April 18, 2026, 12:38 am
----------- Advertisement -----------
HomeNewsLatest Newsਆਸਟ੍ਰੇਲੀਆ 7ਵੀਂ ਵਾਰ ਮਹਿਲਾ ਵਿਸ਼ਵ ਚੈਂਪੀਅਨ: ਫਾਈਨਲ 'ਚ ਇੰਗਲੈਂਡ ਨੂੰ 71 ਦੌੜਾਂ...

ਆਸਟ੍ਰੇਲੀਆ 7ਵੀਂ ਵਾਰ ਮਹਿਲਾ ਵਿਸ਼ਵ ਚੈਂਪੀਅਨ: ਫਾਈਨਲ ‘ਚ ਇੰਗਲੈਂਡ ਨੂੰ 71 ਦੌੜਾਂ ਨਾਲ ਹਰਾਇਆ

Published on

----------- Advertisement -----------

ਆਸਟ੍ਰੇਲੀਆ ਨੇ 7ਵੀਂ ਵਾਰ ਆਈਸੀਸੀ ਮਹਿਲਾ ਵਨ ਡੇ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਹੈ। ਐਤਵਾਰ ਨੂੰ ਖੇਡੇ ਗਏ ਫਾਈਨਲ ਮੈਚ ‘ਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ ਇਕਤਰਫਾ ਮੈਚ ‘ਚ 71 ਦੌੜਾਂ ਨਾਲ ਹਰਾਇਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਨੇ 50 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 356 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਐਲੀਸਾ ਹੀਲੀ ਨੇ ਕਰੀਅਰ ਦੀ ਸਰਵੋਤਮ ਪਾਰੀ ਖੇਡਦਿਆਂ 138 ਗੇਂਦਾਂ ਵਿੱਚ 170 ਦੌੜਾਂ ਬਣਾਈਆਂ। ਜਵਾਬ ਵਿੱਚ ਇੰਗਲੈਂਡ ਦੀ ਟੀਮ 185 ਦੌੜਾਂ ਹੀ ਬਣਾ ਸਕੀ। ਹੀਲੀ ਨੂੰ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ।
ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆਈ ਟੀਮ ਦੀ ਸ਼ੁਰੂਆਤ ਚੰਗੀ ਰਹੀ। ਉਸ ਦੀ ਪਹਿਲੀ ਵਿਕਟ 160 ਦੌੜਾਂ ‘ਤੇ ਡਿੱਗੀ। ਰੇਚਲ ਹੇਨਸ 93 ਗੇਂਦਾਂ ‘ਤੇ 68 ਦੌੜਾਂ ਬਣਾ ਕੇ ਆਊਟ ਹੋ ਗਈ। ਦੂਜੇ ਪਾਸੇ ਆਸਟ੍ਰੇਲੀਆ ਨੇ 316 ਦੌੜਾਂ ‘ਤੇ ਦੂਜਾ ਵਿਕਟ ਗੁਆ ਦਿੱਤਾ। ਐਲੀਸਾ ਹੀਲੀ 138 ਗੇਂਦਾਂ ‘ਤੇ 170 ਦੌੜਾਂ ਦੀ ਪਾਰੀ ਖੇਡਣ ਤੋਂ ਬਾਅਦ ਆਊਟ ਹੋ ਗਈ। ਉਨ੍ਹਾਂ ਨੇ ਆਪਣੀ ਪਾਰੀ ‘ਚ 26 ਚੌਕੇ ਲਗਾਏ। ਹੇਨਸ ਅਤੇ ਹੀਲੀ ਤੋਂ ਇਲਾਵਾ ਬੇਥ ਮੂਡੀ ਨੇ 47 ਗੇਂਦਾਂ ‘ਚ 62 ਦੌੜਾਂ ਬਣਾਈਆਂ।
ਇੰਗਲੈਂਡ ਲਈ ਅਨਿਆ ਸ਼ਰਬਸੋਲ ਨੇ 46 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਉਸ ਨੇ 48ਵੇਂ ਓਵਰ ‘ਚ ਦੂਜੀ ਗੇਂਦ ‘ਤੇ ਮੈਗ ਲੈਨਿੰਗ ਅਤੇ ਤੀਜੀ ਗੇਂਦ ‘ਤੇ ਬੈਥ ਮੂਨੀ ਨੂੰ ਆਊਟ ਕਰਕੇ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਆਸਟ੍ਰੇਲੀਆ ਦਾ ਸਕੋਰ 300 ਤੋਂ ਪਾਰ ਹੋ ਚੁੱਕਾ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਰਨਾਟਕ ‘ਚ ਨਵਾਂ ਨਿਯਮ: ਔਰਤਾਂ ਲਈ ਪੀਰੀਅਡ ਦੌਰਾਨ ਇੱਕ ਦਿਨ ਦੀ ਛੁੱਟੀ ਲਾਜ਼ਮੀ

