September 6, 2026, 5:50 am
----------- Advertisement -----------
HomeNewsLatest News1000 ਔਰਤਾਂ ਨਾਲ ਸਰੀਰਕ ਸੰਬੰਧ ਬਣਾ ਚੁੱਕੇ ਸਨ ਸ਼ੇਨ ਵਾਰਨ, ਪਾਲ ਬੈਰੀ...

1000 ਔਰਤਾਂ ਨਾਲ ਸਰੀਰਕ ਸੰਬੰਧ ਬਣਾ ਚੁੱਕੇ ਸਨ ਸ਼ੇਨ ਵਾਰਨ, ਪਾਲ ਬੈਰੀ ਦੀ ਲਿਖੀ ਕਿਤਾਬ ‘ਚ ਕੀਤਾ ਗਿਆ ਦਾਅਵਾ

Published on

----------- Advertisement -----------

ਆਸਟ੍ਰੇਲੀਆ ਦੇ ਮਹਾਨ ਸਪਿਨਰ ਸ਼ੇਨ ਵਾਰਨ ਦੀ ਸ਼ੁੱਕਰਵਾਰ ਨੂੰ 52 ਸਾਲ ਦੀ ਉਮਰ ‘ਚ ਥਾਈਲੈਂਡ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸ਼ੇਨ ਵਾਰਨ ਵੀ ਆਪਣੀ ਸ਼ਾਨਦਾਰ ਗੇਂਦਬਾਜ਼ੀ ਅਤੇ ਆਪਣੀ ਜੀਵਨ ਸ਼ੈਲੀ ਕਾਰਨ ਪੂਰੀ ਦੁਨੀਆ ‘ਚ ਮਸ਼ਹੂਰ ਸਨ। ਸ਼ੇਨ ਵਾਰਨ ਆਪਣੀ ਜਾਦੂਈ ਗੇਂਦਬਾਜ਼ੀ ਨਾਲ ਆਪਣੇ ਬੇਮਿਸਾਲ ਅੰਦਾਜ਼ ਕਾਰਨ ਸੁਰਖੀਆਂ ‘ਚ ਰਹੇ ਸਨ। ਸਾਲ 2011 ‘ਚ ਆਈਪੀਐੱਲ ਮੈਚ ਦੌਰਾਨ ਵਾਰਨ ਨੇ ਆਪਣੀ ਮਹਿਲਾ ਦੋਸਤ ਲਿਜ਼ ਹਰਲੇ ਨੂੰ ਮੈਦਾਨ ‘ਚ ਹੀ ਕਿੱਸ ਕਰ ਦਿੱਤਾ ਸੀ। ਜਿਸ ਲਈ ਸ਼ੇਨ ਵਾਰਨ ਦੀ ਕਾਫੀ ਆਲੋਚਨਾ ਹੋਈ ਸੀ।
ਇਨਾ ਹੀ ਨਹੀਂ ਔਰਤਾਂ ਵਿੱਚ ਉਸਦੀ ਦਿਲਚਸਪੀ ਦੀਆਂ ਕਹਾਣੀਆਂ ਮੀਡੀਆ ਵਿੱਚ ਬਹੁਤ ਛਾਈਆਂ ਰਹੀਆਂ। ਬ੍ਰਿਟਿਸ਼-ਆਸਟ੍ਰੇਲੀਅਨ ਪੱਤਰਕਾਰ ਪਾਲ ਬੈਰੀ (ਪਾਲ ਬੈਰੀ ਬੁੱਕ ਸਪਨ ਆਉਟ) ਨੇ ਇਸ ਮਹਾਨ ਆਸਟ੍ਰੇਲੀਆਈ ਕ੍ਰਿਕਟਰ ਦੇ ਮੂਡ ਅਤੇ ਜੀਵਨ ‘ਤੇ ਇੱਕ ਪੂਰੀ ਕਿਤਾਬ ਲਿਖੀ ਸੀ। ਉਸ ਨੇ ਦਾਅਵਾ ਕੀਤਾ ਕਿ ਵਾਰਨ ਨੇ ਕਰੀਬ 1000 ਔਰਤਾਂ ਨਾਲ ਸਬੰਧ ਬਣਾਏ ਹਨ।
ਬੈਰੀ ਨੇ ਆਪਣੀ 2006 ਦੀ ਕਿਤਾਬ ‘ਸਪੂਨ ਆਊਟ’ ‘ਚ ਲਿਖਿਆ, ‘ਸ਼ੇਨ ਵਾਰਨ 1000 ਔਰਤਾਂ ਨਾਲ ਸਰੀਰਕ ਸੰਬੰਧ ਬਣਾ ਚਕੇ ਹਨ । ਹਾਲਾਂਕਿ ਉਹ ਸਿਰਫ 5 ਵਾਰ ਹੀ ਫੜਿਆ ਗਿਆ ਸੀ। ਉਸਨੇ ਸ਼ੇਨ ਵਾਰਨ ਦੇ ਇੱਕ ਨਜ਼ਦੀਕੀ (ਨਾਮ ਦਾ ਜ਼ਿਕਰ ਨਹੀਂ ਕੀਤਾ) ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਵਾਰਨ ਦੇ ਦੋਸਤ ਨੇ ਉਸਨੂੰ ਦੱਸਿਆ ਕਿ ਮਹਾਨ ਸਪਿਨਰ 1000 ਔਰਤਾਂ ਨਾਲ ਰਹਿ ਚੁਕਿਆ ਸੀ, ਪਰ ਪੰਜ ਵਾਰ ਹੀ ਫੜਿਆ ਗਿਆ ਸੀ।
ਜਦੋਂ ਸ਼ੇਨ ਵਾਰਨ ਦੇ ਭਰਾ ਅਤੇ ਮੈਨੇਜਰ ਜੇਸਨ ਨੂੰ ਇਨ੍ਹਾਂ ਦਾਅਵਿਆਂ ਬਾਰੇ ਪਤਾ ਲੱਗਿਆ ਤਾ ਉਨ੍ਹਾਂ ਨੇ ਕਿਹਾ, ‘ਮੈਂ ਨਹੀਂ ਸੋਚਿਆ ਸੀ ਕਿ ਕਿਤਾਬ ਵਿਚ ਕੁਝ ਨਵਾਂ ਹੋਵੇਗਾ।’ ਉਸ ਦਾ ਮਤਲਬ ਸੀ ਕੁਝ ਅਜਿਹਾ ਜੋ ਉਸ ਨੂੰ ਖੁਦ ਵੀ ਨਹੀਂ ਪਤਾ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੋਹਣਜੀਤ ਸਿੰਘ ਦੇ ਮਾਮਲੇ ਵਿੱਚ ਘਿਰੀ ਪੰਜਾਬ ਸਰਕਾਰ ਨੇ DSP Harvinder Singh ਦਾ ਕੀਤਾ ਤਬਾਦਲਾ 

ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਨਸ਼ਾ ਵਿਰੋਧੀ ਕਾਰਕੁਨ ਮੋਹਨਜੀਤ ਸਿੰਘ 'ਤੇ ਕਥਿਤ ਹਿਰਾਸਤੀ...

ਕਪੂਰਥਲਾ ‘ਚ ਮ੍ਰਿਤਕ ਸਮਝ ਕੇ ਪੁੱਤ ਦਾ ਕਰ ਦਿੱਤਾ ਸਸਕਾਰ ਤੇ ਭੋਗ, 20 ਦਿਨ ਬਾਅਦ ਜੇਲ੍ਹ ‘ਚ ਜ਼ਿੰਦਾ ਮਿਲਿਆ ਨੌਜਵਾਨ

ਕਪੂਰਥਲਾ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।...

Kal Dosanjh ਗ੍ਰਿਫ਼ਤਾਰੀ ਮਾਮਲਾ: ਕੈਲ ਦੀ ਪਤਨੀ ਸੈਂਡੀ ਦੋਸਾਂਝ ਨੇ ਛੱਡੀ ਸਿਟੀ ਕੌਂਸਲਰ ਦੀ ਚੋਣ, ਪਾਰਟੀ ਵੱਲੋਂ ਉਮੀਦਵਾਰੀ ਰੱਦ

ਕੈਨੇਡਾ ਪੁਲੀਸ ਵੱਲੋਂ ਧੋਖਾਧੜੀ, ਚੋਰੀ ਅਤੇ ਵਿਸ਼ਵਾਸ਼ਘਾਤ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਵੈਨਕੂਵਰ...

ਲਹਿਰਾ ਥਰਮਲ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਚਾਲੂ, ਬਿਜਲੀ ਉਤਪਾਦਨ ਵਧਿਆ

ਖੇਤਰ ਵਿੱਚ ਝੋਨੇ ਦੀਆਂ ਫ਼ਸਲਾਂ ਲਈ ਲੋੜੀਂਦੀ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ...

ਆਸਟ੍ਰੇਲੀਆ ‘ਚ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਗਏ 34 ਨੌਜਵਾਨ ਇੰਡੋਨੇਸ਼ੀਆ ‘ਚ ਫਸੇ, ਏਜੰਟਾਂ ਨੇ ਕੀਤੀ ਠੱਗੀ

ਆਸਟ੍ਰੇਲੀਆ ਵਿੱਚ ਰੋਜ਼ਗਾਰ ਅਤੇ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ ਗਏ ਪੰਜਾਬ ਦੇ...

ਮਾਨ ਸਰਕਾਰ ਦਾ ਵੱਡਾ ਕਦਮ, ਹੁਣ ਆਨਲਾਈਨ ਹੋਵੇਗੀ ਲਾਵਾਰਿਸ ਲਾਸ਼ਾਂ ਦੀ ਪਛਾਣ

ਪੰਜਾਬ ਦੇ ਸਰਕਾਰੀ ਹਸਪਤਾਲਾਂ ਤੇ ਮੋਰਚਰੀ ਵਿਚ ਪਹੁੰਚਣ ਵਾਲੇ ਲਾਵਾਰਿਸ (ਅਣਪਛਾਤੀਆਂ) ਮ੍ਰਿਤਕ ਦੇਹਾਂ ਦੀ...

ਪੰਜਾਬ ‘ਚ ਭਲਕੇ ਲੱਗਣਗੇ ‘ਵਿਸ਼ੇਸ਼ ਵੋਟਰ ਕੈਂਪ’, ਸ਼ਾਮ 4 ਵਜੇ ਤੱਕ BLO ਕਰਨਗੇ ਵੋਟਰਾਂ ਨਾਲ ਜੁੜੇ ਕੰਮ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਤੇ ਭਾਰਤ ਚੋਣ ਕਮਿਸ਼ਨ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਅਧੀਨ...

ਕੋਟ ਸ਼ਮੀਰ ’ਚ ਛਾਇਆ ਮਾਤਮ, ਇੱਕੋ ਦਿਨ 4 ਲੋਕਾਂ ਦੀ ਮੌਤ; ਕਾਰਨਾਂ ਦੀ ਜਾਂਚ ਜਾਰੀ

ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿੱਚ ਇੱਕੋ ਦਿਨ ਚਾਰ ਵਿਅਕਤੀਆਂ ਦੀ ਮੌਤ ਹੋਣ ਦਾ...