November 14, 2026, 4:58 pm
----------- Advertisement -----------
HomeNewsLatest Newsਜੇਕਰ ਤੁਸੀਂ ਵੀ ਹੋ ਪੈਰਾਗਲਾਈਡਿੰਗ ਦੇ ਸ਼ੋਕੀਨ, ਤਾਂ ਜਾਣੋ ਭਾਰਤ 'ਚ ਪੈਰਾਗਲਾਈਡਿੰਗ...

ਜੇਕਰ ਤੁਸੀਂ ਵੀ ਹੋ ਪੈਰਾਗਲਾਈਡਿੰਗ ਦੇ ਸ਼ੋਕੀਨ, ਤਾਂ ਜਾਣੋ ਭਾਰਤ ‘ਚ ਪੈਰਾਗਲਾਈਡਿੰਗ ਲਈ 5 ਸਭ ਤੋਂ ਵਧੀਆ ਸਥਾਨ

Published on

----------- Advertisement -----------

ਜੇਕਰ ਤੁਸੀਂ ਛੁੱਟੀਆਂ ਵਿਚ ਕੀਤੇ ਘੁੰਮਣ ਦਾ ਪਲਾਨ ਬਣਾ ਰਹੇ ਹੋ, ਤਾਂ ਅਸੀਂ ਤੁਹਾਨੂੰ ਅਜਿਹੀਆਂ ਥਾਵਾਂ ਬਾਰੇ ਦੱਸ ਰਹੇ ਹਾਂ, ਜਿੱਥੇ ਗਰਮੀਆਂ ਦੇ ਮੌਸਮ ‘ਚ ਵੀ ਤੁਸੀਂ ਆਨੰਦ ਲੈ ਸਕਦੇ ਹੋ। ਆਖਿਰ ਹਵਾ ਵਿੱਚ ਉੱਡਣ ਦਾ ਸ਼ੌਕ ਕਿਸ ਨੂੰ ਨਹੀਂ ਹੁੰਦਾ ਪਰ ਖੰਭਾਂ ਤੋਂ ਬਿਨਾਂ ਇਹ ਸੰਭਵ ਨਹੀਂ। ਫਿਰ ਵੀ ਤੁਸੀਂ ਪੈਰਾਗਲਾਈਡਿੰਗ ਕਰਕੇ ਗੁਬਾਰਿਆਂ ਨਾਲ ਉੱਡ ਸਕਦੇ ਹੋ ਅਤੇ ਹਵਾ ਵਿੱਚ ਉੱਡਣ ਦਾ ਸ਼ੌਕ ਪੂਰਾ ਕਰ ਸਕਦੇ ਹੋ। ਅੱਜਕਲ ਸੈਰ-ਸਪਾਟਾ ਸਥਾਨਾਂ ‘ਤੇ ਪੈਰਾਗਲਾਈਡਿੰਗ ਦਾ ਰੁਝਾਨ ਜ਼ੋਰਾਂ ‘ਤੇ ਹੈ। ਜੇਕਰ ਤੁਸੀਂ ਪੈਰਾਗਲਾਈਡਿੰਗ ਕਰਨ ਜਾ ਰਹੇ ਹੋ ਤਾਂ ਜਾਣੋ ਕਿਹੜੀ ਜਗ੍ਹਾ ਤੁਹਾਨੂੰ ਪੈਰਾਗਲਾਈਡਿੰਗ ਕਰਨੀ ਚਾਹੀਦੀ ਹੈ, ਤਾਂ ਕਿ ਤੁਹਾਡਾ ਮਜ਼ਾ ਦੁੱਗਣਾ ਹੋ ਜਾਵੇ।

