June 27, 2026, 11:29 pm
----------- Advertisement -----------
HomeNewsLatest Newsਹਰਿਆਣਾ ਦੇ ਡਿਪਟੀ ਸੀ.ਐੱਮ ਦੁਸ਼ਯੰਤ ਨੂੰ ਵਿਅਕਤੀ ਨੇ ਲਿਖੀ ਚਿੱਠੀ, ਸ਼ਰਾਬ ਦਾ...

ਹਰਿਆਣਾ ਦੇ ਡਿਪਟੀ ਸੀ.ਐੱਮ ਦੁਸ਼ਯੰਤ ਨੂੰ ਵਿਅਕਤੀ ਨੇ ਲਿਖੀ ਚਿੱਠੀ, ਸ਼ਰਾਬ ਦਾ Flavour ਬਦਲਣ ਦੀ ਕੀਤੀ ਮੰਗ

Published on

----------- Advertisement -----------

ਹਰਿਆਣਾ ‘ਚ ਇੰਨੀ ਦਿਨੀ ਇਕ ਚਿੱਠੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਇਕ ਵਿਅਕਤੀ ਵੱਲੋ ਹਰਿਆਣਾ ਦੇ ਡਿਪਟੀ ਸੀ.ਐੱਮ ਦੁਸ਼ਯੰਤ ਚੌਟਾਲਾ ਨੂੰ ਇਕ ਚਿੱਠੀ ਲਿਖ ਕੇ ਅਜੀਬੋ ਗਰੀਬ ਮੰਗਾਂ ਕੀਤੀਆਂ ਗਈਆਂ ਹਨ। ਡਿਪਟੀ ਸੀਐਮ ਦੁਸ਼ਯੰਤ ਨੂੰ ਲਿਖੇ ਪੱਤਰ ਵਿੱਚ ਬੀਰੇਂਦਰ ਸਾਂਗਵਾਨ ਨਾਮ ਦੇ ਵਿਅਕਤੀ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਇਲਾਕੇ ਵਿੱਚ ਵਿਕਣ ਵਾਲੀ ਦੇਸੀ ਸ਼ਰਾਬ ਦੀ ਗੁਣਵੱਤਾ ਬਹੁਤ ਘਟੀਆ ਹੈ ਅਤੇ ਇਸ ਦੇ ਸੇਵਨ ਨਾਲ ਮੂੰਹ ਵਿੱਚੋਂ ਬਹੁਤ ਬਦਬੂ ਆਉਂਦੀ ਹੈ, ਜਿਸ ਕਾਰਨ ਉਨ੍ਹਾਂ ਦੀ ਪਤਨੀ ਵੀ ਨੇੜੇ ਨਹੀਂ ਬੈਠਦੀ ਅਤੇ ਪਤਨੀ ਵੱਲੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਦੇਸੀ ਸ਼ਰਾਬ ਪੀਣ ਕਾਰਨ ਤੁਹਾਡੇ ਮੂੰਹ ਚੋ ਬਦਬੂ ਆਉਂਦੀ ਹੈ। ਇੰਨਾ ਹੀ ਨਹੀਂ ਬੀਰੇਂਦਰ ਸਾਂਗਵਾਨ ਨੇ ਇਸ ਸਬੰਧੀ ਮੁਰਥਲ ਸਥਿਤ ਸ਼ਰਾਬ ਕੰਪਨੀ ਨੂੰ ਕਈ ਪੱਤਰ ਵੀ ਲਿਖੇ ਹਨ ਪਰ ਅਜੇ ਤੱਕ ਨਾ ਤਾਂ ਆਬਕਾਰੀ ਵਿਭਾਗ ਅਤੇ ਨਾ ਹੀ ਸ਼ਰਾਬ ਕੰਪਨੀ ਵੱਲੋਂ ਪੱਤਰ ਦਾ ਕੋਈ ਜਵਾਬ ਮਿਲਿਆ ਹੈ। ਬੀਰੇਂਦਰ ਨੇ ਦੱਸਿਆ ਕਿ ਉਸ ਨੇ ਇਹ ਪੱਤਰ ਮਾਰਚ 2022 ਵਿੱਚ ਲਿਖਿਆ ਸੀ ਪਰ ਹੁਣ ਅਚਾਨਕ ਇਹ ਵਾਇਰਲ ਹੋ ਗਿਆ ਹੈ।

