July 2, 2026, 2:34 pm
----------- Advertisement -----------
HomeNewsLatest Newsਵਿਆਹ ਤੋਂ 8 ਸਾਲ ਬਾਅਦ ਇਰਫਾਨ ਪਠਾਨ ਨੇ ਦਿਖਾਇਆ ਆਪਣੀ ਪਤਨੀ ਦਾ...

ਵਿਆਹ ਤੋਂ 8 ਸਾਲ ਬਾਅਦ ਇਰਫਾਨ ਪਠਾਨ ਨੇ ਦਿਖਾਇਆ ਆਪਣੀ ਪਤਨੀ ਦਾ ਚਿਹਰਾ, ਜਾਣੋ ਕੌਣ ਹੈ ਬਿਊਟੀ ਕੁਈਨ ਸਫਾ ਬੇਗ

Published on

----------- Advertisement -----------

ਭਾਰਤੀ ਟੀਮ ਦੇ ਸਾਬਕਾ ਆਲਰਾਊਂਡਰ ਖਿਡਾਰੀ ਇਰਫਾਨ ਪਠਾਨ ਸੁਰਖੀਆਂ ‘ਚ ਬਣੇ ਹੋਏ ਹਨ। ਇਰਫਾਨ ਪਠਾਨ 4 ਫਰਵਰੀ ਯਾਨੀ ਅੱਜ (ਐਤਵਾਰ) ਨੂੰ ਆਪਣੇ ਵਿਆਹ ਦੀ 8ਵੀਂ ਵਰ੍ਹੇਗੰਢ ਮਨਾ ਰਹੇ ਹਨ। ਸੋਸ਼ਲ ਮੀਡੀਆ ‘ਤੇ ਇਰਫਾਨ ਪਠਾਨ ਨੂੰ ਲੈ ਕੇ ਪ੍ਰਸ਼ੰਸਕ ਲਗਾਤਾਰ ਆਪਣੀਆਂ ਪ੍ਰਤੀਕਿਰਿਆਵਾਂ ਜ਼ਾਹਰ ਕਰ ਰਹੇ ਹਨ। ਕ੍ਰਿਕਟ ਪ੍ਰਸ਼ੰਸਕ ਇਰਫਾਨ ਪਠਾਨ ਨੂੰ ਉਸ ਦੀ 8ਵੀਂ ਵਰ੍ਹੇਗੰਢ ‘ਤੇ ਵਧਾਈ ਦੇ ਰਹੇ ਹਨ।

ਆਪਣੀ ਵਰ੍ਹੇਗੰਢ ਮੌਕੇ ਇਰਫਾਨ ਪਠਾਨ ਨੇ ਆਪਣੀ ਪਤਨੀ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। 8 ਸਾਲ ਬਾਅਦ ਇਰਫਾਨ ਪਠਾਨ ਨੇ ਪ੍ਰਸ਼ੰਸਕਾਂ ਨੂੰ ਆਪਣੀ ਪਤਨੀ ਦਾ ਚਿਹਰਾ ਦਿਖਾਇਆ ਹੈ। ਇਸ ਤੋਂ ਪਹਿਲਾਂ ਵੀ ਇਰਫਾਨ ਪਠਾਨ ਆਪਣੀ ਪਤਨੀ ਸਫਾ ਬੇਗ ਨਾਲ ਕਈ ਤਸਵੀਰਾਂ ਸ਼ੇਅਰ ਕਰ ਚੁੱਕੇ ਹਨ। ਪਰ ਇਸ ਦੌਰਾਨ ਸਫਾ ਦਾ ਚਿਹਰਾ ਅਕਸਰ ਛੁਪਿਆ ਰਹਿੰਦਾ ਸੀ। ਹੁਣ ਤੱਕ ਉਹ ਜਾਂ ਤਾਂ ਬੁਰਕੇ ਨਾਲ ਜਾਂ ਆਪਣਾ ਹੱਥ ਰੱਖਕੇ ਆਪਣਾ ਚਿਹਰਾ ਲੁਕਾਉਂਦੀ ਨਜ਼ਰ ਆ ਰਹੀ ਸੀ। ਪਰ ਇਰਫਾਨ ਪਠਾਨ ਨੇ ਆਪਣੇ ਵਿਆਹ ਦੀ 8ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਆਪਣੀ ਪਤਨੀ ਦੀ ਇਕ ਖੂਬਸੂਰਤ ਤਸਵੀਰ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਹੈ। ਦੱਸ ਦੇਈਏ ਕਿ ਸਫਾ ਇੱਕ ਮਾਡਲ ਸੀ। ਪਰ ਇਰਫਾਨ ਪਠਾਨ ਨਾਲ ਵਿਆਹ ਤੋਂ ਬਾਅਦ ਉਸਨੇ ਮਾਡਲਿੰਗ ਦੀ ਦੁਨੀਆ ਛੱਡ ਦਿੱਤੀ।

