ਮਹਿਲਾ ਵਿਸ਼ਵ ਕੱਪ ਦੇ 28ਵੇਂ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ 3 ਵਿਕਟਾਂ ਨਾਲ ਹਰਾ ਦਿੱਤਾ। ਦੱਖਣੀ ਅਫਰੀਕਾ ਸਾਹਮਣੇ 275 ਦੌੜਾਂ ਦਾ ਟੀਚਾ ਸੀ, ਜਿਸ ਨੂੰ ਉਸ ਨੇ 7 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਲੌਰਾ ਵੋਲਵਾਰਡ (80) ਸਭ ਤੋਂ ਵੱਧ ਸਕੋਰਰ ਰਹੀ। ਭਾਰਤ ਲਈ ਹਰਮਨਪ੍ਰੀਤ ਕੌਰ ਅਤੇ ਰਾਜੇਸ਼ਵਰੀ ਗਾਇਕਵਾੜ ਨੇ 2-2 ਵਿਕਟਾਂ ਲਈਆਂ। ਇਸ ਨਾਲ ਭਾਰਤ ਦਾ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪਹੁੰਚਣ ਦਾ ਸੁਪਨਾ ਚਕਨਾਚੂਰ ਹੋ ਗਿਆ।
ਭਾਰਤ ਦੇ ਬਾਹਰ ਹੋਣ ਨਾਲ ਸੈਮੀਫਾਈਨਲ ਟੀਮਾਂ ਦਾ ਫੈਸਲਾ ਹੋ ਗਿਆ ਹੈ। ਆਸਟਰੇਲੀਆ ਦਾ ਸਾਹਮਣਾ ਵੈਸਟਇੰਡੀਜ਼ ਨਾਲ ਹੋਵੇਗਾ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਇੰਗਲੈਂਡ ਖਿਲਾਫ ਮੈਚ ਖੇਡੇਗਾ। ਅਫਰੀਕਾ ਲਈ ਲੌਰਾ ਵੋਲਵਾਰਡਟ ਨੇ ਸ਼ਾਨਦਾਰ ਪਾਰੀ ਖੇਡੀ। ਉਸ ਨੇ 79 ਗੇਂਦਾਂ ‘ਤੇ 80 ਦੌੜਾਂ ਬਣਾਈਆਂ। ਉਸ ਨੂੰ ਹਰਮਨਪ੍ਰੀਤ ਕੌਰ ਨੇ ਬੋਲਡ ਕੀਤਾ। ਇਸ ਦੇ ਨਾਲ ਹੀ ਲਾਰਾ ਗੁਡਾਲ 49 ਦੌੜਾਂ ਬਣਾ ਕੇ ਆਊਟ ਹੋ ਗਈ।
ਭਾਰਤੀ ਮਹਿਲਾ ਟੀਮ ਲਈ ਸ਼ੈਫਾਲੀ ਵਰਮਾ ਨੇ 46 ਗੇਂਦਾਂ ਵਿੱਚ 53 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਸਮ੍ਰਿਤੀ ਮੰਧਾਨਾ ਦਾ ਬੱਲਾ ਵੀ ਅਫਰੀਕੀ ਗੇਂਦਬਾਜ਼ਾਂ ਦੇ ਸਾਹਮਣੇ ਕਾਫੀ ਬੋਲਿਆ ਅਤੇ ਸਭ ਤੋਂ ਵੱਧ 71 ਦੌੜਾਂ ਬਣਾਈਆਂ। ਕਪਤਾਨ ਮਿਤਾਲੀ ਰਾਜ ਵੀ ਅੱਜ ਫਾਰਮ ਵਿੱਚ ਨਜ਼ਰ ਆਈ ਅਤੇ ਉਸ ਦੇ ਬੱਲੇ ਨੇ 84 ਗੇਂਦਾਂ ਵਿੱਚ 68 ਦੌੜਾਂ ਬਣਾਈਆਂ। ਟੀਮ ਇੰਡੀਆ ਦੀ ਉਪ ਕਪਤਾਨ ਹਰਮਨਪ੍ਰੀਤ ਕੌਰ 57 ਗੇਂਦਾਂ ਵਿੱਚ 48 ਦੌੜਾਂ ਬਣਾ ਕੇ ਆਊਟ ਹੋ ਗਈ। ਦੱਖਣੀ ਅਫਰੀਕਾ ਲਈ ਮਾਸਾਬਾਤਾ ਕਲਾਸ ਅਤੇ ਇਸਮਾਈਲ ਨੇ ਦੋ-ਦੋ ਵਿਕਟਾਂ ਲਈਆਂ।
----------- Advertisement -----------
ਭਾਰਤ ਮਹਿਲਾ ਵਿਸ਼ਵ ਕੱਪ ਤੋਂ ਬਾਹਰ: ਕਰੋ ਜਾਂ ਮਰੋ ਮੈਚ ਵਿੱਚ ਟੀਮ ਇੰਡੀਆ 3 ਵਿਕਟਾਂ ਨਾਲ ਹਾਰੀ
Published on
----------- Advertisement -----------
----------- Advertisement -----------












