ਇਸਰੋ ਦਾ ਚੰਦਰਯਾਨ-3 ਮਿਸ਼ਨ ਆਪਣੇ ਅੰਤਿਮ ਪੜਾਅ ‘ਤੇ ਹੈ। ਇਸ ਤੋਂ ਪਹਿਲਾਂ ਵਿਕਰਮ ਲੈਂਡਰ ਨੇ ਚੰਦਰਮਾ ਤੋਂ ਦੂਰ ਖ਼ੇਤਰ ਦੀਆਂ ਕੁਝ ਤਸਵੀਰਾਂ ਲਈਆਂ ਹਨ। ਇਸਰੋ ਨੇ ਸੋਮਵਾਰ ਸਵੇਰੇ ਟਵਿੱਟਰ ‘ਤੇ ਇਨ੍ਹਾਂ ਨੂੰ ਸਾਂਝਾ ਕੀਤਾ।




ਇਸਰੋ ਦਾ ਕਹਿਣਾ ਹੈ ਕਿ ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) ਵਾਲੇ ਲੈਂਡਰ ਮਾਡਿਊਲ ਦੇ 23 ਅਗਸਤ ਨੂੰ ਸ਼ਾਮ 6.04 ਵਜੇ ਚੰਦਰਮਾ ਦੀ ਸਤ੍ਹਾ ‘ਤੇ ਉਤਰਨ ਦੀ ਉਮੀਦ ਹੈ। ਇਸ ਤੋਂ ਪਹਿਲਾਂ ਇਸਰੋ ਨੇ ਕਿਹਾ ਸੀ ਕਿ ਮਾਡਿਊਲ 23 ਅਗਸਤ ਨੂੰ ਸ਼ਾਮ 5.47 ਵਜੇ ਚੰਦਰਮਾ ਦੀ ਸਤ੍ਹਾ ‘ਤੇ ਉਤਰੇਗਾ। ਇਸ ਦੇ ਨਾਲ ਹੀ ਲੂਨਾ-25 ਨੇ ਵਿਕਰਮ ਦੇ ਲੈਂਡਿੰਗ ਤੋਂ ਦੋ ਦਿਨ ਪਹਿਲਾਂ 21 ਅਗਸਤ ਨੂੰ ਚੰਦਰਮਾ ਦੀ ਸਤ੍ਹਾ ‘ਤੇ ਉਤਰਨਾ ਸੀ। ਪਰ ਰੂਸ ਦਾ ਲੂਨਾ-25 ਐਤਵਾਰ ਨੂੰ ਚੰਦਰਮਾ ‘ਤੇ ਬੇਕਾਬੂ ਪੰਧ ‘ਚ ਜਾ ਕੇ ਹਾਦਸਾਗ੍ਰਸਤ ਹੋ ਗਿਆ। ਜਦ ਕਿ ਚੰਦਰਯਾਨ 3 ਮਿਸ਼ਨ ਦਾ ਲੈਂਡਰ ਮਾਡਿਊਲ ਚੰਦਰਮਾ ਦੀ ਸਤ੍ਹਾ ਤੋਂ ਸਿਰਫ਼ 25 ਤੋਂ 150 ਕਿਲੋਮੀਟਰ ਦੀ ਦੂਰੀ ‘ਤੇ ਚੱਕਰ ਲਗਾ ਰਿਹਾ ਹੈ।