ਇਰਫਾਨ ਪਠਾਨ ਨੇ 2016 ਵਿੱਚ ਦੁਬਈ ਵਿੱਚ ਸਫਾ ਬੇਗ ਨਾਲ ਵਿਆਹ ਕੀਤਾ ਸੀ। ਸਫਾ ਦਾ ਜਨਮ 28 ਫਰਵਰੀ 1994 ਨੂੰ ਸਾਊਦੀ ਅਰਬ ‘ਚ ਹੋਇਆ ਸੀ। ਜਿਸ ਤੋਂ ਬਾਅਦ ਉਸਨੇ ਮਾਡਲਿੰਗ ਵਿੱਚ ਆਪਣਾ ਕਰੀਅਰ ਬਣਾਇਆ। ਸਫਾ ਦੇ ਮਾਤਾ-ਪਿਤਾ ਨੇ ਵੀ ਉਸ ਦੇ ਕਰੀਅਰ ਨੂੰ ਅੱਗੇ ਵਧਾਉਣ ਵਿਚ ਉਸ ਦਾ ਸਾਥ ਦਿੱਤਾ। ਪਰ 2016 ਵਿੱਚ ਇਰਫਾਨ ਪਠਾਨ ਨਾਲ ਵਿਆਹ ਕਰਨ ਤੋਂ ਬਾਅਦ, ਸਫਾ ਬੇਗ ਨੇ ਆਪਣਾ ਮਾਡਲਿੰਗ ਕਰੀਅਰ ਛੱਡ ਦਿੱਤਾ ਅਤੇ ਇੱਕ ਘਰੇਲੂ ਔਰਤ ਬਣ ਗਈ। ਤੁਹਾਨੂੰ ਦੱਸ ਦੇਈਏ ਕਿ ਪਠਾਨ ਦੇ ਦੋ ਬੇਟੇ ਵੀ ਹਨ।

ਸਫਾ ਬੇਗ ਦਿੱਖ ‘ਚ ਬੇਹੱਦ ਖੂਬਸੂਰਤ ਹੈ। ਸੋਸ਼ਲ ਮੀਡੀਆ ‘ਤੇ ਉਸ ਦੀ ਖੂਬਸੂਰਤੀ ਦੇਖ ਕੇ ਫੈਨਜ਼ ਦੀਵਾਨਾ ਹੋ ਰਹੇ ਹਨ। ਉਹ ਲਗਾਤਾਰ ਸਫਾ ਬੇਗ ਦੀ ਖੂਬਸੂਰਤੀ ਦੀ ਤਾਰੀਫ ਕਰ ਰਹੇ ਹਨ। ਸਫਾ ਬੇਗ ਆਪਣੀ ਖੂਬਸੂਰਤੀ ਨਾਲ ਵੱਡੀਆਂ-ਵੱਡੀਆਂ ਅਭਿਨੇਤਰੀਆਂ ਨੂੰ ਮੁਕਾਬਲਾ ਦੇ ਰਹੀ ਹੈ।

