October 31, 2026, 12:59 pm
----------- Advertisement -----------
HomeNewsLatest Newsਅਗਨੀਪਥ ਯੋਜਨਾ: ਫੌਜ 'ਚ ਭਰਤੀ ਦੀ ਤਿਆਰੀ ਕਰ ਰਹੇ ਨੌਜਵਾਨ ਨੇ ਚੁੱਕਿਆ...

ਅਗਨੀਪਥ ਯੋਜਨਾ: ਫੌਜ ‘ਚ ਭਰਤੀ ਦੀ ਤਿਆਰੀ ਕਰ ਰਹੇ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ

Published on

----------- Advertisement -----------

ਅਗਨੀਪਥ ਯੋਜਨਾ ਦਾ ਦੇਸ਼ ਭਰ ‘ਚ ਵਿਰੋਧ ਜਾਰੀ ਹੈ। ਇਸ ਯੋਜਨਾ ਦੇ ਐਲਾਨ ਤੋਂ ਬਾਅਦ ਸਦਮੇ ‘ਚ ਆਏ ਰਾਜਸਥਾਨ ਦੇ ਭਰਤਪੁਰ ‘ਚ ਨੌਜਵਾਨ ਨੇ ਖੌਫਨਾਕ ਕਦਮ ਚੁੱਕਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭਰਤਪੁਰ ਜ਼ਿਲੇ ਦੇ ਚਿਕਸਾਨਾ ਥਾਣਾ ਖੇਤਰ ਦੇ ਬਿਲੋਠੀ ਪਿੰਡ ਨਿਵਾਸੀ ਕਨ੍ਹਈਆ ਗੁਰਜਰ (22) ਪੁੱਤਰ ਮਹਾਰਾਜ ਸਿੰਘ ਗੁਰਜਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਰਿਸ਼ਤੇਦਾਰਾਂ ਨੇ ਦੱਸਿਆ ਕਿ ਨੌਜਵਾਨ ਕਬੱਡੀ ਦਾ ਰਾਸ਼ਟਰੀ ਪੱਧਰ ਦਾ ਖਿਡਾਰੀ ਸੀ। ਇਸ ਦੇ ਨਾਲ ਹੀ ਉਹ 12ਵੀਂ ਤੋਂ ਫੌਜ ‘ਚ ਭਰਤੀ ਹੋਣ ਦੀ ਤਿਆਰੀ ਕਰ ਰਿਹਾ ਸੀ। ਪਰ ਜਦੋਂ ਤੋਂ ਅਗਨੀਪਥ ਸਕੀਮ ਦਾ ਐਲਾਨ ਹੋਇਆ ਹੈ, ਕਨ੍ਹਈਆ ਨੇ ਤਿਆਰੀ ਬੰਦ ਕਰ ਦਿੱਤੀ। ਉਸ ਦੇ ਪਰਿਵਾਰਕ ਮੈਂਬਰਾਂ ਦੇ ਵਾਰ-ਵਾਰ ਸਮਝਾਉਣ ਦੇ ਬਾਵਜੂਦ ਵੀ ਉਹ ਫੌਜ ਦੀ ਤਿਆਰੀ ਲਈ ਸਵੇਰੇ ਨਹੀਂ ਭੱਜ ਰਿਹਾ ਸੀ।
ਸੋਮਵਾਰ ਸਵੇਰੇ ਜਦੋਂ ਪਰਿਵਾਰ ਦੇ ਸਾਰੇ ਮੈਂਬਰ ਉੱਠੇ ਤਾਂ ਕਨ੍ਹਈਆ ਘਰ ‘ਚ ਨਹੀਂ ਸੀ। ਜਿਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ ਤਾਂ ਉਸ ਦੀ ਲਾਸ਼ ਪਿੰਡ ਦੇ ਬਾਹਰ ਖੇਤਾਂ ‘ਚ ਲਟਕਦੀ ਮਿਲੀ। ਮ੍ਰਿਤਕ ਦਾ ਪਿਤਾ ਕਿਸਾਨ ਅਤੇ ਭਰਾ ਮਜ਼ਦੂਰ ਹੈ। ਹਰ ਕਿਸੇ ਦਾ ਸੁਪਨਾ ਸੀ ਕਿ ਕਨ੍ਹਈਆ ਫੌਜ ‘ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਜਸਵੰਤ ਖਾਲੜਾ ਦੀ ਫ਼ਿਲਮ ਦਾ ਤੁਸੀਂ ਮਜ਼ਾਕ ਉਡਾਇਆ, ਅਸੀਂ ਉਸ ਲਈ ਬਹੁਤ ਲੜਾਈ ਲੜੀ’: ਦਿਲਜੀਤ ਦੋਸਾਂਝ

ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਨਵੀਂ ਦਿੱਲੀ ਵਿਚ ਆਪਣੇ 'ਔਰਾ ਇੰਡੀਆ ਟੂਰ 2026'...