ਕਰਨਾਟਕ ਹਾਈ ਕੋਰਟ ਨੇ ਇਕ ਅਹਿਮ ਟਿੱਪਣੀ ਕਰਦਿਆਂ ਕਿਹਾ ਹੈ ਕਿ ਮਹਿਲਾਵਾਂ ਦੀ ਮਾਸਿਕ...

ਸੀਬੀਆਈ ਕੋਰਟ ਦਾ ਐਕਸ਼ਨ: ਨਾਮਧਾਰੀ ਆਗੂ ਦਿਲੀਪ ਸਿੰਘ ਘੋਸ਼ਿਤ ਭਗੌੜਾ

  ਸਾਲ 2015 ਦੇ ਚਰਚਿਤ ਕਾਰ ਬੰਬ ਧਮਾਕੇ ਦੇ ਸੀ.ਬੀ.ਆਈ ਬਨਾਮ ਜਗਮੋਹਨ ਸਿੰਘ ਆਦਿ ਕੇਸ...

ਪੰਜਾਬ ਵਿਚ ਗਰਮੀ ਨੇ ਕੱਢੇ ਵੱਟ, ਪਾਰਾ ਪਹੁੰਚਿਆਂ 40 ਡਿਗਰੀ ਤੋਂ ਪਾਰ

ਪੰਜਾਬ ਅਤੇ ਚੰਡੀਗੜ੍ਹ ਵਿੱਚ ਗਰਮੀ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਤਾਪਮਾਨ...

ਬੇਅਦਬੀ ਵਿਰੁੱਧ ਬਿੱਲ ਅੱਗੇ ਵਧਿਆ: ਰਾਜਪਾਲ ਕੋਲ ਦਸਤਖਤ ਲਈ ਭੇਜਿਆ, CM ਮਾਨ ਨੇ ਦਿੱਤੀ ਜਾਣਕਾਰੀ

ਚੰਡੀਗੜ੍ਹ: ਪੰਜਾਬ ਵਿੱਚ ਬੇਅਦਬੀ ਮਾਮਲਿਆਂ ‘ਤੇ ਸਖ਼ਤ ਕਦਮ ਵੱਲ ਇੱਕ ਹੋਰ ਪੜਾਅ ਤੈਅ ਕਰਦਿਆਂ...

ਲੁਧਿਆਣਾ ‘ਚ ਸਵੇਰੇ-ਸਵੇਰੇ ਹੰਗਾਮਾ: ਸੰਜੀਵ ਅਰੋੜਾ ਦੇ ਘਰ ED ਦੀ ਰੇਡ

ਲੁਧਿਆਣਾ: ਪੰਜਾਬ ਦੀ ਸਿਆਸਤ ਵਿੱਚ ਹਲਚਲ ਮਚਾਉਂਦਿਆਂ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਕੈਬਨਿਟ ਮੰਤਰੀ ਸੰਜੀਵ...

ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਐਲਾਨ

*ਬਟਾਲਾ, 16 ਅਪ੍ਰੈਲ 2026*:ਪੰਜਾਬ ਦੇ ਇਤਿਹਾਸਕ ਸ਼ਹਿਰਾਂ ਵਿੱਚ ਸ਼ਾਮਲ ਬਟਾਲਾ ਦੀ ਕਾਇਆਕਲਪ ਕਰਨ ਲਈ...

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

*ਚੰਡੀਗੜ੍ਹ, 16 ਅਪ੍ਰੈਲ 2026*:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ...

ਸਾਂਸਦ ਮਾਲਵਿੰਦਰ ਕੰਗ ਨੇ ਸੰਸਦ ਵਿੱਚ ਮਹਿਲਾ ਰਾਖਵੇਂਕਰਨ ਅਤੇ ਹੱਦਬੰਦੀ ਦੇ ਮੁੱਦੇ ‘ਤੇ ਮਜ਼ਬੂਤੀ ਨਾਲ ਪਾਰਟੀ ਦਾ ਪੱਖ ਰੱਖਿਆ

ਨਵੀਂ ਦਿੱਲੀ/ਚੰਡੀਗੜ੍ਹ, 16 ਅਪ੍ਰੈਲ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਂਸਦ...