ਭਾਰਤ ਵਿੱਚ ਆਨਲਾਈਨ ਲੋਨ ਬਾਜ਼ਾਰ ਤੇਜ਼ੀ ਨਾਲ ਵੱਧ ਰਿਹਾ ਹੈ, ਪਰ ਇਸਦੇ ਨਾਲ ਹੀ ਆਨਲਾਈਨ ਧੋਖਾਧੜੀ ਵਿੱਚ ਵੀ ਕਾਫੀ ਵਾਧਾ ਹੋਇਆ ਹੈ। ਇਹਨਾਂ ਔਨਲਾਈਨ ਲੋਨ ਐਪਸ ਕਾਰਨ ਬਹੁਤ ਸਾਰੇ ਲੋਕ ਆਪਣੀਆਂ ਜਾਨਾਂ ਦੀ ਬਲੀ ਦੇ ਚੁੱਕੇ ਹਨ। ਇਹ ਲੋਨ ਐਪਸ ਭਾਰਤੀ ਰਿਜ਼ਰਵ ਬੈਂਕ ਦੁਆਰਾ ਪ੍ਰਮਾਣਿਤ ਨਹੀਂ ਹੁੰਦੀਆਂ ਅਤੇ ਲੋਨ ਦੇਣ ਤੋਂ ਬਾਅਦ ਲੋਕਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ।
ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੀ ਸਾਈਟ ਸਾਈਬਰਦੋਸਤ ਨੇ ਐਕਸ ‘ਤੇ ਇਕ ਪੋਸਟ ਰਾਹੀਂ ਕਿਹਾ ਹੈ ਕਿ ਇਨ੍ਹਾਂ ਐਪਸ ਤੋਂ ਲੋਨ ਲੈਣ ਤੋਂ ਪਹਿਲਾਂ ਇਨ੍ਹਾਂ ਬਾਰੇ ਪੂਰੀ ਜਾਣਕਾਰੀ ਲਓ। ਇਹ ਐਪਸ ਵਿਰੋਧੀ ਵਿਦੇਸ਼ੀ ਸੰਸਥਾਵਾਂ ਦੁਆਰਾ ਚਲਾਏ ਜਾ ਰਹੇ ਹਨ। ਜੇਕਰ ਤੁਸੀਂ ਸਾਈਬਰ ਅਪਰਾਧ ਦੇ ਸ਼ਿਕਾਰ ਹੋ, ਤਾਂ #Dial1930 ਡਾਇਲ ਕਰੋ ਅਤੇ http://cybercrime.gov.in ‘ਤੇ ਸ਼ਿਕਾਇਤ ਦਰਜ ਕਰੋ।
ਸਰਕਾਰ ਨੇ ਜਿਨ੍ਹਾਂ ਐਪਸ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ, ਉਨ੍ਹਾਂ ਦੇ ਨਾਂ Windmill Money ਅਤੇ Rapid Rupee Pro ਹਨ। ਸਾਈਬਰਦੋਸਤ ਦੀ ਇਕ ਪੋਸਟ ‘ਤੇ ਖੁਦ ਇਕ ਯੂਜ਼ਰ ਨੇ ਸਕ੍ਰੀਨਸ਼ਾਟ ‘ਚ ਇਨ੍ਹਾਂ ‘ਚੋਂ ਇਕ ਐਪ ਬਾਰੇ ਸ਼ਿਕਾਇਤ ਕੀਤੀ ਹੈ। ਸਕਰੀਨਸ਼ਾਟ ‘ਚ ਦੇਖਿਆ ਜਾ ਸਕਦਾ ਹੈ ਕਿ ਇਹ ਐਪਸ ਦੁਰਵਿਵਹਾਰ ਕਰ ਰਹੇ ਹਨ।
----------- Advertisement -----------
ਤੁਰੰਤ ਲੋਨ ਦੇਣ ਵਾਲੀਆਂ ਇਨ੍ਹਾਂ ਦੋ Apps ਤੋਂ ਸਾਵਧਾਨ, ਸਰਕਾਰ ਨੇ ਦਿੱਤੀ ਚੇਤਾਵਨੀ
Published on
----------- Advertisement -----------
----------- Advertisement -----------