ਜੋਧਪੁਰ, ਰਾਜਸਥਾਨ
ਰਾਜਸਥਾਨ ਦਾ ਜੋਧਪੁਰ ਸ਼ਹਿਰ ਆਪਣੇ ਸ਼ਾਹੀ ਮਹਿਲ ਦੀ ਸੁੰਦਰਤਾ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਜੋਧਪੁਰ ਵਿਚ 1500 ਫੁੱਟ ਦੀ ਉਚਾਈ ‘ਤੇ ਪੈਰਾਗਲਾਈਡਿੰਗ ਦਾ ਮਜ਼ਾ ਲਿਆ ਜਾ ਸਕਦਾ ਹੈ। ਰਾਜਸਥਾਨ ਦੀ ਗਰਮੀ ਤੋਂ ਬਾਅਦ ਅਸਮਾਨ ਦੀ ਉੱਚੀ ਹਵਾ ‘ਚ ਉੱਡਣ ਦਾ ਮਜ਼ਾ ਹੀ ਵੱਖਰਾ ਹੈ।
ਪੰਚਗਨੀ, ਮਹਾਰਾਸ਼ਟਰ
ਪੰਚਗਨੀ ਮਹਾਰਾਸ਼ਟਰ ਦਾ ਇੱਕ ਸੁੰਦਰ ਪਹਾੜੀ ਸਟੇਸ਼ਨ ਹੈ। ਇਹ ਜ਼ਮੀਨ ਤੋਂ 1200 ਮੀਟਰ ਦੀ ਉਚਾਈ ‘ਤੇ ਹੈ। ਪੰਚਗਨੀ ਦਾ ਮੌਸਮ ਬਹੁਤ ਖੂਬਸੂਰਤ ਹੈ। ਜੇਕਰ ਤੁਸੀਂ ਪੈਰਾਗਲਾਈਡਿੰਗ ਦੇ ਸ਼ੌਕੀਨ ਹੋ ਤਾਂ ਪੰਚਗਨੀ ਜ਼ਰੂਰ ਜਾਣਾ ਚਾਹੀਦਾ ਹੈ।
ਵਾਗਾਮੋਨ, ਕੇਰਲਾ
ਪੈਰਾਗਲਾਈਡਿੰਗ ਲਈ ਵਾਗਾਮੋਨ ਸੈਲਾਨੀਆਂ ਦੀ ਪਸੰਦੀਦਾ ਥਾਂ ਹੈ। ਵਾਗਾਮੋਨ ਜ਼ਮੀਨ ਤੋਂ 3000 ਮੀਟਰ ਉੱਪਰ ਕੇਰਲ ਦਾ ਇੱਕ ਸੁੰਦਰ ਪਹਾੜੀ ਸਟੇਸ਼ਨ ਹੈ। ਸੁੰਦਰ ਕੁਦਰਤੀ ਨਜ਼ਾਰਿਆਂ ਦੇ ਵਿਚਕਾਰ ਇੱਥੇ ਪੈਰਾਗਲਾਈਡਿੰਗ ਦਾ ਮਜ਼ਾ ਹੀ ਵੱਖਰਾ ਹੈ। ਵਾਗਾਮੋਨ ਵਿੱਚ ਤੁਸੀਂ ਕਈ ਦਿਨ ਰਹਿ ਕੇ ਅਸਮਾਨ ਵਿੱਚ ਉੱਡਣ ਦਾ ਆਨੰਦ ਲੈ ਸਕਦੇ ਹੋ।
ਨੈਨੀਤਾਲ, ਉੱਤਰਾਖੰਡ
