ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਫੈਨ ਅਮਰੀਕਾ ਤੋਂ ਆਈ ਹੈ। ਲੜਕੀ ਨੇ ਆਪਣੀ ਬਾਂਹ ‘ਤੇ ਸਿੱਧੂ ਮੂਸੇਵਾਲਾ ਦਾ ਟੈਟੂ ਅਤੇ ਦੂਜੇ ਪਾਸੇ ਮੂਸੇਵਾਲਾ ਦਾ ਗੀਤ ਲਿਖਿਆ ਹੋਇਆ ਹੈ। ਗੀਤ ਦੇ ਬੋਲ ਲੀਜੈਂਡ ਨੇਵਰ ਡਾਈ ਲਿਖਾਏ ਹਨ। ਲੜਕੀ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੂੰ ਵੀ ਮਿਲ ਚੁੱਕੀ ਹੈ। ਟੈਟੂ ਦੇਖ ਕੇ ਸਿੱਧੂ ਦੇ ਮਾਤਾ ਜੀ ਕਾਫੀ ਭਾਵੁਕ ਹੋ ਗਏ। ਕੁੜੀ ਨੇ ਕਿਹਾ ਕਿ ਮੂਸੇਵਾਲਾ ਹਮੇਸ਼ਾ ਨੌਜਵਾਨਾਂ ਦੇ ਦਿਲਾਂ ‘ਚ ਵਸੇਗਾ। ਮੂਸੇਵਾਲਾ ਦੇ ਕਤਲ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਔਰਤ ਨਹੀਂ ਹੈ ਜਿਸ ਨੇ ਮੂਸੇਵਾਲਾ ਦਾ ਟੈਟੂ ਬਣਵਾਇਆ ਹੋਵੇ। ਮੂਸੇਵਾਲਾ ਦੇ ਕਤਲ ਨੂੰ 8 ਮਹੀਨੇ ਪੂਰੇ ਹੋਣ ਤੋਂ ਬਾਅਦ 9ਵਾਂ ਮਹੀਨਾ ਸ਼ੁਰੂ ਹੋ ਗਿਆ ਹੈ ਪਰ ਅੱਜ ਵੀ ਪਹਿਲੇ ਦਿਨ ਵਾਂਗ ਹੀ ਨੌਜਵਾਨਾਂ ਅਤੇ ਉਨ੍ਹਾਂ ਦੇ ਚਹੇਤਿਆਂ ਵਿੱਚ ਮੂਸੇਵਾਲਾ ਪ੍ਰਤੀ ਪਿਆਰ ਦੇਖਣ ਨੂੰ ਮਿਲ ਰਿਹਾ ਹੈ।












