October 21, 2026, 5:55 pm
----------- Advertisement -----------
HomeNewsLatest Newsਸ਼੍ਰੀਲੰਕਾ ਖਿਲਾਫ ਟੀਮ ਇੰਡੀਆ ਦਾ ਐਲਾਨ: ਹਾਰਦਿਕ ਪੰਡਿਆ ਸੰਭਾਲਣਗੇ ਟੀਮ ਦੀ ਕਮਾਨ

ਸ਼੍ਰੀਲੰਕਾ ਖਿਲਾਫ ਟੀਮ ਇੰਡੀਆ ਦਾ ਐਲਾਨ: ਹਾਰਦਿਕ ਪੰਡਿਆ ਸੰਭਾਲਣਗੇ ਟੀਮ ਦੀ ਕਮਾਨ

Published on

----------- Advertisement -----------

ਸ਼੍ਰੀਲੰਕਾ ਖਿਲਾਫ ਵਨਡੇ ਅਤੇ ਟੀ-20 ਘਰੇਲੂ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਰੋਹਿਤ ਸ਼ਰਮਾ ਦੀ ਥਾਂ ਹਾਰਦਿਕ ਪੰਡਿਆ ਨੂੰ ਟੀ-20 ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਜਦਕਿ ਸੂਰਿਆਕੁਮਾਰ ਉਪ ਕਪਤਾਨ ਬਣੇ ਹਨ। ਵਨਡੇ ਦੀ ਕਮਾਨ ਰੋਹਿਤ ਕੋਲ ਰਹੇਗੀ। ਰੋਹਿਤ ਅਤੇ ਵਿਰਾਟ ਕੋਹਲੀ ਨੂੰ ਟੀ-20 ਤੋਂ ਆਰਾਮ ਦਿੱਤਾ ਗਿਆ ਹੈ। ਹਾਲਾਂਕਿ ਇਹ ਦੋਵੇਂ ਵਨਡੇ ਟੀਮ ਦਾ ਹਿੱਸਾ ਹਨ। ਸ਼ਿਖਰ ਧਵਨ ਅਤੇ ਰਿਸ਼ਭ ਪੰਤ ਨੂੰ ਟੀਮ ‘ਚ ਸ਼ਾਮਲ ਨਹੀਂ ਕੀਤਾ ਗਿਆ ਹੈ।
ਸ਼ਿਵਮ ਮਾਵੀ ਨੂੰ ਟੀ-20 ਟੀਮ ‘ਚ ਮੌਕਾ ਦਿੱਤਾ ਗਿਆ ਹੈ। ਇਸ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਆਲਰਾਊਂਡਰ ਨੇ ਘਰੇਲੂ ਕ੍ਰਿਕਟ ‘ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ। ਉਸ ਨੇ ਪਿਛਲੇ 5 ਘਰੇਲੂ ਮੈਚਾਂ ‘ਚ 19 ਵਿਕਟਾਂ ਲਈਆਂ ਹਨ। ਇਨ੍ਹਾਂ ਵਿੱਚ ਦੋ ਰਣਜੀ ਅਤੇ ਤਿੰਨ ਲਿਸਟ ਏ ਮੈਚ ਸ਼ਾਮਲ ਹਨ।
ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਵਨਡੇ ਟੀਮ ‘ਚ ਵਾਪਸੀ ਹੋਈ ਹੈ। ਉਹ ਬੰਗਲਾਦੇਸ਼ ਖ਼ਿਲਾਫ਼ ਟੀਮ ਦਾ ਹਿੱਸਾ ਸੀ ਪਰ ਨੈੱਟ ਸੈਸ਼ਨ ਦੌਰਾਨ ਜ਼ਖ਼ਮੀ ਹੋ ਗਿਆ।
ਸ਼੍ਰੀਲੰਕਾ ਦੀ ਟੀਮ ਜਨਵਰੀ ‘ਚ ਭਾਰਤ ਦੌਰੇ ‘ਤੇ ਆ ਰਹੀ ਹੈ। ਉਸ ਨੂੰ ਇੱਥੇ ਤਿੰਨ ਟੀ-20 ਅਤੇ ਤਿੰਨ ਵਨਡੇ ਮੈਚਾਂ ਦੀ ਲੜੀ ਖੇਡਣੀ ਹੈ। ਪਹਿਲਾ ਮੈਚ 3 ਜਨਵਰੀ 2023 ਨੂੰ ਮੁੰਬਈ ਵਿੱਚ ਹੋਵੇਗਾ। ਇਸ ਤੋਂ ਬਾਅਦ 5 ਜਨਵਰੀ ਨੂੰ ਪੁਣੇ ਅਤੇ 7 ਜਨਵਰੀ ਨੂੰ ਰਾਜਕੋਟ ‘ਚ ਮੈਚ ਖੇਡੇ ਜਾਣਗੇ। ਪਹਿਲਾ ਵਨਡੇ 10 ਜਨਵਰੀ ਨੂੰ ਗੁਹਾਟੀ ਵਿੱਚ ਖੇਡਿਆ ਜਾਵੇਗਾ। ਇਸ ਤੋਂ ਬਾਅਦ 12 ਜਨਵਰੀ ਨੂੰ ਕੋਲਕਾਤਾ ਅਤੇ 15 ਜਨਵਰੀ ਨੂੰ ਤ੍ਰਿਵੇਂਦਰਮ ਵਿੱਚ ਮੈਚ ਹੋਣਗੇ।
ਟੀਮ ਇੰਡੀਆ ਨੇ ਮੈਕਲੀਨ ਪਾਰਕ ਸਟੇਡੀਅਮ ‘ਚ ਆਖਰੀ ਟੀ-20 ਮੈਚ ਖੇਡਿਆ। ਟੀਮ ਇੰਡੀਆ ਨੇ ਤਿੰਨ ਮੈਚਾਂ ਦੀ ਸੀਰੀਜ਼ 1-0 ਨਾਲ ਜਿੱਤ ਲਈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਝੋਟਾ ਕਤਲਕਾਂਡ ’ਤੇ ਰਾਜੋਆਣਾ ਦਾ ਵੱਡਾ ਬਿਆਨ, ਸ਼ਹਾਦਤ ਨੂੰ ਕੀਤਾ ਸਲਾਮ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ...

