ਹਰਿਆਣਾ ਦੀਆਂ ਜੇਲ੍ਹਾਂ ਦੇ ਕੈਦੀਆਂ ਨੂੰ ਰਹਿਣ ਲਈ 2BHK ਫਲੈਟ ਮਿਲਣਗੇ। ਸਰਕਾਰ ਦੀ ਓਪਨ ਜੇਲ ਸਕੀਮ ਤਹਿਤ ਕੈਦੀਆਂ ਨੂੰ ਇਹ ਸਹੂਲਤ ਮਿਲਣ ਜਾ ਰਹੀ ਹੈ। ਪਹਿਲੇ ਪੜਾਅ ਵਿੱਚ, ਇਹ ਸਹੂਲਤ ਸੀਐਮ ਸਿਟੀ ਕਰਨਾਲ ਅਤੇ ਫਰੀਦਾਬਾਦ ਵਿੱਚ ਸ਼ੁਰੂ ਕੀਤੀ ਜਾਵੇਗੀ। ਦੱਸ ਦਈਏ ਕਿ ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਚੌਟਾਲਾ ਪਹਿਲਾਂ ਹੀ ਇਸ ਸਕੀਮ ਨੂੰ ਹਰੀ ਝੰਡੀ ਦੇ ਚੁੱਕੇ ਹਨ। ਇਹ ਰਿਹਾਇਸ਼ੀ ਸਹੂਲਤ ਮੁਫਤ ਹੋਵੇਗੀ ਅਤੇ ਬੁਨਿਆਦੀ ਸਹੂਲਤਾਂ ਲਈ ਕੋਈ ਕਿਰਾਇਆ ਜਾਂ ਖਰਚਾ ਨਹੀਂ ਲਿਆ ਜਾਵੇਗਾ।
ਹਰਿਆਣਾ ਦੇ ਇੱਕ ਜੇਲ੍ਹ ਅਧਿਕਾਰੀ ਨੇ ਖੁਲਾਸਾ ਕੀਤਾ ਕਿ 2018 ਵਿੱਚ ਸਰਕਾਰ ਨੇ ਰੁਪਏ ਜਾਰੀ ਕੀਤੇ ਸਨ। ਉਨ੍ਹਾਂ ਦੱਸਿਆ ਕਿ ਇਹ ਫਲੈਟ ਉਹਨਾਂ ਕੈਦੀਆਂ ਨੂੰ ਮਿਲਣਗੇ ਜਿਨ੍ਹਾਂ ਨੇ ਜੇਲ ਦੀ ਸਜਾ ਦੌਰਾਨ ਵਧੀਆ ਵਿਵਹਾਰ ਕੀਤਾ ਹੈ ਅਤੇ ਆਪਣੀ ਜ਼ਿਆਦਾਤਰ ਸਜ਼ਾ ਪੂਰੀ ਕਰ ਲਈ ਹੈ। ਯੋਗ ਦੋਸ਼ੀਆਂ ਦੀ ਚੋਣ ਦੀ ਪ੍ਰਕਿਰਿਆ ਲਗਭਗ ਪੂਰੀ ਹੋ ਚੁੱਕੀ ਹੈ ਅਤੇ ਉੱਚ ਅਧਿਕਾਰੀਆਂ ਦੀ ਅੰਤਿਮ ਪ੍ਰਵਾਨਗੀ ਦੀ ਉਡੀਕ ਹੈ। ਯੋਜਨਾ ਦੇ ਅਨੁਸਾਰ, ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਦੋਸ਼ੀ ਆਪਣੇ ਪਰਿਵਾਰਾਂ ਸਮੇਤ ਫਲੈਟ ਵਿੱਚ ਸ਼ਿਫਟ ਹੋ ਸਕਣਗੇ।
----------- Advertisement -----------
ਹਰਿਆਣਾ ‘ਚ ਕੈਦੀਆਂ ਨੂੰ ਮਿਲਣਗੇ 2BHK ਫਲੈਟ
Published on
----------- Advertisement -----------
----------- Advertisement -----------