ਦੱਸ ਦਈਏ ਕਿ ਪੱਤਰ ਵਿਚ ਵਿਅਕਤੀ ਨੇ ਬੇਨਤੀ ਹੈ ਕਿ ਅਸੀਂ ਇਹ ਗੱਲ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਅੱਜਕੱਲ੍ਹ ਦੇਸੀ ਸ਼ਰਾਬ ਕੰਪਨੀਆਂ ਵੱਲੋਂ ਜੋ ਸ਼ਰਾਬ ਬਣਾਈ ਜਾ ਰਹੀ ਹੈ, ਉਹ ਬਹੁਤ ਹੀ ਘਟੀਆ ਕੁਆਲਿਟੀ ਦੀ ਹੈ। ਅਸੀਂ ਗ਼ਰੀਬ ਹਾਂ ਤੇ ਸਿਰਫ਼ ਦੇਸੀ ਸ਼ਰਾਬ ਪੀਂਦੇ ਹਾਂ। ਪਰ ਜਦੋਂ ਅਸੀਂ ਇਸ ਦੇਸੀ ਸ਼ਰਾਬ ਪੀ ਕੇ ਕਿਸੇ ਦੇ ਕੋਲ ਬੈਠਦੇ ਹਾਂ ਤਾਂ ਸਾਡੇ ਮੂੰਹੋਂ ਇੰਨੀ ਬਦਬੂ ਆਉਂਦੀ ਹੈ ਕਿ ਕੋਈ ਸਾਨੂੰ ਨੇੜੇ ਨਹੀਂ ਬੈਠਣ ਦਿੰਦਾ। ਜੇਕਰ ਇਸ ਦਾ ਸਵਾਦ ਬਦਲ ਜਾਵੇ ਤਾਂ ਇਸ ਤੋਂ ਬਦਬੂ ਨਹੀਂ ਆਵੇਗੀ ਅਤੇ ਸਮਾਜ ਦੇ ਲੋਕ ਸਾਨੂੰ ਇੱਜ਼ਤ ਦੀ ਨਿਗ੍ਹਾ ਨਾਲ ਦੇਖਣਗੇ ਅਤੇ ਪਰਿਵਾਰ ਦੇ ਮੈਂਬਰ ਬਦਬੂ ਤੋਂ ਪਰੇਸ਼ਾਨ ਨਹੀਂ ਹੋਣਗੇ। ਜੇਕਰ ਅਸੀਂ ਸਰਕਾਰ ਦਾ ਮਾਲੀਆ ਵਧਾਉਂਦੇ ਹਾਂ ਤਾਂ ਸਾਡੀ ਵੀ ਥੋੜੀ ਸੁਣੀ ਜਾਵੇ। ਇਨ੍ਹਾਂ ਦੇਸੀ ਸ਼ਰਾਬ ਕੰਪਨੀਆਂ ਨੂੰ ਬਿਨਾਂ ਗੰਧ ਵਾਲੀ ਸ਼ਰਾਬ ਬਣਾਉਣ ਦੇ ਆਦੇਸ਼ ਦਿੱਤੇ ਜਾਣ। ਧੰਨਵਾਦ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਤਰਰਾਸ਼ਟਰੀ ਨਸ਼ਾ ਰੋਕਥਾਮ ਦਿਵਸ ਮੌਕੇ ਯੂਐਨਓਡੀਸੀ ਅਤੇ ਪੰਜਾਬ ਜੇਲ੍ਹ ਵਿਭਾਗ ਨੇ ਨਸ਼ਾ, ਐਚਆਈਵੀ ਅਤੇ ਜੇਲ੍ਹਾਂ ‘ਚ ਕੈਦੀਆਂ ਦੀ ਸਿਹਤ ‘ਤੇ ਵਿਚਾਰ-ਵਟਾਂਦਰਾ ਕੀਤਾ

ਚੰਡੀਗੜ੍ਹ/ਲੁਧਿਆਣਾ, 27 ਜੂਨ: ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਅਤੇ ਮੁੜ ਵਸੇਬਾ ਸੇਵਾਵਾਂ...

ਕੇਤਨ ਕਤਲ ਕੇਸ ਦੇ ਕ੍ਰਿਕਟ ਨਾਲ ਜੁੜੇ ਤਾਰ, ਸਿਆ ਦੇ ਭਰਾ ਸਾਹਿਲ ਦਾ ਕਰੀਬੀ ਹੈ ਚੇਤਨ; ਇੱਕੋ ਟੀਮ ਲਈ ਖੇਡਦੇ ਸਨ ਦੋਵੇਂ

ਮਹਾਰਾਸ਼ਟਰ ਦੇ ਪੁਣੇ ਦੇ ਕਿਲ੍ਹੇ ਵਿੱਚ ਹੋਏ ਸਨਸਨੀਖੇਜ਼ ਕਤਲ ਕੇਸ ਦੀ ਜਾਂਚ ਵਿੱਚ ਹੁਣ...

ਜਾਰਜੀਆ ਦੀ ਸੰਸਦ ‘ਚ PM ਦੇ ਭਾਸ਼ਣ ਦੌਰਾਨ ਆਪਸ ‘ਚ ਭਿੜੇ ਸੰਸਦ ਮੈਂਬਰ, ਜੰਮ ਕੇ ਚੱਲੇ ਲੱਤਾਂ-ਮੁੱਕੇ

ਜਾਰਜੀਆ ਦੇ ਪ੍ਰਧਾਨ ਮੰਤਰੀ ਇਰਾਕਲੀ ਕੋਬਾਖਿਦਜ਼ੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਪਣਾ ਸਾਲਾਨਾ ਸੰਬੋਧਨ ਦੇ...

ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!

ਪੰਜਾਬ ਬਿਊਰੋ ਆਫ ਇੰਵੈਸਟੀਗੇਸ਼ਨ (ਪੀਬੀਆਈ) ਨੇ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ 22...

Uttarakhand ‘ਚ ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ...

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...