ਇਰਫਾਨ ਨੇ ਵਿਆਹ ਦੀ 8ਵੀਂ ਵਰ੍ਹੇਗੰਢ ‘ਤੇ ਪਿਆਰ ਭਰਿਆ ਸੰਦੇਸ਼ ਲਿਖਦੇ ਹੋਏ ਪਤਨੀ ਸਫਾ ਨਾਲ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਤਸਵੀਰ ਦੇ ਨਾਲ ਲਿਖਿਆ। ਇੱਕ ਹੀ ਸ਼ਖਸ ਵੱਲੋਂ ਕਿੰਨੀਆਂ ਸਾਰੀਆਂ ਭੂਮਿਕਾ ਨੂੰ ਨਿਬਾਉਣ ਦੀ ਕਲਾ ਵਿੱਚ ਮੁਹਾਰਤ ਰੱਖਣ ਵਾਲੀ ਇਹ ਸ਼ਖਸੀਅਤ ਹੈ। ਮੂਡ ਵਿੱਚ ਬਿਹਤਰ ਕਰਨ ਵਾਲੀ, ਕਾਮੇਡੀਅਨ, ਟ੍ਰਬਲਮੇਕਰ, ਹਰ ਸਥਿਤੀ ਵਿੱਚ ਸਾਥ ਦੇਣ ਵਾਲੀ, ਦੋਸਤ, ਮੇਰੇ ਬੱਚਿਆਂ ਦੀ ਮਾਂ, ਆਪਣੀ ਜ਼ਿੰਦਗੀ ਦੇ ਬਿਹਤਰੀਨ ਸਫਰ ਵਿੱਚ ਤੁਹਾਨੂੰ ਨਾਲ ਪਾਇਆ ਮੇਰੀ ਪਤਨੀ ਵਾਂਗ। ਵਿਆਹ ਦੀ 8ਵੀਂ ਵਰ੍ਹੇਗੰਢ ਮੁਬਾਰਕ ਹੋਵੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਮਰਨਾਥ ਯਾਤਰਾ ਲਈ ਪਹਿਲਾ ਜੱਥਾ ਜੰਮੂ ਤੋਂ ਰਵਾਨਾ

ਅਮਰਨਾਥ ਯਾਤਰਾ ਦਾ ਪਹਿਲਾ ਜੱਥਾ ਅੱਜ ਵੀਰਵਾਰ 2 ਜੁਲਾਈ ਨੂੰ ਸਵੇਰੇ 4 ਵਜੇ ਜੰਮੂ...

ਬਹਿਬਲ ਕਲਾਂ ਗੋਲੀਕਾਂਡ: SIT ਅੱਜ ਘਟਨਾ ਵਾਲੀ ਥਾਂ ਦਾ ਕਰੇਗੀ ਦੌਰਾ

 ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਵਿੱਚ ਹੁਣ ਵਿਸ਼ੇਸ਼ ਜਾਂਚ ਟੀਮ (SIT) ਨੇ ਤੇਜ਼ੀ...

ਬੋਰਵੈੱਲ ਹਾਦਸੇ ‘ਤੇ ਪੁਲਿਸ ਦਾ ਵੱਡਾ ਐਕਸ਼ਨ, ਮਾਸੂਮ ਦੀ ਮੌਤ ਮਗਰੋਂ ਖੇਤ ਦੇ ਮਾਲਕ ਸਣੇ 2 ਠੇਕੇਦਾਰਾਂ ਖਿਲਾਫ਼ ਦਰਜ ਕੀਤੀ FIR

ਅੰਬਾਲਾ ਬੋਰਵੈੱਲ ਹਾਦਸੇ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ। ਇਸ ਮਾਮਲੇ ‘ਚ ਪੁਲਿਸ...

ਖੰਨਾ ਦੇ ਹੋਟਲ ‘ਚੋਂ ਮਿਲੀਆਂ ਵਿਆਹੇ ਪ੍ਰੇਮੀ ਜੋੜੇ ਦੀਆਂ ਲਾਸ਼ਾਂ, ਦੋਵਾਂ ਦੇ ਸਿਰ ‘ਚ ਲੱਗੀ ਗੋਲੀ

ਲੁਧਿਆਣਾ ਦੇ ਖੰਨਾ ਵਿਖੇ ਬੁੱਧਵਾਰ ਸ਼ਾਮ ਨੂੰ ਇੱਕ ਨਾਮੀ ਹੋਟਲ ਦੇ ਕਮਰੇ ਵਿੱਚੋਂ ਇੱਕ...