ਉਤਰਾਖੰਡ ਦਾ ਨੈਨੀਤਾਲ ਸੈਰ-ਸਪਾਟਾ ਲਈ ਮਸ਼ਹੂਰ ਹੈ। ਇੱਥੋਂ ਦੇ ਸੁੰਦਰ ਮੈਦਾਨਾਂ ਵਿੱਚ ਦੂਰ-ਦੂਰ ਤੋਂ ਸੈਲਾਨੀ ਆਉਂਦੇ ਹਨ। ਨੈਨੀਤਾਲ 2000 ਮੀਟਰ ਦੀ ਉਚਾਈ ‘ਤੇ ਹੈ, ਇੱਥੇ ਪੈਰਾਗਲਾਈਡਿੰਗ ਕਰਨ ਦਾ ਮਜ਼ਾ ਲਿਆ ਜਾ ਸਕਦਾ ਹੈ। ਨੈਨੀਤਾਲ ਵਿੱਚ ਪੈਰਾਗਲਾਈਡਿੰਗ ਦੀ ਚੰਗੀ ਸਹੂਲਤ ਹੈ।
ਬੀੜ ਬਿਲਿੰਗ, ਹਿਮਾਚਲ
ਹਿਮਾਚਲ ਪ੍ਰਦੇਸ਼ ਵਿੱਚ ਬੀੜ ਬਿਲਿੰਗ ਨੂੰ ਪੈਰਾਗਲਾਈਡਿੰਗ ਲਈ ਭਾਰਤ ਵਿੱਚ ਸਭ ਤੋਂ ਵਧੀਆ ਸਥਾਨ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਇੱਥੇ ਪੈਰਾਗਲਾਈਡਿੰਗ ਆਪਰੇਟਰਾਂ ਦੀ ਬਹੁਤਾਤ ਹੈ ਜੋ ਛੋਟੇ, ਦਰਮਿਆਨੇ ਅਤੇ ਲੰਬੇ ਫਲਾਈਟ ਸੈਸ਼ਨ ਪ੍ਰਦਾਨ ਕਰਦੇ ਹਨ। ਬਿਲਿੰਗ ਟੇਕ-ਆਫ ਪੁਆਇੰਟ ਏਸ਼ੀਆ ਵਿੱਚ ਸਭ ਤੋਂ ਉੱਚਾ ਅਤੇ ਵਿਸ਼ਵ ਵਿੱਚ ਦੂਜਾ ਸਭ ਤੋਂ ਉੱਚਾ ਬਿੰਦੂ ਹੈ। ਜੋ ਕਿ ਸਮੁੰਦਰ ਤਲ ਤੋਂ ਲਗਭਗ 8000 ਫੁੱਟ ਦੀ ਉਚਾਈ ‘ਤੇ ਹੈ ਅਤੇ ਲੈਂਡਿੰਗ ਲਗਭਗ 4000 ਫੁੱਟ ਹੈ। ਬੀੜ ਬਿਲਿੰਗ ਵਿੱਚ ਪੈਰਾਗਲਾਈਡਿੰਗ ਲਈ ਅਕਤੂਬਰ ਤੋਂ ਜੂਨ ਸਭ ਤੋਂ ਵਧੀਆ ਸਮਾਂ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੇ ਨੌਜਵਾਨਾਂ ਲਈ 1 ਕਰੋੜ ਜਿੱਤਣ ਦਾ ਸੁਨਹਿਰੀ ਮੌਕਾ, CM ਮਾਨ ਨੇ ਲਾਂਚ ਕੀਤਾ ‘ਪੰਜਾਬ ਦਾ ਕਰੋੜਪਤੀ’ ਮੁਕਾਬਲਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਨੌਜਵਾਨਾਂ ਨੂੰ ਆਪਣੇ ਸੱਭਿਆਚਾਰ,...

