ਜਬਲਪੁਰ ਤੋਂ ਹੈਦਰਾਬਾਦ ਜਾਣ ਵਾਲੀ ਫਲਾਈਟ ਦੀ ਨਾਗਪੁਰ ‘ਚ ਐਮਰਜੈਂਸੀ ਲੈਂਡਿੰਗ ਕਰਾਈ ਗਈ ਸੀ। ਅਸਲ ‘ਚ ਫਲਾਈਟ ਦੇ ਵਾਸ਼ਰੂਮ ‘ਚ ਲਿਖਿਆ ਹੋਇਆ ਸੀ ‘Explosion @9:00 AM’। ਜਿਸ ਤੋਂ ਬਾਅਦ ਫਲਾਈਟ ਨਾਗਪੁਰ ‘ਚ ਲੈਂਡ ਹੋਈ। ਇੱਥੇ ਜਹਾਜ਼ ਦੀ ਜਾਂਚ ਕੀਤੀ ਗਈ। ਜਿਸ ਵਿੱਚ ਕੁਝ ਵੀ ਨਹੀਂ ਮਿਲਿਆ। ਜਿਸ ਤੋਂ ਬਾਅਦ ਸ਼ਾਮ ਨੂੰ ਫਲਾਈਟ ਹੈਦਰਾਬਾਦ ਲਈ ਰਵਾਨਾ ਹੋਈ।
ਅਸਲ ਵਿੱਚ ਇੰਡੀਗੋ ਦੀ ਫਲਾਈਟ 6 ਈ-7308 ਨੇ ਜਬਲਪੁਰ ਦੇ ਦੁਮਨਾ ਏਅਰਪੋਰਟ ਤੋਂ ਐਤਵਾਰ ਸਵੇਰੇ 8 ਵਜੇ ਹੈਦਰਾਬਾਦ ਲਈ ਉਡਾਣ ਭਰੀ ਸੀ। ਇਸ ਨੇ 9:40 ‘ਤੇ ਹੈਦਰਾਬਾਦ ਉਤਰਨਾ ਸੀ। ਪਰ ਇਸ ਨੂੰ 9:10 ‘ਤੇ ਨਾਗਪੁਰ ਹਵਾਈ ਅੱਡੇ ‘ਤੇ ਉਤਾਰਿਆ ਗਿਆ।
ਦੱਸ ਦਈਏ ਇਹ ਫਲਾਈਟ ਕਰੀਬ 6.25 ਘੰਟੇ ਤੱਕ ਨਾਗਪੁਰ ‘ਚ ਫਸੀ ਰਹੀ। ਇਸ ਦੌਰਾਨ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨੇ ਫਲਾਈਟ ‘ਚ ਮੌਜੂਦ 69 ਯਾਤਰੀਆਂ ਅਤੇ 4 ਕਰੂ ਮੈਂਬਰਾਂ ਤੋਂ ਪੁੱਛਗਿੱਛ ਕੀਤੀ। ਫਲਾਈਟ ਦੇ ਅੰਦਰ ਰੱਖੇ ਸਮਾਨ ਦੀ ਵੀ ਜਾਂਚ ਕੀਤੀ ਗਈ। ਇਸ ਦੌਰਾਨ ਮਹਾਰਾਸ਼ਟਰ ਪੁਲਿਸ ਸੀਆਈਐਸਐਫ ਦੇ ਨਾਲ ਬੰਬ ਸਕੁਐਡ ਅਤੇ ਡਾਗ ਸਕੁਐਡ ਵੀ ਮੌਜੂਦ ਸੀ।
ਜਬਲਪੁਰ ਦੇ ਦੁਮਨਾ ਏਅਰਪੋਰਟ ਦੇ ਡਾਇਰੈਕਟਰ ਨੀਰਜ ਕੁਮਾਰ ਨੇ ਦੈਨਿਕ ਭਾਸਕਰ ਨੂੰ ਦੱਸਿਆ – ਨਾਗਪੁਰ ਏਅਰਪੋਰਟ ਅਥਾਰਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੰਬ ਦੀ ਖਬਰ ਪੂਰੀ ਤਰ੍ਹਾਂ ਅਫਵਾਹ ਸੀ। ਹਾਲਾਂਕਿ ਇਹ ਪਤਾ ਲਗਾਉਣ ਲਈ ਜਾਂਚ ਜਾਰੀ ਹੈ ਕਿ ਜਹਾਜ਼ ‘ਚ ਅਜਿਹੀਆਂ ਅਫਵਾਹਾਂ ਕਿਸ ਨੇ ਅਤੇ ਕਿਉਂ ਫੈਲਾਈਆਂ।
