ਕੰਪਨੀ ਆਪਣੀ ਕਈ ਸਾਲ ਪੁਰਾਣੀ ਐਪ ਨੂੰ ਹਮੇਸ਼ਾ ਲਈ ਬੰਦ ਕਰਨ ਜਾ ਰਹੀ ਹੈ। ਯਾਨੀ ਯੂਜ਼ਰਸ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਇਸ ਐਪ ਦੀ ਵਰਤੋਂ ਨਹੀਂ ਕਰ ਸਕਣਗੇ।ਦੱਸ ਦਈਏ ਕਿ ਯੂਜ਼ਰਸ ਹੁਣ ਆਪਣੇ ਕੰਪਿਊਟਰ ਜਾਂ ਲੈਪਟਾਪ ‘ਤੇ ਵਰਡਪੈਡ ਐਪਲੀਕੇਸ਼ਨ ਦੀ ਵਰਤੋਂ ਨਹੀਂ ਕਰ ਸਕੋਗੇ। ਤਕਨੀਕੀ ਕੰਪਨੀ ਮਾਈਕ੍ਰੋਸਾਫਟ ਜਲਦ ਹੀ ਇਸ ਐਪਲੀਕੇਸ਼ਨ ਨੂੰ ਆਪਣੇ ਵਿੰਡੋਜ਼ ਆਪਰੇਟਿੰਗ ਸਿਸਟਮ ਤੋਂ ਹਟਾਉਣ ਜਾ ਰਹੀ ਹੈ। ਇਹ ਜਾਣਕਾਰੀ ਮਾਈਕ੍ਰੋਸਾਫਟ ਦੇ ਵਿੰਡੋਜ਼ 11 ਬੀਟਾ ਬਿਲਡ ਨਾਲ ਸਾਹਮਣੇ ਆਈ ਹੈ। ਇਸ ਜਾਣਕਾਰੀ ਮੁਤਾਬਕ ਓ.ਐੱਸ. ਨੂੰ ਇੰਸਟਾਲ ਕਰਨ ਤੋਂ ਬਾਅਦ ਵਰਡਪੈਡ ਅਤੇ ਪੀਪਲ ਐਪਸ ਇੰਸਟਾਲ ਨਹੀਂ ਹੋਣਗੇ।
ਬਲਾਗ ਪੋਸਟ ਵਿੱਚ ਕਿਹਾ ਗਿਆ ਹੈ ਕਿ ਵਰਡਪੈਡ ਅਤੇ ਪੀਪਲ ਐਪਸ ਨਵੇਂ ਬਿਲਡ ਦੇ ਆਪਰੇਟਿੰਗ ਸਿਸਟਮ ਦੇ ਕਲੀਨ ਇੰਸਟਾਲ ਹੋਣ ਤੋਂ ਬਾਅਦ ਇੰਸਟਾਲ ਨਹੀਂ ਹੋਣਗੇ। ਫਿਲਹਾਲ ਬੀਟਾ ਵਰਜ਼ਨ ‘ਚ ਬਦਲਾਅ ਕੀਤੇ ਗਏ ਹਨ, ਜੋ ਬਾਅਦ ‘ਚ ਸਟੇਬਲ ਵਰਜ਼ਨ ‘ਚ ਵੀ ਆ ਸਕਦੇ ਹਨ ਪਰ ਅਪਡੇਟ ਤੋਂ ਬਾਅਦ ਇਸ ਨੂੰ ਮੌਜੂਦਾ ਆਪਰੇਟਿੰਗ ਸਿਸਟਮ ਤੋਂ ਹਟਾ ਦਿੱਤਾ ਜਾਵੇਗਾ।
ਦੱਸ ਦਈਏ ਕਿ ਇਹ ਐਪ 1995 ਤੋਂ ਵਿੰਡੋਜ਼ ਦੇ ਨਾਲ ਉਪਲਬਧ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵਰਡਪੈਡ ਨੂੰ ਮਾਈਕ੍ਰੋਸਾਫਟ ਰਾਈਟ ਦੀ ਥਾਂ ‘ਤੇ ਲਿਆਂਦਾ ਗਿਆ ਸੀ। ਇਸ ਵਿੱਚ ਐਮਐਸ ਵਰਡ ਵਰਗੀਆਂ ਹੋਰ ਵਿਸ਼ੇਸ਼ਤਾਵਾਂ ਸਨ ਅਤੇ ਇਹ ਨੋਟਪੈਡ ਐਪ ਦਾ ਇੱਕ ਉੱਨਤ ਸੰਸਕਰਣ ਹੈ। 28 ਸਾਲਾਂ ਤੋਂ ਚੱਲ ਰਹੀ ਇਸ ਐਪ ਨੂੰ ਨਾ ਸਿਰਫ ਹਟਾਇਆ ਜਾ ਰਿਹਾ ਹੈ, ਸਗੋਂ ਇਸ ਨੂੰ ਦੁਬਾਰਾ ਇੰਸਟਾਲ ਵੀ ਨਹੀਂ ਕੀਤਾ ਜਾ ਸਕੇਗਾ।
----------- Advertisement -----------
ਮਾਈਕ੍ਰੋਸਾਫਟ ਦੀ ਇਹ ਐਪ ਹਮੇਸ਼ਾ ਲਈ ਹੋਣ ਜਾ ਰਹੀ ਹੈ ਬੰਦ, 28 ਸਾਲਾਂ ਤੋਂ ਯੂਜ਼ਰਸ ਕਰ ਰਹੇ ਹਨ ਇਸਤੇਮਾਲ
Published on
----------- Advertisement -----------
----------- Advertisement -----------












