October 31, 2026, 11:25 am
----------- Advertisement -----------
HomePunjabbusinessਟੇਸਲਾ ਦੇ ਸੀਈਓ ਮਸਕ ਨੇ 'ਬਰਨਟ ਹੇਅਰ' ਪਰਫਿਊਮ ਕੀਤਾ ਲਾਂਚ, ਜਾਣੋ ਕਿੰਨੀ...

ਟੇਸਲਾ ਦੇ ਸੀਈਓ ਮਸਕ ਨੇ ‘ਬਰਨਟ ਹੇਅਰ’ ਪਰਫਿਊਮ ਕੀਤਾ ਲਾਂਚ, ਜਾਣੋ ਕਿੰਨੀ ਹੈ ਪਰਫਿਊਮ ਦੀ ਕੀਮਤ

Published on

----------- Advertisement -----------

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਟੇਸਲਾ ਦੇ ਸੀਈਓ ਐਲੋਨ ਮਸਕ ਨੇ ਇੱਕ ਐਲਾਨ ਕੀਤਾ ਹੈ। ਦਰਅਸਲ, ਐਲੋਨ ਮਸਕ ਨੇ ਇੱਕ ਨਵਾਂ ਪਰਫਿਊਮ ਲਾਂਚ ਕੀਤਾ ਹੈ। ਐਲੋਨ ਮਸਕ ਨੇ ਖੁਦ ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਪੋਸਟ ਵਿੱਚ ਮਸਕ ਨੇ ਖੁਲਾਸਾ ਕੀਤਾ ਕਿ ਉਸਨੇ ਆਪਣੇ ਵੈਂਚਰ ‘ਦਿ ਬੋਰਿੰਗ ਕੰਪਨੀ’ ਦੁਆਰਾ ‘ਬਰਨਟ ਹੇਅਰ’ ਪਰਫਿਊਮ ਲਾਂਚ ਕੀਤਾ ਹੈ।
ਮਸਕ ਨੇ ਆਪਣੀ ਕੰਪਨੀ ਦੀ ਵੈੱਬਸਾਈਟ http://boringcompany.com/burnthair ਦਾ ਲਿੰਕ ਵੀ ਸਾਂਝਾ ਕੀਤਾ ਹੈ। ਤੁਸੀਂ ਇਸ ਵੈੱਬਸਾਈਟ ‘ਤੇ ਜਾ ਕੇ ਇਹ ਮਸਕ ਪਰਫਿਊਮ ਖਰੀਦ ਸਕਦੇ ਹੋ। ਪਰਫਿਊਮ ਦੀ ਵੈੱਬਸਾਈਟ ‘ਤੇ ਕੀਮਤ $100 ਹੈ। ਇਸ ਦੇ ਨਾਲ ਹੀ ਭਾਰਤੀ ਗਾਹਕਾਂ ਲਈ ਇਸ ਦੀ ਕੀਮਤ 8,400 ਰੁਪਏ ਰੱਖੀ ਗਈ ਹੈ, ਜਿਸ ‘ਤੇ ਅੰਤਰਰਾਸ਼ਟਰੀ ਸ਼ਿਪਿੰਗ ਚਾਰਜ (3000 ਰੁਪਏ) ਵੱਖਰੇ ਤੌਰ ‘ਤੇ ਵਸੂਲੇ ਜਾਣਗੇ। ਮਤਲਬ ਇਸ ਪਰਫਿਊਮ ਦੀ ਇੱਕ ਬੋਤਲ ਲਈ ਤੁਹਾਨੂੰ 11,400 ਰੁਪਏ ਖਰਚਣੇ ਪੈਣਗੇ।
ਦੱਸ ਦਈਏ ਕਿ ਇਸ ਉਤਪਾਦ ਦੇ ਲਾਂਚ ਦੇ ਨਾਲ ਮਸਕ ਨੇ ਆਪਣੇ ਟਵਿੱਟਰ ਬਾਇਓ ਨੂੰ ‘ਪਰਫਿਊਮ ਸੇਲਜ਼ਮੈਨ’ ਵਿੱਚ ਬਦਲ ਦਿੱਤਾ ਹੈ। ਇਕ ਪੋਸਟ ‘ਚ ਮਸਕ ਨੇ ‘ਬਰਨਟ ਹੇਅਰ’ ਪਰਫਿਊਮ ਦੀ ਬੋਤਲ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ‘ਧਰਤੀ ‘ਤੇ ਸਭ ਤੋਂ ਵਧੀਆ ਖੁਸ਼ਬੂ।’ ਫੋਟੋ ‘ਚ ਦੇਖਿਆ ਜਾ ਸਕਦਾ ਹੈ ਕਿ ਲਾਲ ਰੰਗ ਦੀ ਪਰਫਿਊਮ ਦੀ ਬੋਤਲ ‘ਤੇ ‘ਬਰਨਟ ਹੇਅਰ’ ਲਿਖਿਆ ਹੋਇਆ ਹੈ। ਐਲੋਨ ਮਸਕ ਨੇ ਇਕ ਹੋਰ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਹੈ ਕਿ ਹੁਣ ਤੱਕ ‘ਬਰਨਟ ਹੇਅਰ’ ਪਰਫਿਊਮ ਦੀਆਂ 10 ਹਜ਼ਾਰ ਤੋਂ ਵੱਧ ਬੋਤਲਾਂ ਵਿਕ ਚੁੱਕੀਆਂ ਹਨ। ਹਾਲਾਂਕਿ, ਇਹਨਾਂ ਬੋਤਲਾਂ ਦੀ ਸ਼ਿਪਿੰਗ 2023 ਦੀ ਪਹਿਲੀ ਤਿਮਾਹੀ (Q1) ਤੋਂ ਸ਼ੁਰੂ ਹੋਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗੈਰ-ਕਾਨੂੰਨੀ ਮਾਈਨਿੰਗ ’ਤੇ ਮਾਨ ਸਰਕਾਰ ਦੀ ਸਖ਼ਤੀ, 5 ਸਾਲਾਂ ’ਚ 1,845 ਐੱਫਆਈਆਰ ਦਰਜ, 3,988 ਵਾਹਨ ਜ਼ਬਤ

