ਦੂਰਸੰਚਾਰ, ਇਲੈਕਟ੍ਰੋਨਿਕਸ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਦੇਸ਼ ਦੇ ਪਹਿਲੇ 3ਡੀ ਪ੍ਰਿੰਟਿਡ ਡਾਕਘਰ ਦਾ ਉਦਘਾਟਨ ਕੀਤਾ। ਇਸ ਨੂੰ ਬੈਂਗਲੁਰੂ ਦੇ ਕੈਮਬ੍ਰਿਡ ਲੇਆਉਟ ਵਿੱਚ ਬਣਾਇਆ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਨੂੰ ਬਣਾਉਣ ‘ਚ ਸਿਰਫ 43 ਦਿਨ ਲੱਗੇ ਸਨ ਜਦਕਿ ਸਮਾਂ ਸੀਮਾ 45 ਦਿਨ ਸੀ। ਇਸ ਨੂੰ ਐਲ ਐਂਡ ਟੀ ਨੇ ਆਈਆਈਟੀ ਮਦਰਾਸ ਦੀ ਮਦਦ ਨਾਲ ਬਣਾਇਆ ਹੈ।
ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਬੈਂਗਲੁਰੂ ਭਾਰਤ ਦੀ ਨਵੀਂ ਤਸਵੀਰ ਪੇਸ਼ ਕਰਦਾ ਹੈ। ਜਿਸ ਰੂਪ ਵਿੱਚ ਤੁਸੀਂ 3D ਪੋਸਟ ਆਫਿਸ ਨੂੰ ਦੇਖ ਰਹੇ ਹੋ, ਉਹ ਭਾਰਤ ਦੀ ਆਤਮਾ ਹੈ। ਇਸੇ ਭਾਵਨਾ ਨਾਲ ਦੇਸ਼ ਨੂੰ ਅੱਗੇ ਵਧਦੇ ਜਾਣਾ ਹੈ। ਇਹ ਆਧੁਨਿਕ ਡਾਕਘਰ 1,021 ਵਰਗ ਫੁੱਟ ਵਿੱਚ ਬਣਾਇਆ ਗਿਆ ਹੈ। ਇਸ ਨੂੰ 3ਡੀ ਕੰਕਰੀਟ ਪ੍ਰਿੰਟਿੰਗ ਟੈਕਨਾਲੋਜੀ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ, ਰੋਬੋਟਿਕ ਪ੍ਰਿੰਟਰ ਦੁਆਰਾ ਬਣਾਏ ਡਿਜ਼ਾਈਨ ਦੇ ਅਨੁਸਾਰ ਇਸ ਵਿੱਚ ਕੰਕਰੀਟ ਦੀ ਪਰਤ ਦਰ ਪਰਤ ਜਮ੍ਹਾਂ ਕੀਤੀ ਜਾਂਦੀ ਹੈ।
ਐਲ ਐਂਡ ਟੀ ਦਾ ਕਹਿਣਾ ਹੈ ਕਿ ਰੋਬੋਟਿਕਸ ਦੀ ਮਦਦ ਨਾਲ ਪ੍ਰੀ-ਏਮਬੈਡਡ ਡਿਜ਼ਾਈਨ ਨੂੰ ਸ਼ਾਮਲ ਕੀਤਾ ਹੈ, ਇਸ ਤਕਨੀਕ ਨਾਲ ਨਿਰਮਾਣ 43 ਦਿਨਾਂ ਵਿੱਚ ਪੂਰਾ ਹੋ ਗਿਆ ਸੀ ਜਦੋਂ ਕਿ ਰਵਾਇਤੀ ਵਿਧੀ ਜਿਸ ਵਿੱਚ ਲਗਭਗ 6 ਤੋਂ 8 ਮਹੀਨੇ ਲੱਗਦੇ ਹਨ। ਇਸ ਤਕਨੀਕ ਕਾਰਨ ਮਹਿਜ਼ 23 ਲੱਖ ਰੁਪਏ ਦਾ ਖਰਚਾ ਆਇਆ ਹੈ, ਜੋ ਕਿ ਰਵਾਇਤੀ ਤਰੀਕੇ ਨਾਲ ਖਰਚ ਕੀਤੀ ਜਾਣ ਵਾਲੀ ਰਕਮ ਨਾਲੋਂ 30 ਤੋਂ 40 ਫੀਸਦੀ ਘੱਟ ਹੈ।
ਉਨ੍ਹਾਂ ਕਿਹਾ ਕਿ ਇਮਾਰਤ ਦੇ ਨਿਰਮਾਣ ਵਿਚ ਮਸ਼ੀਨਾਂ ਅਤੇ ਰੋਬੋਟ ਦੀ ਵਰਤੋਂ ਕੀਤੀ ਗਈ ਹੈ, ਹਾਲਾਂਕਿ ਆਉਣ ਵਾਲੇ ਦਿਨਾਂ ਵਿਚ ਹੋਰ ਸੁਧਾਰ ਕੀਤੇ ਜਾ ਸਕਦੇ ਹਨ। ਇਮਾਰਤ ਦੀ ਉਸਾਰੀ ਵਿੱਚ ਸਾਰੀਆਂ ਕੁਸ਼ਲ ਤਕਨੀਕਾਂ ਦੀ ਵਰਤੋਂ ਕੀਤੀ ਗਈ ਹੈ।ਇਸ ਇਮਾਰਤ ਵਿੱਚ ਕੋਈ ਲੰਬਕਾਰੀ ਜੋੜ ਨਹੀਂ ਹੈ। ਇਸ ਵਿਸ਼ੇਸ਼ ਤਕਨੀਕ ਰਾਹੀਂ ਕੰਕਰੀਟ ਦੀ ਫੁੱਟਿੰਗ ਅਤੇ ਥ੍ਰੀ-ਲੇਅਰ ਦੀਵਾਰ ਵੀ ਬਣਾਈ ਗਈ ਹੈ।
----------- Advertisement -----------
ਬੈਂਗਲੁਰੂ ‘ਚ ਖੁੱਲਿਆ ਦੇਸ਼ ਦਾ ਪਹਿਲਾ 3D ਪ੍ਰਿੰਟਿਡ ਡਾਕਘਰ, ਜਾਣੋ ਕੀ ਹੈ ਖਾਸੀਅਤ
Published on
----------- Advertisement -----------
----------- Advertisement -----------












