ਅਮਰੀਕੀ ਰਿਦਮਿਕ ਤੈਰਾਕ ਅਨੀਤਾ ਅਲਵਾਰੇਜ਼ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਦੇ ਵਿਅਕਤੀਗਤ ਮੁਕਾਬਲੇ ਦੌਰਾਨ ਅਚਾਨਕ ਬੇਹੋਸ਼ ਹੋ ਗਈ ਅਤੇ ਡੁੱਬ ਗਈ। ਕੋਈ ਹਿਲਜੁਲ ਨਾ ਦੇਖ ਕੇ ਕੋਚ ਐਂਡਰੀਆ ਫੁਏਂਟੇਸ ਨੇ ਪਾਣੀ ਵਿੱਚ ਛਾਲ ਮਾਰ ਦਿੱਤੀ ਅਤੇ ਉਸ ਨੂੰ ਪੂਲ ਦੇ ਹੇਠਾਂ ਤੋਂ ਬਾਹਰ ਕੱਢ ਲਿਆ।

ਕੋਚ ਨੇ ਦੱਸਿਆ ਕਿ , ਅਨੀਤਾ ਸ਼ਾਇਦ ਜ਼ਿਆਦਾ ਮਿਹਨਤ ਕਾਰਨ ਬੇਹੋਸ਼ ਹੋ ਗਈ। ਉਸਦੇ ਫੇਫੜੇ ਪਾਣੀ ਨਾਲ ਭਰ ਗਏ ਸਨ ਪਰ ਇੱਕ ਵਾਰ ਜਦੋਂ ਉਸਨੇ ਸਾਹ ਲਿਆ ਤਾਂ ਸਭ ਕੁਝ ਠੀਕ ਸੀ। ਅਮਰੀਕੀ ਟੀਮ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੇ ਖਿਡਾਰੀ ਠੀਕ ਹਨ।

ਦੱਸ ਦਈਏ ਕਿ ਕੋਚ ਐਂਡਰੀਆ ਖੁਦ ਰਿਦਮਿਕ ਤੈਰਾਕੀ ਵਿੱਚ ਚਾਰ ਵਾਰ ਦੀ ਓਲੰਪਿਕ ਚੈਂਪੀਅਨ ਹੈ। ਜਦੋਂ ਅਨੀਤਾ ਨੂੰ ਪੂਲ ‘ਚੋਂ ਬਾਹਰ ਕੱਢਿਆ ਗਿਆ ਤਾਂ ਉਸ ਨੂੰ ਸਾਹ ਨਹੀਂ ਆ ਰਿਹਾ ਸੀ। ਉਸ ਨੂੰ ਤੁਰੰਤ ਮੁਢਲੀ ਸਹਾਇਤਾ ਦਿੱਤੀ ਗਈ ਅਤੇ ਸਟਰੈਚਰ ‘ਤੇ ਮੈਡੀਕਲ ਸੈਂਟਰ ਲਿਜਾਇਆ ਗਿਆ। ਸਪੇਨ ਦੀ ਐਂਡਰੀਆ ਨੇ ਕਿਹਾ ਕਿ ਮੈਂ ਸੁਰੱਖਿਆ ਗਾਰਡਾਂ ‘ਤੇ ਬੁਲਾ ਰਹੀ ਸੀ ਪਰ ਕੋਈ ਮੇਰੀ ਗੱਲ ਨਹੀਂ ਸਮਝ ਰਿਹਾ ਸੀ। ਫਿਰ ਮੈਂ ਹੇਠਾਂ ਦੇਖਿਆ ਅਤੇ ਛਾਲ ਮਾਰ ਦਿੱਤੀ ਜਿਵੇਂ ਇਹ ਕੋਈ ਓਲੰਪਿਕ ਫਾਈਨਲ ਹੋਵੇ। ਹੁਣ ਡਾਕਟਰ ਤੈਅ ਕਰਨਗੇ ਕਿ ਕੀ 25 ਸਾਲਾ ਅਨੀਤਾ ਸ਼ੁੱਕਰਵਾਰ ਨੂੰ ਹੋਰ ਮੁਕਾਬਲਿਆਂ ‘ਚ ਹਿੱਸਾ ਲਵੇਗੀ ਜਾਂ ਨਹੀਂ।