ਅਮਰੀਕਾ ‘ਚ ਜਨਮੇ ਪੰਜਾਬੀ ਬੱਚਿਆਂ ਨੂੰ ਮਿਲੇਗੀ ਨਾਗਰਿਕਤਾ, ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਅਮਰੀਕੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਨਮ ਅਧਿਕਾਰ ਨਾਗਰਿਕਤਾ ਬਹਾਲ ਕਰਨ ਦੇ...

ਦਿੱਲੀ ਸਰਕਾਰ ਵਲੋਂ ਸਰਦੀਆਂ ਦਾ ਪ੍ਰਦੂਸ਼ਣ ਮਾਸਟਰ ਪਲਾਨ ਨੋਟੀਫਾਈ, 1 ਨਵੰਬਰ ਤੋਂ 28 ਫਰਵਰੀ ਤੱਕ ਸਥਾਈ ਲਾਗੂ ਰਹਿਣਗੇ ਨਿਯਮ

ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ਦਾ ਕਹਿਣਾ ਹੈ - ਦਿੱਲੀ ਸਰਕਾਰ ਨੇ ਸਰਦੀਆਂ ਦੇ...

PSEB ਨੇ ਲਾਂਚ ਕੀਤਾ ਦੇਸ਼ ਦਾ ਪਹਿਲਾ ਪੁਸਤਕ ਪੋਰਟਲ, ਮਿਲੇਗੀ 15% ਦੀ ਛੋਟ; ਘਰ ਪਹੁੰਚਣਗੀਆਂ ਕਿਤਾਬਾਂ

ਪੰਜਾਬ ਦੇ ਸਕੂਲੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪ੍ਰਾਈਵੇਟ ਕਿਤਾਬ ਵਿਕਰੇਤਾਵਾਂ ਦੀ ਮਨਮਾਨੀ...

ਹਾਰਟ ਅਟੈਕ ਦੌਰਾਨ ਹਰ ਮਿੰਟ ਕੀਮਤੀ ਹੁੰਦਾ ਹੈ ਅਤੇ ਕੈਸ਼ਲੈੱਸ ਇਲਾਜ ਡਾਕਟਰਾਂ ਨੂੰ ਬਿਨਾਂ ਕਿਸੇ ਦੇਰੀ ਦੇ ਮਰੀਜ਼ ਦੀ ਜਾਨ ਬਚਾਉਣ ਦਾ ਮੌਕਾ ਦਿੰਦਾ...

ਚੰਡੀਗੜ੍ਹ; 1 ਜੁਲਾਈ 2026:ਜਦੋਂ ਮਲੇਰਕੋਟਲਾ ਦੇ ਰਹਿਣ ਵਾਲੇ ਸ਼ੇਖ ਜ਼ੀਸ਼ਾਨ ਕੁਰੈਸ਼ੀ ਨੂੰ ਦਿਲ ਦੀ...

ਅਕਾਲੀ ਦਲ ਦੇ ਸਾਬਕਾ ਵਿਧਾਨ ਸਭਾ ਉਮੀਦਵਾਰ ਸਰਬਜੋਤ ਸਿੰਘ ਸਾਬੀ ਵੀ ਆਪਣੇ ਸਮਰਥਕਾਂ ਸਮੇਤ ‘ਆਪ’ ਵਿੱਚ ਹੋਏ ਸ਼ਾਮਲ

ਚੰਡੀਗੜ੍ਹ, 1 ਜੁਲਾਈ:ਆਮ ਆਦਮੀ ਪਾਰਟੀ (ਆਪ) ਦਾ ਪਰਿਵਾਰ ਲਗਾਤਾਰ ਵਧਦਾ ਜਾ ਰਿਹਾ ਹੈ। ਬੁੱਧਵਾਰ...