September 30, 2026, 10:22 am
----------- Advertisement -----------
HomeNewsBreaking Newsਉੱਤਰਕਾਸ਼ੀ 'ਚ ਠੰਡ ਕਾਰਨ 5 ਟਰੇਕਰਾਂ ਦੀ ਮੌਤ, 4 ਟਰੈਕਰਾਂ ਨੂੰ ਕੱਢਣ...

ਉੱਤਰਕਾਸ਼ੀ ‘ਚ ਠੰਡ ਕਾਰਨ 5 ਟਰੇਕਰਾਂ ਦੀ ਮੌਤ, 4 ਟਰੈਕਰਾਂ ਨੂੰ ਕੱਢਣ ਲਈ ਬਚਾਅ ਕਾਰਜ ਜਾਰੀ

Published on

----------- Advertisement -----------


ਉੱਤਰਾਖੰਡ ਦੇ ਉੱਤਰਕਾਸ਼ੀ ‘ਚ 4400 ਮੀਟਰ ਦੀ ਉਚਾਈ ‘ਤੇ ਸਥਿਤ ਸਹਸ਼ਤਰਾਲ ਟ੍ਰੈਕਿੰਗ ਰੂਟ ‘ਤੇ ਗਏ 22 ਮੈਂਬਰਾਂ ਦੇ ਸਮੂਹ ‘ਚੋਂ 5 ਮੈਂਬਰਾਂ ਦੀ ਠੰਡ ਕਾਰਨ ਮੌਤ ਹੋ ਗਈ। ਟੀਮ ਦੇ 13 ਮੈਂਬਰਾਂ ਨੂੰ ਬਚਾ ਲਿਆ ਗਿਆ ਹੈ। ਫਸੇ 4 ਟਰੈਕਰਾਂ ਨੂੰ ਕੱਢਣ ਲਈ ਬਚਾਅ ਕਾਰਜ ਜਾਰੀ ਹੈ ਪਰ ਖਰਾਬ ਮੌਸਮ ਕਾਰਨ ਆਪਰੇਸ਼ਨ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਟੀਮ ਵਿੱਚ ਕਰਨਾਟਕ ਦੇ 18 ਟਰੈਕਰ, ਇੱਕ ਮਹਾਰਾਸ਼ਟਰ ਤੋਂ ਅਤੇ ਬਾਕੀ ਤਿੰਨ ਸਥਾਨਕ ਗਾਈਡ ਹਨ। ਇਸ ਘਟਨਾ ‘ਚ ਮਾਰੇ ਗਏ 5 ਲੋਕਾਂ ਦੀਆਂ ਲਾਸ਼ਾਂ ਨੂੰ ਵੀ ਬਚਾਅ ਤੋਂ ਬਾਅਦ ਨਤਿਨ ਹੈਲੀਪੈਡ ‘ਤੇ ਲਿਆਂਦਾ ਗਿਆ, ਜਿਨ੍ਹਾਂ ‘ਚੋਂ 8 ਨੂੰ ਹੈਲੀਕਾਪਟਰ ਰਾਹੀਂ ਦੇਹਰਾਦੂਨ ਦੇ ਹਸਪਤਾਲ ਭੇਜਿਆ ਗਿਆ ਹੈ। ਨਾਲ ਹੀ 3 ਲੋਕਾਂ ਨੂੰ ਨਤਿਨ ਭਟਵਾੜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। 2 ਲੋਕਾਂ ਦੀ ਹਾਲਤ ਸਥਿਰ ਹੈ।

ਉੱਤਰਕਾਸ਼ੀ ਦੇ ਐਸਪੀ ਅਰਪਨ ਯਾਦਵੰਸ਼ੀ ਨੇ ਦੱਸਿਆ ਕਿ ਟ੍ਰੈਕਿੰਗ ਐਸੋਸੀਏਸ਼ਨ ਨੇ 4 ਜੂਨ ਦੀ ਸ਼ਾਮ ਨੂੰ ਸਹਸ਼ਤਰਾਲ ਵਿੱਚ ਸਮੂਹ ਦੇ ਫਸੇ ਹੋਣ ਦੀ ਸੂਚਨਾ ਦਿੱਤੀ ਸੀ। ਉਦੋਂ ਤੋਂ ਬਚਾਅ ਕਾਰਜ ਜਾਰੀ ਹੈ। ਇਸ ਵਿੱਚ SDRF, ਉੱਤਰਾਖੰਡ ਪੁਲਿਸ, ਜੰਗਲਾਤ ਵਿਭਾਗ, ਹਵਾਈ ਸੈਨਾ, ਆਫ਼ਤ ਪ੍ਰਬੰਧਨ ਟੀਮ ਅਤੇ ਸਿਲਾ ਪਿੰਡ ਦੇ ਲੋਕ ਸ਼ਾਮਲ ਹਨ।