ਨਾਗਪੁਰ ਵਿੱਚ ਫਲਾਈਟ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਵਿੱਚ ਕੁਝ ਵੀ ਨਹੀਂ ਮਿਲਿਆ। ਕੁਝ ਵੀ ਸ਼ੱਕੀ ਨਹੀਂ ਮਿਲਿਆ। ਜਿਸ ਤੋਂ ਬਾਅਦ ਦੁਪਹਿਰ 3.30 ਵਜੇ ਫਲਾਈਟ ਨੂੰ ਹੈਦਰਾਬਾਦ ਲਈ ਰਵਾਨਾ ਕੀਤਾ ਗਿਆ। ਫਲਾਈਟ ਸ਼ਾਮ ਕਰੀਬ 5.30 ਵਜੇ ਹੈਦਰਾਬਾਦ ਪਹੁੰਚੀ।
ਇੰਡੀਗੋ ਦੀ ਮੈਨੇਜਰ ਹਿਨਾ ਖਾਨ ਨੇ ਕਿਹਾ, ‘ਜਹਾਜ਼ ‘ਚ 69 ਯਾਤਰੀ ਅਤੇ 4 ਕਰੂ ਮੈਂਬਰ ਸਵਾਰ ਸਨ। ਜਬਲਪੁਰ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ, ਜਯੋਤਿਸਮਿਤਾ ਸੈਕੀਆ, ਜੋ ਕਿ ਚਾਲਕ ਦਲ ਦਾ ਹਿੱਸਾ ਸੀ, ਵਾਸ਼ਰੂਮ ਗਈ। ਇੱਥੇ ਟਾਇਲਟ ਰੋਲ ਦੇ ਟੁਕੜੇ ‘ਤੇ ਨੀਲੀ ਸਿਆਹੀ ਨਾਲ ਲਿਖਿਆ ਸੰਦੇਸ਼ ਦੇਖਿਆ ਗਿਆ। ਇਸ ਵਿੱਚ ਲਿਖਿਆ ਸੀ: ‘ਸਵੇਰੇ 9:00 ਵਜੇ ਧਮਾਕਾ।’
ਸੈਕੀਆ ਨੇ ਪਾਇਲਟ ਨੂੰ ਸੂਚਿਤ ਕੀਤਾ। ਜਿਸ ਨੇ ਏਰੀਆ ਟਰੈਫਿਕ ਕੰਟਰੋਲ, ਨਾਗਪੁਰ ਨੂੰ ਸੂਚਿਤ ਕੀਤਾ। ਫਲਾਈਟ ਨੂੰ ਨਾਗਪੁਰ ਵੱਲ ਮੋੜ ਦਿੱਤਾ ਗਿਆ। ਬੰਬ ਥਰੇਟ ਅਸੈਸਮੈਂਟ ਕਮੇਟੀ ਨੂੰ ਐਮਆਈਐਲ ਸੁਰੱਖਿਆ ਅਤੇ ਟਰਮੀਨਲ ਵਿਭਾਗ ਦੁਆਰਾ ਜਾਣਕਾਰੀ ਦਿੱਤੀ ਗਈ ਸੀ।
ਇਸ ਤੋਂ ਬਾਅਦ ਜਹਾਜ਼ ਨਾਗਪੁਰ ਹਵਾਈ ਅੱਡੇ ‘ਤੇ ਉਤਰਿਆ। ਜਹਾਜ਼ ‘ਚੋਂ ਸਾਰੇ ਯਾਤਰੀਆਂ ਨੂੰ ਬਾਹਰ ਕੱਢ ਲਿਆ ਗਿਆ।
ਸੁਰੱਖਿਆ ਟੀਮ ਇਸ ਗੱਲ ਦੀ ਵੀ ਜਾਣਕਾਰੀ ਜੁਟਾਉਣ ‘ਚ ਲੱਗੀ ਹੋਈ ਹੈ ਕਿ ਇਹ ਸੰਦੇਸ਼ ਕਿਸ ਨੇ ਅਤੇ ਕਦੋਂ ਲਿਖਿਆ ਸੀ?