ਟਾਈਗਰ ਸ਼ਰਾਫ ਫਾਇਰਿੰਗ ਮਾਮਲਾ, ਹਥਿਆਰ ਪਹੁੰਚਾਉਣ ਵਾਲੀਆਂ 2 ਕੁੜੀਆਂ ਸਣੇ ਚਾਰ ਹੋਰ ਕਾਬੂ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ‘ਤੇ ਹੋਈ ਫਾਇਰਿੰਗ...

ਗੁ. ਸ੍ਰੀ ਬੰਗਲਾ ਸਾਹਿਬ ਦੇ ਲਾਂਘੇ ’ਤੇ ਪੁਲਿਸ ਦੀ ਐਂਟਰੀ ਬੰਦ!

10 ਅਕਤੂਬਰ ਨੂੰ ਪ੍ਰਦਰਸ਼ਨ ਦੌਰਾਨ ‘ਮਰਿਆਦਾ’ ਦੀ ਕਥਿਤ ਉਲੰਘਣਾ ਨੂੰ ਲੈ ਕੇ ਪੈਦਾ ਹੋਏ...

ਪਰਵਿੰਦਰ ਝੋਟਾ ਕੇਸ ‘ਚ ਵੱਡੀ ਅਪਡੇਟ, CBI ਵੱਲੋਂ FIR ਦਰਜ, ਪੋਸਟਮਾਰਟਮ ਲਈ ਰਾਜ਼ੀ ਹੋਇਆ ਪਰਿਵਾਰ

ਸੀਬੀਆਈ ਨੇ ਪੰਜਾਬ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਝੋਟਾ ਦੇ ਕਤਲ ਦੀ ਜਾਂਚ ਲਈ...

Tiger Shroff Firing: ਜਾਂਚ ਦੀਆਂ ਤਾਰਾਂ ਅੰਮ੍ਰਿਤਸਰ ਨਾਲ ਜੁੜੀਆਂ; ਹਥਿਆਰ ਦੇਣ ਵਾਲੇ ਦੀ ਭਾਲ ਜਾਰੀ

ਮੁੰਬਈ ਵਿਖੇ ਐਤਵਾਰ ਸ਼ਾਮ ਨੂੰ ਬੌਲੀਵੁੱਡ ਅਦਾਕਾਰ ਟਾਈਗਰ ਸ਼ਰੌਫ਼ ਦੀ ਕਾਰ ’ਤੇ ਹੋਈ ਗੋਲੀਬਾਰੀ...

ਰਾਮਪੁਰਾ ਫੂਲ ਦਾ ਕਾਂਸਲ ਪਰਿਵਾਰ ਸੰਕਟ ’ਚ: ਜ਼ਮੀਨ ਅੱਠ ਸੌ ਏਕੜ, ਲੀਜ਼ ਮਨੀ ਇੱਕ ਰੁਪਿਆ !

ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਸੀ.ਬੀ.ਆਈ. (CBI) ਦੇ ਸ਼ਿਕੰਜੇ ’ਚ ਆਏ ਰਾਮਪੁਰਾ ਫੂਲ ਦੇ ਕਾਂਸਲ...

ਪੰਜਾਬ ’ਚ ਸਰਕਾਰੀ ਬੱਸਾਂ ਦਾ ਚੱਕਾ ਜਾਮ, 7,500 ਮੁਲਾਜ਼ਮ ਅਣਮਿੱਥੇ ਸਮੇਂ ਦੀ ਹੜਤਾਲ ’ਤੇ

ਪੰਜਾਬ ’ਚ ਅੱਜ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ। ਪੰਜਾਬ ਰੋਡਵੇਜ਼, ਪਨਬੱਸ ਤੇ PRTC...

ਪਰਵਿੰਦਰ ਝੋਟਾ ਕਤਲ ਮਾਮਲੇ ‘ਚ ਵੱਡੀ ਅਪਡੇਟ! ਅੱਧੀ ਰਾਤ ਨੂੰ ਮਾਨਸਾ ਪਹੁੰਚੀ CBI ਦੀ ਟੀਮ

ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਕਤਲਕਾਂਡ ਦੀ ਜਾਂਚ ਲਈ CBI ਦੀ ਟੀਮ ਮੰਗਲਵਾਰ...

ਸ੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਭਾਣਾ, 2 ਦੀ ਮੌਤ

ਮੋਗਾ ਜ਼ਿਲ੍ਹੇ ਵਿਚ ਕੋਟ ਈਸੇ ਖਾਂ ਦੇ ਨੇੜੇ ਪਿੰਡ ਗਗੜਾ ਕੋਲ ਦਰਦਨਾਕ ਸਾਹਦਸਾ ਵਾਪਰ...