ਟੀ-20 ਵਿਸ਼ਵ ਕੱਪ 2022 ਦਾ ਫਾਈਨਲ ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਮੈਲਬੋਰਨ ‘ਚ ਖੇਡਿਆ ਜਾ ਰਿਹਾ ਹੈ। ਪਾਕਿਸਤਾਨ ਨੇ 20 ਓਵਰਾਂ ‘ਚ 7 ਵਿਕਟਾਂ ਗੁਆ ਕੇ 137 ਦੌੜਾਂ ਬਣਾਈਆਂ। ਸ਼ਾਨ ਮਸੂਦ ਨੇ ਸਭ ਤੋਂ ਵੱਧ 38 ਦੌੜਾਂ ਦੀ ਪਾਰੀ ਖੇਡੀ। ਉਸ ਨੇ 28 ਗੇਂਦਾਂ ਦਾ ਸਾਹਮਣਾ ਕੀਤਾ। ਇਸ ਦੇ ਨਾਲ ਹੀ ਬਾਬਰ ਆਜ਼ਮ ਦੇ ਬੱਲੇ ‘ਤੇ 28 ਗੇਂਦਾਂ ‘ਤੇ 32 ਦੌੜਾਂ ਆਈਆਂ। ਇੰਗਲੈਂਡ ਲਈ ਸੈਮ ਕਰਨ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਉਥੇ ਆਦਿਲ ਰਾਸ਼ਿਦ ਨੂੰ 2 ਸਫਲਤਾ ਮਿਲੀ।
ਪਾਕਿਸਤਾਨ ਦੀ ਬੱਲੇਬਾਜ਼ੀ ਚੰਗੀ ਨਹੀਂ ਰਹੀ। ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਇੰਗਲੈਂਡ ਦੇ ਗੇਂਦਬਾਜ਼ਾਂ ਦੇ ਸਾਹਮਣੇ ਜੂਝਦੇ ਨਜ਼ਰ ਆਏ। ਟੀਮ ਨੂੰ ਪਹਿਲਾ ਝਟਕਾ ਸੈਮ ਕਰਨ ਨੇ ਮੁਹੰਮਦ ਰਿਜ਼ਵਾਨ ਨੂੰ 15 ਦੌੜਾਂ ‘ਤੇ ਆਊਟ ਕਰਕੇ ਦਿੱਤਾ। ਆਦਿਲ ਰਾਸ਼ਿਦ ਨੇ 8ਵੇਂ ਓਵਰ ‘ਚ ਮੁਹੰਮਦ ਹੈਰਿਸ ਨੂੰ 8 ਦੌੜਾਂ ‘ਤੇ ਆਊਟ ਕੀਤਾ। ਬਾਬਰ ਆਜ਼ਮ ਨੂੰ 12ਵੇਂ ਓਵਰ ਵਿੱਚ ਆਦਿਲ ਰਾਸ਼ਿਦ ਨੇ ਪੈਵੇਲੀਅਨ ਭੇਜਿਆ। ਉਹ 28 ਗੇਂਦਾਂ ‘ਤੇ 32 ਦੌੜਾਂ ਬਣਾ ਕੇ ਆਊਟ ਹੋ ਗਿਆ। 13ਵੇਂ ਓਵਰ ‘ਚ ਬੇਨ ਸਟੋਕਸ ਨੇ ਇਫਤਿਖਾਰ ਅਹਿਮਦ ਨੂੰ ਪੈਵੇਲੀਅਨ ਭੇਜਿਆ।
ਸ਼ਾਦਾਬ ਖਾਨ 20 ਦੌੜਾਂ ਬਣਾ ਕੇ 18ਵੇਂ ਓਵਰ ਵਿੱਚ ਕ੍ਰਿਸ ਜੌਰਡਨ ਦੇ ਹੱਥੋਂ ਆਊਟ ਹੋ ਗਏ। 19ਵੇਂ ਓਵਰ ਵਿੱਚ ਮੁਹੰਮਦ ਨਵਾਜ਼ 5 ਦੌੜਾਂ ਬਣਾ ਕੇ ਸੈਮ ਕਰਨ ਦੇ ਹੱਥੋਂ ਆਊਟ ਹੋ ਗਏ। ਕ੍ਰਿਸ ਜਾਰਡਨ ਨੇ ਆਖਰੀ ਓਵਰ ਦੀ ਤੀਜੀ ਗੇਂਦ ‘ਤੇ ਮੁਹੰਮਦ ਵਸੀਮ ਜੂਨੀਅਰ ਨੂੰ 4 ਦੌੜਾਂ ‘ਤੇ ਆਊਟ ਕੀਤਾ। ਦੋਵਾਂ ਟੀਮਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਬਾਬਰ ਆਜ਼ਮ ਨੇ ਕਿਹਾ ਕਿ ਉਹ ਵੀ ਪਹਿਲਾਂ ਗੇਂਦਬਾਜ਼ੀ ਕਰਨਾ ਪਸੰਦ ਕਰਦੇ।
----------- Advertisement -----------
ਟੀ-20 ਵਿਸ਼ਵ ਕੱਪ ਫਾਈਨਲ: ਪਾਕਿਸਤਾਨ ਨੇ ਇੰਗਲੈਂਡ ਨੂੰ 138 ਦੌੜਾਂ ਦਾ ਦਿੱਤਾ ਟੀਚਾ
Published on
----------- Advertisement -----------
----------- Advertisement -----------












