November 11, 2026, 4:47 pm
----------- Advertisement -----------
HomeNewsLatest Newsਅਮਰੀਕਾ ਵਲੋਂ ਪਾਕਿਸਤਾਨ ਦੇ ਪਰਮਾਣੂ ਬੰਬ ਆਪਣੇ ਕਬਜ਼ੇ ਵਿੱਚ ਲੈਣ ਦੀ ਤਿਆਰੀ

ਅਮਰੀਕਾ ਵਲੋਂ ਪਾਕਿਸਤਾਨ ਦੇ ਪਰਮਾਣੂ ਬੰਬ ਆਪਣੇ ਕਬਜ਼ੇ ਵਿੱਚ ਲੈਣ ਦੀ ਤਿਆਰੀ

Published on

----------- Advertisement -----------

ਇਸਲਾਮਾਬਾਦ : – ਪਾਕਿਸਤਾਨ ਨੂੰ ਇਸ ਸਮੇਂ ਪੈਸੇ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਸਥਿਤੀ ਵਿੱਚ ਸੁਧਾਰ ਨਾ ਹੋਇਆ ਤਾਂ ਪਾਕਿਸਤਾਨ ਮਈ ਤੱਕ ਡਿਫਾਲਟ ਹੋ ਜਾਵੇਗਾ। ਪੈਸੇ ਦੀ ਕਮੀ ਕਾਰਨ ਪਾਕਿਸਤਾਨ ਘਰੇਲੂ ਜੰਗ ਵੱਲ ਵੀ ਵਧ ਸਕਦਾ ਹੈ।
ਪਾਕਿਸਤਾਨ ਵਰਗੇ ਦੇਸ਼ ਵਿੱਚ, ਇੱਕ ਧਾਰਮਿਕ ਕੱਟੜਪੰਥੀ ਸਮੂਹ ਦੇ ਅਚਾਨਕ ਉੱਠਣ ਅਤੇ ਸੱਤਾ ਵਿੱਚ ਆਉਣ ਦੀ ਸੰਭਾਵਨਾ ਹੈ। ਪ੍ਰਮਾਣੂ ਹਥਿਆਰਾਂ ਨਾਲ ਲੈਸ ਦੇਸ਼ ਵਿੱਚ ਅਸਥਿਰਤਾ ਦੁਨੀਆ ਲਈ ਖ਼ਤਰਾ ਹੋ ਸਕਦੀ ਹੈ। ਪਾਕਿਸਤਾਨ ਵਿੱਚ ਅਜਿਹਾ ਹੋ ਸਕਦਾ ਹੈ, ਇਸ ਸੰਭਾਵਨਾ ਨੂੰ ਅਮਰੀਕਾ ਨੇ ਬਹੁਤ ਪਹਿਲਾਂ ਮਹਿਸੂਸ ਕੀਤਾ ਸੀ। ਇਸ ਸਥਿਤੀ ਨਾਲ ਨਜਿੱਠਣ ਲਈ ਉਸ ਨੇ ਬਹੁਤ ਪਹਿਲਾਂ ਹੀ ਤਿਆਰੀ ਕਰ ਲਈ ਸੀ।
ਅਮਰੀਕਾ ਨੇ ਪਾਕਿਸਤਾਨ ਲਈ ਐਮਰਜੈਂਸੀ ਯੋਜਨਾ ਬਣਾਈ ਹੈ। ਇਸ ਯੋਜਨਾ ਦਾ ਨਾਂ ‘ਸਨੈਚ ਐਂਡ ਗ੍ਰੈਬ’ ਹੈ, ਮਤਲਬ ਹਥਿਆਰਾਂ ਨੂੰ ਖੋਹ ਕੇ ਆਪਣੇ ਕਬਜ਼ੇ ‘ਚ ਲੈ ਲਓ। 9/11 ਦੇ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਅਮਰੀਕਾ ਦੀਆਂ ਅੱਖਾਂ ‘ਚ ਰੜਕਿਆ ਹੈ। ਕਿਉਂਕਿ ਪਾਕਿਸਤਾਨ ਇਕਲੌਤਾ ਇਸਲਾਮਿਕ ਦੇਸ਼ ਹੈ ਜਿਸ ਕੋਲ ਪ੍ਰਮਾਣੂ ਹਥਿਆਰ ਹਨ।
ਜੇਕਰ ਇਹ ਗਲਤ ਹੱਥਾਂ ‘ਚ ਚਲਾ ਗਿਆ ਤਾਂ ਇਹ ਪੂਰੀ ਦੁਨੀਆ ਲਈ ਖਤਰਾ ਬਣ ਜਾਵੇਗਾ। 2007 ਵਿੱਚ ਪ੍ਰਕਾਸ਼ਿਤ ਇੱਕ ਗਾਰਡੀਅਨ ਰਿਪੋਰਟ ਦੇ ਅਨੁਸਾਰ, ਅਮਰੀਕਾ ਨੇ ਪਾਕਿਸਤਾਨ ਦੇ ਪ੍ਰਮਾਣੂ ਹਥਿਆਰਾਂ ਨੂੰ ਸੁਰੱਖਿਅਤ ਰੱਖਣ ਲਈ 2001 ਤੋਂ 2007 ਤੱਕ 100 ਮਿਲੀਅਨ ਡਾਲਰ ਖਰਚ ਕੀਤੇ।