*ਚੰਡੀਗੜ੍ਹ, 30 ਅਕਤੂਬਰ:*ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ...

  ਦੁੱਗਣੇ ਹੋਏ ਪਿਆਜ਼ ਦੇ ਭਾਅ, ਖੰਡ ਤੇ ਤੇਲ ਵੀ ਹੋਏ ਮਹਿੰਗਾ, ਰਿਟੇਲ ਮਹਿੰਗਾਈ ਦਰ 5.54 ਫ਼ੀਸਦੀ ‘ਤੇ ਪਹੁੰਚੀ

ਭਾਰਤ ਵਿੱਚ ਸਤੰਬਰ ਦੌਰਾਨ ਖਾਣ-ਪੀਣ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਪਿਆਜ਼, ਖੰਡ,...

ਦਿਲਜੀਤ ਦੋਸਾਂਝ ਦੇ ਕੰਸਰਟ ਲਈ ਦਿੱਲੀ ਮੈਟਰੋ ਦੀਆਂ ਸੇਵਾਵਾਂ ਅੱਧੀ ਰਾਤ ਤੱਕ ਰਹਿਣਗੀਆਂ ਜਾਰੀ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ‘ਔਰਾ ਇੰਡੀਆ ਟੂਰ 2026’ ਤਹਿਤ 30 ਅਕਤੂਬਰ ਨੂੰ ਜਵਾਹਰਲਾਲ...

ਪਰਿਵਾਰ ਮ੍ਰਿਤਕ ਦਲਜੀਤ ਦੇ ਅੰਤਿਮ ਸੰਸਕਾਰ ਦੇ ਲਈ ਤਿਆਰ ਹੋਇਆ

ਪਰਿਵਾਰ ਮ੍ਰਿਤਕ ਦਲਜੀਤ ਦੇ ਅੰਤਿਮ ਸੰਸਕਾਰ ਦੇ ਲਈ ਤਿਆਰ ਹੋ ਗਿਆ ਹੈ। ਪਰਿਵਾਰ ਨੇ...

ਗੁਰਦਾਸਪੁਰ ‘ਚ ਕਿਸਾਨ ਦੀ ਕਹੀ ਮਾਰ ਕੇ ਬੇਰਹਿਮੀ ਨਾਲ ਕਤਲ, ਹਮਲਾਵਰ ਦੀ ਪਤਨੀ ਨੇ ਫੜਾਈ ਕਹੀ

ਗੁਰਦਾਸਪੁਰ ਦੇ ਪਿੰਡ ਸੰਗਤੂਵਾਲ ਵਿਖੇ ਜ਼ਮੀਨੀ ਵਿਵਾਦ ਕਾਰਨ ਖੇਤਾਂ ਵਿੱਚ ਹੋਈ ਤਕਰਾਰ ਦੌਰਾਨ 55...

ਬੁਢਲਾਡਾ ‘ਚ ASI ‘ਤੇ ਨਸ਼ਾ ਕਰਨ ਦੇ ਇਲਜ਼ਾਮ, ਲੋਕਾਂ ਨੇ ਸੜਕ ਵਿਚਾਲੇ ਕੀਤਾ ਜ਼ੋਰਦਾਰ ਹੰਗਾਮਾ

ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਵਿੱਚ ਉਸ ਸਮੇਂ ਹਾਲਾਤ ਤਣਾਅਪੂਰਨ ਹੋ ਗਏ, ਜਦੋਂ ਇੱਕ ਸਹਾਇਕ...

ਮੁਲਾਜ਼ਮਾਂ ਦੇ ਪੈਂਡਿੰਗ DA ਸਬੰਧੀ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਵਿੱਤ ਵਿਭਾਗ ਨੇ ਪੱਤਰ ਲਿਖ ਕੇ ਵਿਭਾਗਾਂ ਤੋਂ ਮੰਗੇ ਵੇਰਵੇ

ਮੁਲਾਜ਼ਮਾਂ ਦੇ ਡੀਏ ਬਕਾਏ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ...

ਕੇਂਦਰ ਨੇ ਝੋਟੇ ਤੇ ਗੁਲਜ਼ਾਰ ਦੇ ਪਰਿਵਾਰ ਦੀ ਵਧਾਈ ਸੁਰੱਖਿਆ, X ਕੈਟੇਗਰੀ ਦੀ ਦਿੱਤੀ ਜਾਵੇਗੀ ਸਕਿਓਰਿਟੀ

ਸੂਤਰਾਂ ਤੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਕੇਂਦਰ ਸਰਕਾਰ ਨੇ ਪਰਵਿੰਦਰ...