ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਜਿੱਥੇ ਬਰੈਮਪਟਨ ਇਲਾਕੇ ‘ਚ ਹੋਈ ਭਾਰੀ ਬਰਸਾਤ ਕਾਰਨ ਜਨ ਜੀਵਨ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋਇਆ ਹੈ। ਸੜਕਾਂ ਅਤੇ ਘਰਾਂ ਅੰਦਰ ਪਾਣੀ ਭਰ ਗਿਆ ਹੈ। ਭਾਰੀ ਮੀਂਹ ਕਾਰਣ ਕਈ ਇਲਾਕਿਆਂ ‘ਚ ਵਾਹਨ ਵੀ ਪਾਣੀ ‘ਚ ਡੁੱਬ ਗਏ ਹਨ।
ਦੱਸ ਦਈਏ ਕਿ ਕਈ ਜਗ੍ਹਾ ਤੇ ਬਿਜਲੀ ਦੀ ਸਪਲਾਈ ਬੰਦ ਹੋਣ ਨਾਲ ਇਕ ਲੱਖ ਦੇ ਕਰੀਬ ਲੋਕ ਪ੍ਰਭਾਵਿਤ ਹੋਏ ਹਨ। ਟੋਰਾਂਟੋ ਅਤੇ ਇਸਦੇ ਨਾਲ ਲੱਗਦੇ ਕਈ ਇਲਾਕਿਆਂ ‘ਚ ਹੜਾਂ ਵਰਗੇ ਹਾਲਾਤ ਬਣੇ ਹੋਏ ਹਨ। ਲੋਕਾਂ ਨੂੰ ਆਉਣ ਜਾਣ ‘ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸਤੋਂ ਪਹਿਲਾਂ ਜੁਲਾਈ 2013 ਵਿਚ ਟੋਰਾਂਟੋ ‘ਚ ਭਿਆਨਕ ਤੂਫ਼ਾਨ ਆਇਆ ਸੀ ਜਿਸ ਕਾਰਨ 3 ਲੱਖ ਲੋਕਾਂ ਦੀ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਈ ਸੀ।