ਪਰ ਦੋ ਅਜਿਹੀਆਂ ਘਟਨਾਵਾਂ ਦੁਨੀਆ ਦੇ ਸਾਹਮਣੇ ਆਈਆਂ, ਜਿਨ੍ਹਾਂ ਨੇ ਪਾਕਿਸਤਾਨ ਦੇ ਪ੍ਰਮਾਣੂ ਬੰਬ ‘ਤੇ ਸਵਾਲ ਖੜ੍ਹੇ ਕਰ ਦਿੱਤੇ। ਪਹਿਲੀ ਵਾਰ 2004 ਵਿੱਚ ਸੀ ਜਦੋਂ ਪਾਕਿਸਤਾਨ ਦੇ ਪਰਮਾਣੂ ਬੰਬ ਦੇ ਪਿੱਛੇ ਦਿਮਾਗ਼ ਵਾਲੇ ਏਕਿਊ ਖ਼ਾਨ ਉੱਤੇ ਲੀਬੀਆ, ਈਰਾਨ ਅਤੇ ਉੱਤਰੀ ਕੋਰੀਆ ਨੂੰ ਹਥਿਆਰਾਂ ਦੇ ਭੇਦ ਵੇਚਣ ਦਾ ਦੋਸ਼ ਲਾਇਆ ਗਿਆ ਸੀ। ਦੂਜੀ ਵਾਰ 2011 ਵਿੱਚ ਅਮਰੀਕਾ ਨੇ ਪਾਕਿਸਤਾਨ ਵਿੱਚ ਓਸਾਮਾ ਬਿਨ ਲਾਦੇਨ ਨੂੰ ਮਾਰ ਦਿੱਤਾ ਸੀ।
ਸਾਲ 2011 ‘ਚ ਹੀ ਮੀਡੀਆ ‘ਚ ਇਕ ਰਿਪੋਰਟ ਆਈ ਸੀ, ਜਿਸ ਮੁਤਾਬਕ ਜੇਕਰ ਅਮਰੀਕੀ ਰਾਸ਼ਟਰਪਤੀ ਨੂੰ ਲੱਗਦਾ ਹੈ ਕਿ ਪਾਕਿਸਤਾਨ ਦੇ ਹਥਿਆਰ ਉਨ੍ਹਾਂ ਦੇ ਦੇਸ਼ ਜਾਂ ਹਿੱਤਾਂ ਲਈ ਖਤਰਾ ਹਨ ਤਾਂ ਉਹ ਸਨੈਚ ਐਂਡ ਗ੍ਰੈਬ ਦੀ ਯੋਜਨਾ ਨੂੰ ਸਰਗਰਮ ਕਰਨਗੇ। ਅਮਰੀਕਾ ਨੇ ਪਾਕਿਸਤਾਨ ਦੇ ਪਰਮਾਣੂ ਬੰਬ ਨੂੰ ਹਮੇਸ਼ਾ ਖ਼ਤਰਾ ਮੰਨਿਆ ਹੈ। ਸ਼ਾਇਦ ਇਹੀ ਕਾਰਨ ਸੀ ਕਿ ਸਾਲ 2022 ਵਿਚ ਰਾਸ਼ਟਰਪਤੀ ਜੋਅ ਬਿਡੇਨ ਨੇ ਪ੍ਰਮਾਣੂ ਹਥਿਆਰਾਂ ਵਾਲੇ ਪਾਕਿਸਤਾਨ ਨੂੰ ਦੁਨੀਆ ਲਈ ਖ਼ਤਰਾ ਕਿਹਾ ਸੀ।
ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ਼ ਨੇ ਕਿਹਾ ਸੀ, ‘ਪਰਮਾਣੂ ਬੰਬ ਨੂੰ ਜ਼ਬਤ ਕਰਨ ਦੀ ਕੋਸ਼ਿਸ਼ ਪਾਕਿਸਤਾਨ ਅਤੇ ਅਮਰੀਕਾ ਵਿਚਾਲੇ ਜੰਗ ਸ਼ੁਰੂ ਕਰ ਦੇਵੇਗੀ। ਇਹ ਪਾਕਿਸਤਾਨ ਦੀਆਂ ਜਾਇਦਾਦਾਂ ਹਨ, ਜੋ ਦੇਸ਼ ਭਰ ਵਿਚ ਸੁਰੱਖਿਅਤ ਥਾਵਾਂ ‘ਤੇ ਹਨ। 18,000 ਤੋਂ ਵੱਧ ਸੈਨਿਕ ਇਸ ਦੀ ਸੁਰੱਖਿਆ ਕਰ ਰਹੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੁੱਤ ਨੂੰ ਜੂਆ ਖੇਡਣ ਤੋਂ ਰੋਕਣਾ ਪਿਓ ਨੂੰ ਪਿਆ ਮਹਿੰਗਾ ! ਘਰ ਲਿਜਾਣ ਗਏ ਪਿਤਾ ਦਾ ਬੇਰਹਿਮੀ ਨਾਲ ਕਤਲ

ਜਗਰਾਓਂ ਦੇ ਕਸਬਾ ਗੁਰੂਸਰ ਸੁਧਾਰ ਤੋਂ ਇੱਕ ਅਜਿਹੀ ਰੂਹ ਕੰਬਾਊ ਖ਼ਬਰ ਸਾਹਮਣੇ ਆਈ ਹੈ,...

