ਗੁਰਦਾਸਪੁਰ ; – ‘ਆਮ ਆਦਮੀ ਪਾਰਟੀ’ ਆਮ ਲੋਕਾਂ ਦੀ ਨਹੀਂ ਸਗੋਂ ਦਲ-ਬਦਲੂਆਂ ਦੀ ਪਾਰਟੀ ਹੈ, ਜਿਸ ‘ਚ 65 ਅਜਿਹੇ ਦਲ-ਬਦਲੂ ਉਮੀਦਵਾਰ ਹਨ, ਜੋ ਆਪਣੀ ਪਾਰਟੀ ਤੋਂ ਟਿਕਟਾਂ ਨਾ ਮਿਲਣ ‘ਤੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਹਨ ਅਤੇ ‘ਆਪ’ ਨੇ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਹੈ। ਇਹ ਹਮਲਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ। ਇਕ ਪਾਸੇ ਜਿੱਥੇ ਬਾਦਲ ਨੇ ‘ਆਪ’ ‘ਤੇ ਨਿਸ਼ਾਨਾ ਸਾਧਿਆ, ਉਥੇ ਹੀ ਕਾਂਗਰਸ ‘ਤੇ ਵੀ ਨਿਸ਼ਾਨਾ ਸਾਧਿਆ।
ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਉਹ ਰਿਕਸ਼ਿਆਂ, ਰੇਹੜੀ ਵਾਲਿਆਂ ਅਤੇ ਛੋਟੇ ਦੁਕਾਨਦਾਰਾਂ ਨੂੰ ਟਿਕਟਾਂ ਦੇਵੇਗੀ। ਆਪਣੇ ਅੰਦਰ ਝਾਤੀ ਮਾਰ ਕੇ ਦੇਖੋ ਕਿ ਤੁਹਾਡਾ ਉਮੀਦਵਾਰ ਕਿਹੋ ਜਿਹਾ ਹੈ। ਗੁਰਦਾਸਪੁਰ ਵਿੱਚ ਏਆਈਜੀ ਦਿਲਬਾਗ ਸਿੰਘ ਨੇ ਪੰਜ ਸਾਲ ਸਖ਼ਤ ਮਿਹਨਤ ਕੀਤੀ ਪਰ ਅੰਤ ਵਿੱਚ ਟਿਕਟ ਕਿਸੇ ਹੋਰ ਨੂੰ ਦੇ ਦਿੱਤੀ।












