ਕ੍ਰਿਕੇਟਰ ਵਿਸ਼ਨੂੰ ਸੋਲੰਕੀ ਨੇ ਰਣਜੀ ਟਰਾਫੀ ਦੌਰਾਨ ਬਹਾਦਰੀ ਦੀ ਮਿਸਾਲ ਪੇਸ਼ ਕੀਤੀ ਹੈ ਜਿਸ ਲਈ ਹਰ ਕੋਈ ਸੋਲੰਕੀ ਦੀ ਪ੍ਰਸ਼ੰਸ਼ਾ ਕਰ ਰਿਹਾ ਹੈ। ਦਸ ਦਈਏ ਕਿ ਖਿਡਾਰੀ ਵਿਸ਼ਨੂੰ ਸੋਲੰਕੀ ਦੀ ਨਵਜੰਮੀ ਬੱਚੀ ਸਿਹਤ ਖ਼ਰਾਬ ਹੋਣ ਕਾਰਨ ਇਸ ਦੁਨੀਆ ਨੂੰ ਛੱਡ ਗਈ ਬੇਟੀ ਦੀ ਮੌਤ ਨੇ ਵਿਸ਼ਨੂੰ ਨੂੰ ਝੰਜੋੜ ਕੇ ਰੱਖ ਦਿੱਤਾ ਪਰ ਉਹ ਆਪਣੀ ਬੇਟੀ ਦਾ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਰਣਜੀ ਟਰਾਫੀ ਲਈ ਖੇਡੇ ਜਾ ਰਹੇ ਮੈਚ ਲਈ ਮੈਦਾਨ ਵਿਚ ਉਤਰੇ। ਰਣਜੀ ਟਰਾਫੀ ‘ਚ ਬੜੌਦਾ ਲਈ ਖੇਡਣ ਵਾਲੇ ਵਿਸ਼ਨੂੰ ਸੋਲੰਕੀ ਨੇ ਚੰਡੀਗੜ੍ਹ ਖਿਲਾਫ ਸੈਂਕੜਾ ਲਗਾਇਆ। ਸੈਂਕੜਾ ਲਗਾਉਣ ਤੋਂ ਬਾਅਦ ਹਰ ਕੋਈ ਵਿਸ਼ਨੂੰ ਨੂੰ ਸਲਾਮ ਕਰ ਰਿਹਾ ਹੈ।
ਚੰਡੀਗੜ੍ਹ ਦੇ ਖਿਲਾਫ ਵਿਸ਼ਨੂੰ ਨੇ 12 ਚੌਕਿਆਂ ਦੀ ਮਦਦ ਨਾਲ 104 ਦੌੜਾਂ ਬਣਾਈਆਂ। ਬੜੌਦਾ ਕ੍ਰਿਕਟ ਸੰਘ ਨੇ ਉਸ ਨੂੰ ਅਸਲੀ ਹੀਰੋ ਐਲਾਨਿਆ ਹੈ। ਉਸ ਦੀ ਇਸ ਬੋਲਡ ਪਾਰੀ ਨੂੰ ਦੇਖ ਕੇ ਹਰ ਕੋਈ ਸਲਾਮ ਕਰ ਰਿਹਾ ਹੈ। ਇਸ ਦੇ ਨਾਲ ਹੀ ਸੌਰਾਸ਼ਟਰ ਲਈ ਰਣਜੀ ਟਰਾਫੀ ਖੇਡ ਰਹੇ ਬੱਲੇਬਾਜ਼ ਸ਼ੇਲਡਨ ਜੈਕਸਨ ਨੇ ਟਵੀਟ ਕੀਤਾ ਅਤੇ ਲਿਖਿਆ, ‘ ਜਿਨਿਆ ਖਿਡਾਰੀਆਂ ਨੂੰ ਮੈਂ ਜਾਣਦਾ,ਸ਼ਾਇਦ ਹੀ ਕੋਈ ਅਜਿਹਾ ਖਿਡਾਰੀ ਹੋਵੇਗਾ। ਵਿਸ਼ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮੇਰਾ ਸਲਾਮ। ਮੈਂ ਉਸ ਦੇ ਬੱਲੇ ਨਾਲ ਅਜਿਹੇ ਹੋਰ ਸੈਂਕੜੇ ਦੇਖਣਾ ਚਾਹਾਂਗਾ।