ਸ੍ਰੀ ਅਕਾਲ ਤਖ਼ਤ ਸਾਹਿਬ ਦਾ 2 ਕੀਰਤਨੀ ਜੱਥਿਆਂ ‘ਤੇ ਵੱਡਾ ਐਕਸ਼ਨ, ਇੱਕ ਮਹੀਨੇ ਤੱਕ ਨਹੀਂ ਕਰ ਸਕਣਗੇ ਕੀਰਤਨ

ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੀਰਤਨੀਏ ਭਾਈ ਜਗਜੀਤ ਸਿੰਘ ਬਬੀਹਾ ਅਤੇ ਭਾਈ ਕੁਲਵਿੰਦਰ ਸਿੰਘ...

ਅਮਰੀਕਾ ’ਚ ਚੋਰੀ ਦੇ ਦੋਸ਼ ਹੇਠ ਪੰਜਾਬੀ ਗ੍ਰਿਫ਼ਤਾਰ

ਨਿਊ ਹੈਵਨ ਦੀ ਇਕ ਤਾਂਬਾ ਬਣਾਉਣ ਵਾਲੀ ਫੈਕਟਰੀ ਵਿਚੋਂ 1 ਲੱਖ 15 ਹਜ਼ਾਰ ਡਾਲਰ...

ਮਾਨਸਾ ਦੇ ਦਲਜੀਤ ਸਿੰਘ ਦੀ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼! AIIMS ਦੀ ਮੁੱਢਲੀ ਰਿਪੋਰਟ ’ਚ ਖੁਲਾਸਾ

ਮਾਨਸਾ ਦੇ ਪਿੰਡ ਭੰਮੇ ਕਲਾਂ ਦੇ ਰਹਿਣ ਵਾਲੇ ਦਲਜੀਤ ਸਿੰਘ (35) ਦੀ ਮੌਤ ਦੇ...

ਅੰਮ੍ਰਿਤਪਾਲ ਨੂੰ ਦਾਦੀ ਦੇ ਸਸਕਾਰ ’ਚ ਸ਼ਾਮਲ ਹੋਣ ਦੀ ਇਜਾਜ਼ਤ ਦੇਣ ਦੀ ਮੰਗ, ਕੇਂਦਰੀ ਗ੍ਰਹਿ ਮੰਤਰੀ ਤੇ CM ਮਾਨ ਨੂੰ ਚਿੱਠੀ

ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਨ ਕੌਰ ਦਾ ਐਤਵਾਰ ਨੂੰ...

ਪੰਜਾਬ ‘ਚ ਵਧਣ ਲੱਗੀ ਠੰਢ, ਰਾਤ ਦੇ ਤਾਪਮਾਨ ਵਿੱਚ ਆਈ ਗਿਰਾਵਟ

ਪੰਜਾਬ ਅਤੇ ਚੰਡੀਗੜ੍ਹ ਵਿੱਚ ਹੁਣ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ...

ਮਦਰ ਡੇਅਰੀ ਦਾ ਦੁੱਧ ਹੋਇਆ ਮਹਿੰਗਾ , 4 ਰੁਪਏ ਪ੍ਰਤੀ ਲਿਟਰ ਤੱਕ ਹੋਇਆ ਵਾਧਾ

ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਨੂੰ ਹੁਣ ਦੁੱਧ ਦੀਆਂ ਵਧੀਆਂ ਕੀਮਤਾਂ ਦਾ...

ਬੁਲਗਾਰੀਆ ‘ਚ ਧੁੰਦ ਕਾਰਨ ਆਪਸ ‘ਚ ਟਕਰਾਏ 86 ਵਾਹਨ

ਮੰਗਲਵਾਰ ਨੂੰ ਬੁਲਗਾਰੀਆ ’ਚ ਇੱਕ ਭਿਆਨਕ ਹਾਦਸਾ ਵਾਪਰਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੂਰਬੀ ਬੁਲਗਾਰੀਆ...

ਕੰਧ ’ਚ ਵੱਜੀ ਬੱਸ, ਤਿੰਨ ਸਵਾਰੀਆਂ ਦੀ ਮੌਕੇ ’ਤੇ ਹੀ ਮੌਤ

ਧੂਰੀ ਤੋਂ ਪਟਿਆਲਾ ਜਾ ਰਹੀ ਪਹਿਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਸੰਗਰੂਰ ਪਹੁੰਚਣ...