ਟੇਸਲਾ ਦੇ ਮੁਖੀ ਐਲਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਸਕ ਨੇ ਖੁਦ ਇਸ ਦੌਰੇ ਨੂੰ ਕੁਝ ਸਮੇਂ ਲਈ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਮਸਕ ਸੋਮਵਾਰ ਨੂੰ ਹੀ ਭਾਰਤ ਆ ਕੇ ਪੀਐਮ ਨਰਿੰਦਰ ਮੋਦੀ ਨੂੰ ਮਿਲਣ ਵਾਲੇ ਸਨ।
ਮਸਕ ਨੇ X ‘ਤੇ ਆਪਣੇ ਹੈਂਡਲ ਤੋਂ ਵੀ ਇਸ ਬਾਰੇ ਪੋਸਟ ਕੀਤਾ ਹੈ। ਉਨ੍ਹਾਂ ਕਿਹਾ, ” ਟੇਸਲਾ ਪ੍ਰਤੀ ਆਪਣੀ ਜ਼ਿੰਮੇਵਾਰੀ ਕਾਰਨ ਮੈਨੂੰ ਭਾਰਤ ਦਾ ਦੌਰਾ ਮੁਲਤਵੀ ਕਰਨਾ ਪਿਆ। ਪਰ ਮੈਂ ਇਸ ਸਾਲ ਹੀ ਭਾਰਤ ਆਉਣ ਦਾ ਮੌਕਾ ਲੱਭ ਰਿਹਾ ਹਾਂ।” ਹਾਲਾਂਕਿ ਐਲਨ ਮਸਕ ਦੇ ਭਾਰਤ ਦੌਰੇ ਦੇ ਮੁਲਤਵੀ ਹੋਣ ‘ਤੇ ਭਾਰਤ ਸਰਕਾਰ ਵੱਲੋਂ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਹੀ ਐਲਨ ਮਸਕ ਨੇ ਖੁਦ ਭਾਰਤ ਦੌਰੇ ਦੀ ਪੁਸ਼ਟੀ ਕੀਤੀ ਸੀ। ਹਾਲਾਂਕਿ ਉਨ੍ਹਾਂ ਦੇ ਦੌਰੇ ਨਾਲ ਜੁੜੇ ਵੇਰਵੇ ਗੁਪਤ ਰੱਖੇ ਗਏ ਸਨ। ਸੂਤਰਾਂ ਨੇ ਦਾਅਵਾ ਕੀਤਾ ਸੀ ਕਿ ਮਸਕ ਦੀ ਯਾਤਰਾ ਸੰਭਾਵਤ ਤੌਰ ‘ਤੇ ਟੇਸਲਾ ਦੀਆਂ ਨਿਵੇਸ਼ ਯੋਜਨਾਵਾਂ ਦੀ ਘੋਸ਼ਣਾ ਅਤੇ ਦੇਸ਼ ਵਿੱਚ ਇੱਕ ਨਵੀਂ ਫੈਕਟਰੀ ਖੋਲ੍ਹਣ ਦੇ ਐਲਾਨ ਨਾਲ ਹੋਵੇਗੀ।
----------- Advertisement -----------
Elon ਮਸਕ ਦਾ ਭਾਰਤ ਦੌਰਾ ਮੁਲਤਵੀ, ਟੇਸਲਾ ਮੁਖੀ ਨੇ ਖੁਦ ਪੋਸਟ ਸ਼ੇਅਰ ਕਰ ਦੱਸਿਆ ਕਾਰਨ
Published on
----------- Advertisement -----------
----------- Advertisement -----------