1 ਨਵੰਬਰ ਨੂੰ ਮਾਵਾਂ ਭੈਣਾਂ ਦੇ ਮੋਬਾਇਲ ਫ਼ੋਨਾਂ ’ਤੇ ਵੱਜੇਗੀ ਖ਼ੁਸ਼ੀਆਂ ਦੀ ਘੰਟੀ- ਅਮਨ ਅਰੋੜਾ

 ‘ਆਪ’ ਨੇਤਾ ਤੇ ਮੰਤਰੀ ਅਮਨ ਅਰੋੜਾ ਨੇ ਟਵੀਟ ਕਰ ਕਿਹਾ ਕਿ 1 ਨਵੰਬਰ ਨੂੰ ਮਾਵਾਂ-ਭੈਣਾਂ...

ਖੜਗੇ, ਸੋਨੀਆ, ਰਾਹੁਲ ਗਾਂਧੀ ਵਲੋਂ ਇੰਦਰਾ ਗਾਂਧੀ ਦੀ ਬਰਸੀ ‘ਤੇ ਸ਼ਰਧਾਂਜਲੀ ਭੇਟ

 ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਅਰਜੁਨ ਖੜਗੇ, ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਕਾਂਗਰਸ ਸੰਸਦੀ ਦਲ...

ਗੈਰ-ਕਾਨੂੰਨੀ ਮਾਈਨਿੰਗ ’ਤੇ ਮਾਨ ਸਰਕਾਰ ਦੀ ਸਖ਼ਤੀ, 5 ਸਾਲਾਂ ’ਚ 1,845 ਐੱਫਆਈਆਰ ਦਰਜ, 3,988 ਵਾਹਨ ਜ਼ਬਤ

*ਚੰਡੀਗੜ੍ਹ, 30 ਅਕਤੂਬਰ:*ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ...

  ਦੁੱਗਣੇ ਹੋਏ ਪਿਆਜ਼ ਦੇ ਭਾਅ, ਖੰਡ ਤੇ ਤੇਲ ਵੀ ਹੋਏ ਮਹਿੰਗਾ, ਰਿਟੇਲ ਮਹਿੰਗਾਈ ਦਰ 5.54 ਫ਼ੀਸਦੀ ‘ਤੇ ਪਹੁੰਚੀ

ਭਾਰਤ ਵਿੱਚ ਸਤੰਬਰ ਦੌਰਾਨ ਖਾਣ-ਪੀਣ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਪਿਆਜ਼, ਖੰਡ,...

ਦਿਲਜੀਤ ਦੋਸਾਂਝ ਦੇ ਕੰਸਰਟ ਲਈ ਦਿੱਲੀ ਮੈਟਰੋ ਦੀਆਂ ਸੇਵਾਵਾਂ ਅੱਧੀ ਰਾਤ ਤੱਕ ਰਹਿਣਗੀਆਂ ਜਾਰੀ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ‘ਔਰਾ ਇੰਡੀਆ ਟੂਰ 2026’ ਤਹਿਤ 30 ਅਕਤੂਬਰ ਨੂੰ ਜਵਾਹਰਲਾਲ...

ਪਰਿਵਾਰ ਮ੍ਰਿਤਕ ਦਲਜੀਤ ਦੇ ਅੰਤਿਮ ਸੰਸਕਾਰ ਦੇ ਲਈ ਤਿਆਰ ਹੋਇਆ

ਪਰਿਵਾਰ ਮ੍ਰਿਤਕ ਦਲਜੀਤ ਦੇ ਅੰਤਿਮ ਸੰਸਕਾਰ ਦੇ ਲਈ ਤਿਆਰ ਹੋ ਗਿਆ ਹੈ। ਪਰਿਵਾਰ ਨੇ...

ਗੁਰਦਾਸਪੁਰ ‘ਚ ਕਿਸਾਨ ਦੀ ਕਹੀ ਮਾਰ ਕੇ ਬੇਰਹਿਮੀ ਨਾਲ ਕਤਲ, ਹਮਲਾਵਰ ਦੀ ਪਤਨੀ ਨੇ ਫੜਾਈ ਕਹੀ

ਗੁਰਦਾਸਪੁਰ ਦੇ ਪਿੰਡ ਸੰਗਤੂਵਾਲ ਵਿਖੇ ਜ਼ਮੀਨੀ ਵਿਵਾਦ ਕਾਰਨ ਖੇਤਾਂ ਵਿੱਚ ਹੋਈ ਤਕਰਾਰ ਦੌਰਾਨ 55...

ਬੁਢਲਾਡਾ ‘ਚ ASI ‘ਤੇ ਨਸ਼ਾ ਕਰਨ ਦੇ ਇਲਜ਼ਾਮ, ਲੋਕਾਂ ਨੇ ਸੜਕ ਵਿਚਾਲੇ ਕੀਤਾ ਜ਼ੋਰਦਾਰ ਹੰਗਾਮਾ

ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਵਿੱਚ ਉਸ ਸਮੇਂ ਹਾਲਾਤ ਤਣਾਅਪੂਰਨ ਹੋ ਗਏ, ਜਦੋਂ ਇੱਕ ਸਹਾਇਕ...