ਪੰਜਾਬ ਦੇ ਸਾਰੇ ਪਿੰਡ ‘ਚ ਲੱਗਣਗੀਆਂ ਸੋਲਰ ਲਾਈਟਾਂ, ਸਰਕਾਰ ਖਰਚੇਗੀ 380 ਕਰੋੜ ਰੁਪਏ

ਪੰਜਾਬ ਸਰਕਾਰ ਦੇ ਨਵੇਂ ਪ੍ਰੋਜੈਕਟ ਤਹਿਤ ਸੂਬੇ ਦੇ ਸਾਰੇ ਪਿੰਡਾਂ ਵਿਚ ਸੋਲਰ ਲਾਈਟਾਂ ਲੱਗਣਗੀਆਂ।...

CM ਦੇ OSD ਘੁੰਮਣ ਖਿਲਾਫ ਇੱਕ ਹੋਰ FIR ਦਰਜ, ਭ੍ਰਿਸ਼ਟਾਚਾਰ ਮਾਮਲੇ ‘ਚ CBI ਦੀ ਕਾਰਵਾਈ

ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਘੁੰਮਣ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੀਬੀਆਈ ਨੇ...

ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵਧੀਆਂ! ਸਾਬਕਾ ਪ੍ਰਧਾਨ ਮੰਤਰੀਆਂ ਬਾਰੇ ਟਿੱਪਣੀਆਂ ’ਤੇ ਡੀਜੀਪੀ ਕੋਲ ਸ਼ਿਕਾਇਤ, ਐੱਫਆਈਆਰ ਦਰਜ

ਬਾਲੀਵੁੱਡ ਅਦਾਕਾਰਾ ਅਤੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਇੱਕ ਸੋਸ਼ਲ ਮੀਡੀਆ...

ਕੈਥਲ ਵਿਚ 3 ਚਚੇਰੇ ਭਰਾਵਾਂ ਦੀ ਹਾਦਸੇ ਵਿਚ ਇਕੱਠਿਆਂ ਮੌਤ, ਤੇਜ਼ ਰਫ਼ਤਾਰ ਕਾਰ ਨਹਿਰ ਦੀ ਪੁਲੀ ਨਾਲ ਟਕਰਾਈ

ਹਰਿਆਣਾ ਦੇ ਕੈਥਲ ਵਿੱਚ ਬੀਤੀ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਪਿੰਡ ਸਿਸਮੌਰ...

ਪ੍ਰੇਮੀ ਨੇ ਪ੍ਰੇਮਿਕਾ ਦੇ 58 ਸਾਲਾ ਅਧਿਆਪਕ ਦਾ ਕੀਤਾ ਕਤਲ; ਵਾਰਦਾਤ ਤੋਂ ਬਾਅਦ ਬਲੈਕਬੋਰਡ ‘ਤੇ ਲਿਖਿਆ ‘ਬਲਾਤਕਾਰੀ’

ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ, ਪੁਲਿਸ ਨੇ 50 ਸਾਲਾ ਗਣਿਤ ਅਧਿਆਪਕ ਓਮਪ੍ਰਕਾਸ਼ ਯਾਦਵ ਦੇ...

‘ਵੀਰ ਬਾਲ ਦਿਵਸ’ ਪ੍ਰਤੀ ਸਕੂਲਾਂ ਵਿੱਚ ਜਾਗਰੂਕਤਾ ਦੀ ਘਾਟ, NHRC ਵੱਲੋਂ ਸਿੱਖਿਆ ਮੰਤਰਾਲੇ ਨੂੰ ਨੋਟਿਸ

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਦੇਸ਼ ਭਰ ਦੇ ਸਕੂਲਾਂ ਵਿੱਚ 26 ਦਸੰਬਰ ਨੂੰ ਮਨਾਏ...

ਅਮਰੀਕਾ ’ਚ ਹਵਾਈ ਸੇਵਾਵਾਂ ਠੱਪ! FAA ਨੇ ਸਾਰੀਆਂ ਉਡਾਣਾਂ ’ਤੇ ਲਗਾਈ ਰੋਕ, ਹਜ਼ਾਰਾਂ ਫਲਾਈਟਾਂ ਪ੍ਰਭਾਵਿਤ

ਸੰਯੁਕਤ ਰਾਜ ਅਮਰੀਕਾ ਭਰ ਦੀਆਂ ਸਾਰੀਆਂ ਉਡਾਣਾਂ ਸ਼ੁੱਕਰਵਾਰ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ...

CM ਮਾਨ ਦੀ ਪਾਕਿਸਤਾਨ ਫੇਰੀ ’ਤੇ ਸੰਕਟ! ਵਿਦੇਸ਼ ਮੰਤਰਾਲੇ ਨੇ ਦਿੱਤਾ ਸਖ਼ਤ ਸੰਕੇਤ

 ਸਰਕਾਰ ਨੇ ਸ਼ੁੱਕਰਵਾਰ ਨੂੰ ਸੰਕੇਤ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ...