾਰਿਆਂ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ‘ਚ ਡਿਪਟੀ ਸੀ.ਐੱਮ ਰੇਣੁ ਦੇਵੀ ਸਮੇਤ ਭਾਜਪਾ ਦੇ ਸੂਬਾ ਪ੍ਰਧਾਨ ਸੰਜੇ ਜੈਸਵਾਲ, ਵਿਧਾਇਕ ਹਰੀਭੂਸ਼ਣ ਠਾਕੁਰ ਬਚੋਲ, ਦਰਭੰਗਾ ਤੋਂ ਵਿਧਾਇਕ ਸੰਜੇ ਸਰਾਓਗੀ ਅਤੇ ਦੀਘਾ ਤੋਂ ਵਿਧਾਇਕ ਸੰਜੀਵ ਚੌਰਸੀਆ, ਐਮਐਲਸੀ ਅਸ਼ੋਕ ਅਗਰਵਾਲ, ਦਿਲੀਪ ਜੈਸਵਾਲ ਅਤੇ ਸੰਸਦ ਮੈਂਬਰ ਗੋਪਾਲ ਜੀ ਠਾਕੁਰ ਨੂੰ ਵੀ ਵਾਈ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ।
ਸੂਬੇ ‘ਚ ਭਾਜਪਾ ਨੇਤਾਵਾਂ ਦੀ ਸੁਰੱਖਿਆ ਅਜਿਹੇ ਸਮੇਂ ਵਧਾ ਦਿੱਤੀ ਗਈ ਹੈ, ਜਦੋਂ ਕੇਂਦਰ ਦੀ ਅਗਨੀਪਥ ਯੋਜਨਾ ਦਾ ਵਿਰੋਧ ਹੋ ਰਿਹਾ ਹੈ। ਇਸ ਤੋਂ ਪਹਿਲਾਂ ਇਸ ਯੋਜਨਾ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਹੰਗਾਮੇ ਦਰਮਿਆਨ ਬੇਤਿਆ ‘ਚ ਉਪ ਮੁੱਖ ਮੰਤਰੀ ਰੇਣੂ ਦੇਵੀ ਦੇ ਘਰ ‘ਤੇ ਹਮਲਾ ਹੋਇਆ ਸੀ। ਸ਼ਰਾਰਤੀ ਅਨਸਰਾਂ ਨੇ ਬਿਹਾਰ ਭਾਜਪਾ ਦੇ ਪ੍ਰਧਾਨ ਸੰਜੇ ਜੈਸਵਾਲ ਦੇ ਘਰ ਵੀ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ।
----------- Advertisement -----------
ਅਗਨੀਪਥ ਵਿਰੋਧ:ਬਿਹਾਰ ‘ਚ ਭਾਜਪਾ ਦੇ 10 ਨੇਤਾਵਾਂ ਨੂੰ ਮਿਲੀ Y ਸ਼੍ਰੇਣੀ ਦੀ ਸੁਰੱਖਿਆ
Published on
----------- Advertisement -----------
----------- Advertisement -----------