ਟਿਹਰੀ ਜ਼ਿਲ੍ਹੇ ਤੋਂ ਪੁਲਿਸ ਅਤੇ ਜੰਗਲਾਤ ਵਿਭਾਗ ਦੀਆਂ ਟੀਮਾਂ ਵੀ ਮੌਕੇ ‘ਤੇ ਭੇਜੀਆਂ ਗਈਆਂ ਹਨ। Mi-17 ਹੈਲੀਕਾਪਟਰ ਵਾਲੀ ਟੀਮ ਨੂੰ ਬੈਕਅੱਪ ਵਜੋਂ ਰੱਖਿਆ ਗਿਆ ਹੈ।

ਦਰਅਸਲ, 29 ਮਈ ਨੂੰ 22 ਮੈਂਬਰੀ ਟ੍ਰੈਕਿੰਗ ਟੀਮ ਸਹਸ਼ਤਰਾਲ ਟ੍ਰੈਕ ‘ਤੇ ਗਈ ਸੀ। ਇਹ ਟੋਲਾ ਮੱਲਾ-ਸਿੱਲਾ ਤੋਂ ਕੁਸ਼ ਕੁਲਿਆਣ ਬੁਗਿਆਲ ਰਾਹੀਂ ਸਹਸਤਰਾਲ ਤੱਕ ਟ੍ਰੈਕਿੰਗ ਲਈ ਰਵਾਨਾ ਹੋਇਆ ਸੀ। ਇਸ ਟਰੈਕਿੰਗ ਟੀਮ ਨੇ 7 ਜੂਨ ਤੱਕ ਵਾਪਸ ਆਉਣਾ ਸੀ।

ਵਾਪਸੀ ਦੇ ਸਫ਼ਰ ਦੌਰਾਨ ਟੀਮ 2 ਜੂਨ ਨੂੰ ਕੋਖਲੀ ਟਾਪ ਬੇਸ ਕੈਂਪ ਪਹੁੰਚੀ। 3 ਜੂਨ ਨੂੰ ਸਾਰੇ ਸਹਸਤਰ ਲਈ ਰਵਾਨਾ ਹੋਏ। ਇਸ ਦੌਰਾਨ ਮੌਸਮ ਅਚਾਨਕ ਵਿਗੜ ਗਿਆ। ਬਰਫਬਾਰੀ ਸ਼ੁਰੂ ਹੋ ਗਈ। ਸੰਘਣੀ ਧੁੰਦ ਛਾਈ ਹੋਈ ਸੀ। ਇਸ ਕਾਰਨ ਇਹ ਗਰੁੱਪ ਆਪਣਾ ਰਸਤਾ ਭਟਕ ਗਿਆ। ਇਹ ਜਾਣਕਾਰੀ ਟਰੈਕਰਾਂ ਨੇ ਪਰਬਤਾਰੋਹੀ ਅਤੇ ਟਰੈਕਿੰਗ ਏਜੰਸੀ ਨੂੰ ਦਿੱਤੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੰਡੀਗੜ੍ਹ ਹੈੱਡ ਕਾਂਸਟੇਬਲ ਕਤਲ ਕਾਂਡ: ਪੁੱਤ ਨੂੰ ਹਥਿਆਰ ਦੇਣ ਵਾਲਾ ਹਰਿਦੁਆਰ ਤੋਂ ਗ੍ਰਿਫ਼ਤਾਰ, ਮਿਲਿਆ 4 ਦਿਨਾਂ ਦਾ ਰਿਮਾਂਡ

ਚੰਡੀਗੜ੍ਹ ਦੇ ਸੈਕਟਰ-22 ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਨਿਤਿਨ ਦੇ ਸਨਸਨੀਖੇਜ਼ ਕਤਲ...

‘ਮੈਂ ਕਿਸੇ ਧਰਮ ਖਿਲਾਫ ਨਹੀਂ ਬੋਲਿਆ’, ਵਿਵਾਦ ‘ਤੇ ਬੋਲੇ ਧੀਰੇਂਦਰ ਸ਼ਾਸਤਰੀ

ਪੰਡਤ ਧੀਰੇਂਦਰ ਸ਼ਾਸਤਰੀ ਵੱਲੋਂ ਲੁਧਿਆਣਾ ਵਿੱਚ ਕਥਾ ਦੌਰਾਨ ਕੀਤੀਆਂ ਗਈਆਂ ਕੁਝ ਟਿੱਪਣੀਆਂ ‘ਤੇ ਪੰਜਾਬ...

ਅਮਰੀਕਾ ਭਾਰਤ ਸਮੇਤ 20 ਦੇਸ਼ਾਂ ਤੋਂ ਆਉਣ ਵਾਲੀਆਂ ਕੁਝ ਦਵਾਈਆਂ ‘ਤੇ ਡਿਊਟੀ ਨਹੀਂ ਲਗਾਏਗਾ

ਸੰਯੁਕਤ ਰਾਜ ਅਮਰੀਕਾ ਭਾਰਤ ਸਮੇਤ 20 ਦੇਸ਼ਾਂ ਤੋਂ ਆਯਾਤ ਕੀਤੀਆਂ ਜਾਣ ਵਾਲੀਆਂ ਦੁਰਲੱਭ ਬਿਮਾਰੀਆਂ...

‘ਮਿਸ ਪ੍ਰਿਟੀ ਇੰਡੀਆ’ ਨਿਧੀ ਤਿਵਾੜੀ ਨੇ ਚੁੱਕਿਆ ਖੌਫਨਾਕ ਕਦਮ, ਇੰਫਲੂਐਂਸਰ ਦੇ ਸਨ 16 ਲੱਖ Followers

ਪ੍ਰਦੇਸ਼ ਦੇ ਸਿੰਗਰੌਲੀ ਜ਼ਿਲ੍ਹੇ ਦੇ ਮੋਰਵਾ ਥਾਣਾ ਖੇਤਰ ਦੇ ਭੂਸਾ ਮੋਡ ਤੋਂ ਇੱਕ ਹੈਰਾਨ...

ਸੰਗਰੂਰ ਦੇ ਗੁਰਦੁਆਰਾ ਸਾਹਿਬ ਵਿੱਚ ਵੜੇ 4 ਬਦਮਾਸ਼, ਸੇਵਾਦਾਰ ਨੂੰ ਮਾਰੀ ਗੋਲੀ, CCTV ‘ਚ ਕੈਦ ਵਾਰਦਾਤ

ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਦਿੜਬਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਬੜਰੁੱਖਾਂ ਤੋਂ ਇੱਕ...

ਧੀਰੇਂਦਰ ਸ਼ਾਸਤਰੀ ਦੀ ਟਿੱਪਣੀ ‘ਤੇ ਸ਼ਾਹੀ ਇਮਾਮ ਨੇ ਚੁੱਕਿਆ ਇਤਰਾਜ, ਮੁਆਫ਼ੀ ਮੰਗੋ ਨਹੀਂ ਤਾਂ ਕਾਨੂੰਨੀ ਕਾਰਵਾਈ ਲਈ ਰਹੋ ਤਿਆਰ

ਲੁਧਿਆਣਾ ਵਿੱਚ ਸ਼ਾਹੀ ਇਮਾਮ ਨੇ ਧਾਰਮਿਕ ਕਥਾ ਦੌਰਾਨ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਵੱਲੋਂ ਇਸਲਾਮ...

ਝੋਨੇ ਦੀ ਖਰੀਦ ਲਈ ਪੰਜਾਬ ਸਰਕਾਰ ਨੂੰ 42,786 ਕਰੋੜ ਰੁਪਏ ਦੀ CCL ਮਨਜ਼ੂਰ, 1 ਅਕਤੂਬਰ ਤੋਂ ਸਰਕਾਰੀ ਖਰੀਦ ਸ਼ਰੂ

ਪੰਜਾਬ ‘ਚ ਝੋਨੇ ਦੀ ਸਰਕਾਰੀ ਖਰੀਦ ਦਾ ਸੀਜ਼ਨ 1 ਅਕਤੂਬਰ ਤੋਂ ਅਧਿਕਾਰਤ ਤੌਰ ‘ਤੇ...

ਰਾਜੋਆਣਾ ਨੂੰ ਜੇਲ੍ਹ ‘ਚ ਮਿਲਣ ਪਹੁੰਚੇ ਜਥੇਦਾਰ ਗੜਗੱਜ, ਪਟੀਸ਼ਨ ‘ਤੇ ਜਲਦੀ ਫੈਸਲਾ ਕਰਨ ਦੀ ਮੰਗ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ...

ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਕਸ਼ਨ, ਰੂਪ ਕੌਰ ਸੰਧੂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਬਰਖ਼ਾਸਤ

ਸ਼੍ਰੋਮਣੀ ਅਕਾਲੀ ਦਲ ਨੇ ਰੂਪ ਕੌਰ ਸੰਧੂ ‘ ਤੇ ਵੱਡਾ ਐਕਸ਼ਨ ਲਿਆ ਹੈ। ਅਕਾਲਈ...